NIA ਨੇ 19 ਥਾਵਾਂ ''ਤੇ ਕੀਤੀ ਛਾਪੇਮਾਰੀ, ISIS ਦੇ 8 ਅੱਤਵਾਦੀ ਗ੍ਰਿਫ਼ਤਾਰ
Tuesday, Dec 19, 2023 - 10:36 AM (IST)
ਨਵੀਂ ਦਿੱਲੀ (ਭਾਸ਼ਾ)- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ.ਐੱਸ.ਆਈ.ਐੱਸ.) ਨਾਲ ਜੁੜੇ ਪਾਬੰਦੀਸ਼ੁਦਾ ਬੱਲਾਰੀ ਅੱਤਵਾਦੀ ਮਾਡਿਊਲ ਮਾਮਲੇ ’ਚ ਦੇਸ਼ ਦੇ 4 ਸੂਬਿਆਂ ਵਿਚ 19 ਟਿਕਾਣਿਆਂ ’ਤੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ’ਚ ਬੱਲਾਰੀ ਮਾਡਿਊਲ ਦੇ ਨੇਤਾ ਮਿਨਾਜ ਸਮੇਤ 8 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।
ਇਹ ਵੀ ਪੜ੍ਹੋ : PM ਮੋਦੀ ਨੇ ਐਂਬੂਲੈਂਸ ਨੂੰ ਦਿੱਤਾ ਰਸਤਾ, ਸਾਈਡ 'ਤੇ ਕਰਵਾਇਆ ਆਪਣਾ ਕਾਫ਼ਲਾ
ਇਹ ਅੱਤਵਾਦੀ ਸਮੂਹ ਦਹਿਸ਼ਤ ਪੈਦਾ ਕਰਨ ਲਈ ਆਈ. ਈ. ਡੀ. ਧਮਾਕੇ ਆਦਿ ਕਰਨ ਲਈ ਸਰਗਰਮ ਰਿਹਾ ਹੈ। ਐੱਨ. ਆਈ. ਏ. ਨੇ ਜਿਨ੍ਹਾਂ ਥਾਵਾਂ ’ਤੇ ਛਾਪੇਮਾਰੀ ਕੀਤੀ, ਉਨ੍ਹਾਂ ’ਚ ਕਰਨਾਟਕ ਦੇ ਬੱਲਾਰੀ ਤੇ ਬੈਂਗਲੁਰੂ, ਮਹਾਰਾਸ਼ਟਰ ’ਚ ਅਮਰਾਵਤੀ, ਮੁੰਬਈ ਅਤੇ ਪੁਣੇ, ਝਾਰਖੰਡ ’ਚ ਬੋਕਾਰੋ ਤੇ ਜਮਸ਼ੇਦਪੁਰ ਅਤੇ ਦਿੱਲੀ ਸਥਿਤ ਟਿਕਾਣੇ ਸ਼ਾਮਲ ਹਨ। ਇਸ ਛਾਪੇਮਾਰੀ ’ਚ ਜਿਹੜੇ 8 ਅੱਤਵਾਦੀ ਗ੍ਰਿਫ਼ਤਾਰ ਕੀਤੇ ਹੋਏ ਹਨ, ਉਹ ਆਈ. ਐੱਸ. ਆਈ. ਐੱਸ. ਅੱਤਵਾਦੀ ਸੰਗਠਨ ਦੇ ਸਮਰਥਨ ’ਚ ਅੱਤਵਾਦੀ ਗਤੀਵਿਧੀਆਂ ਚਲਾ ਰਹੇ ਸਨ। ਉਨ੍ਹਾਂ ਦੀ ਅਗਵਾਈ ਮਿਨਾਜ ਉਰਫ ਸੁਲੇਮਾਨ ਕਰ ਰਿਹਾ ਸੀ। ਇਸ ਛਾਪੇਮਾਰੀ ’ਚ ਐੱਨ. ਆਈ. ਏ. ਨੂੰ ਧਮਾਕਾਖੇਜ਼ ਸਾਮੱਗਰੀ ਜਿਸ ’ਚ ਸਲਫਰ, ਪੋਟਾਸ਼ੀਅਮ ਨਾਈਟ੍ਰੇਟ, ਚਾਰਕੋਲ, ਗੰਨ ਪਾਊਡਰ, ਸ਼ੂਗਰ ਅਤੇ ਈਥੇਨੋਲ, ਤੇਜ਼ਧਾਰ ਹਥਿਆਰ, ਅਣਗਿਣਤ ਨਕਦੀ, ਇਤਰਾਜ਼ਯੋਗ ਦਸਤਾਵੇਜ਼, ਸਮਾਰਟਫ਼ੋਨ ਅਤੇ ਹੋਰ ਡਿਜੀਟਲ ਉਪਕਰਨ ਮਿਲੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8