ਖਾਲਿਸਤਾਨ-ਸੰਗਠਿਤ ਅਪਰਾਧੀਆਂ ਦੇ ਗਠਜੋੜ ਦਾ ਮਾਮਲਾ: NIA ਵਲੋਂ ਪੰਜਾਬ, ਰਾਜਸਥਾਨ ''ਚ 16 ਥਾਵਾਂ ''ਤੇ ਛਾਪੇਮਾਰੀ

Tuesday, Feb 27, 2024 - 03:40 PM (IST)

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਖਾਲਿਸਤਾਨ ਅਤੇ ਸੰਗਠਿਤ ਅਪਰਾਧੀਆਂ ਦੇ ਗਠਜੋੜ ਖਿਲਾਫ਼ ਚੱਲ ਰਹੀ ਜਾਂਚ ਤਹਿਤ ਮੰਗਲਵਾਰ ਨੂੰ ਪੰਜਾਬ ਅਤੇ ਰਾਜਸਥਾਨ 'ਚ 16 ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ 6 ਲੋਕਾਂ ਤੋਂ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ। ਜਿਨ੍ਹਾਂ 16 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚ 14 ਪੰਜਾਬ ਅਤੇ ਦੋ ਰਾਜਸਥਾਨ 'ਚ ਸ਼ਾਮਲ ਹਨ। NIA ਦੀ ਜਾਂਚ ਜਾਰੀ ਹੈ ਅਤੇ ਇਸ ਵਿਚ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਸਮੱਗਲਰਾਂ ਵਿਚਕਾਰ ਗਠਜੋੜ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। NIA ਦਾ ਟੀਚਾ ਫੰਡਿੰਗ ਚੈਨਲਾਂ ਸਮੇਤ ਗਠਜੋੜ ਦੇ ਬੁਨਿਆਦੀ ਢਾਂਚੇ ਨੂੰ ਖਤਮ ਕਰਨਾ ਹੈ।

ਏਜੰਸੀ ਨੇ ਸੂਬਾ ਪੁਲਸ ਫੋਰਸਾਂ ਨਾਲ ਤਾਲਮੇਲ ਕਰ ਕੇ ਮੰਗਲਵਾਰ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਚਲਾਈ ਹੈ। ਕੁਝ ਖ਼ਾਸ ਇਨਪੁਟ ਦੇ ਆਧਾਰ 'ਤੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਉਹ ਖਾਲਿਸਤਾਨੀ ਸਮਰਥਕਾਂ ਅਤੇ ਅਪਰਾਧਕ ਮਿਲੀਭੁਗਤ ਵਿਚ ਸ਼ਾਮਲ ਲੋਕਾਂ ਦੇ ਨਾਲ ਸਬੰਧ ਰੱਖਣ ਵਾਲੇ ਸ਼ੱਕੀਆਂ ਦੇ ਰਿਹਾਇਸ਼ੀ ਅਤੇ ਹੋਰ ਕੰਪਲੈਕਸ ਹਨ। ਤਲਾਸ਼ੀ ਮਗਰੋਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ 6 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁੱਛਗਿੱਛ ਲਈ ਚੁਣੇ ਗਏ 6 ਲੋਕ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹਨ ਅਤੇ ਸੋਸ਼ਲ ਮੀਡੀਆ ਨੈੱਟਵਰਕ ਅਤੇ ਸੰਚਾਰ ਮਾਧਿਅਮ ਜ਼ਰੀਏ ਕੁਝ ਭਗੌੜੇ ਨਾਮਜ਼ਦ ਖਾਲਿਸਤਾਨੀ ਅੱਤਵਾਦੀਆਂ ਦੇ ਨਜ਼ਦੀਕੀ ਸੰਪਰਕ ਵਿਚ ਹਨ। ਇਹ ਕਦਮ NIA ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਵਲੋਂ ਦਸੰਬਰ 2023 ਵਿਚ FBI ਦੇ ਡਾਇਰੈਕਟਰ ਕ੍ਰਿਸਟੋਫਰ ਏ ਵੇਅ ਨਾਲ ਮੁਲਾਕਾਤ ਦੌਰਾਨ ਸਪੱਸ਼ਟ ਅਤੇ ਵਿਆਪਕ ਮੁੱਦੇ ਉਠਾਏ ਜਾਣ ਦੇ ਲਗਭਗ ਦੋ ਮਹੀਨੇ ਬਾਅਦ ਆਇਆ ਹੈ। ਉਨ੍ਹਾਂ ਨੇ ਬੈਠਕ 'ਚ ਅੱਤਵਾਦੀ-ਸੰਗਠਿਤ ਅਪਰਾਧਿਕ ਨੈੱਟਵਰਕ ਦੀਆਂ ਗਤੀਵਿਧੀਆਂ, ਸੈਨ ਫਰਾਂਸਿਸਕੋ 'ਚ ਭਾਰਤੀ ਵਣਜ ਦੂਤਘਰ 'ਤੇ ਹਮਲੇ ਦੀ ਅਮਰੀਕਾ 'ਚ ਚੱਲ ਰਹੀ ਜਾਂਚ, ਸਾਈਬਰ ਅੱਤਵਾਦ ਅਤੇ ਕਈ ਤਰ੍ਹਾਂ ਦੇ ਸਾਈਬਰ ਅਪਰਾਧਾਂ ਦੀ ਜਾਂਚ ਨੂੰ ਚੁੱਕਿਆ ਸੀ।


Tanu

Content Editor

Related News