NIA ਨੇ ਜੰਮੂ, ਕਠੂਆ, ਸਾਂਬਾ ਅਤੇ ਸ਼੍ਰੀਨਗਰ ਸਮੇਤ 8 ਥਾਵਾਂ ’ਤੇ ਕੀਤੀ ਛਾਪੇਮਾਰੀ

Friday, Aug 19, 2022 - 12:46 PM (IST)

ਜੰਮੂ– ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ’ਤੇ ਪਿਛਲੇ ਕੁਝ ਸਾਲਾਂ ਦੌਰਾਨ ਸੁਰੱਖਿਆ ਬਲਾਂ ਵੱਲੋਂ ਸਰਹੱਦ ਪਾਰੋਂ ਹੋਣ ਵਾਲੀ ਘੁਸਪੈਠ ਦੀਆਂ ਘਟਨਾਵਾਂ ’ਤੇ ਨੱਥ ਪਾਈ ਗਈ ਹੈ, ਜਿਸ ’ਤੇ ਪਾਕਿਸਤਾਨ ਨੇ ਭਾਰਤ ’ਚ ਅਸ਼ਾਂਤੀ ਅਤੇ ਅਤੱਵਾਦ ਫੈਲਾਉਣ ਦਾ ਨਵਾਂ ਤਰੀਕਾ ਲੱਭਦੇ ਹੋਏ ਡਰੋਨ ਤੋਂ ਭਾਰਤ ’ਚ ਹਥਿਆਰਾਂ ਅਤੇ ਨਸ਼ੇ ਦੀ ਖੇਪ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।

ਸੁਰੱਖਿਆ ਬਲਾਂ ਵਲੋਂ ਨਸ਼ੇ ਦੀ ਖੇਪ ਅਤੇ ਹਥਿਆਰਾਂ ਦੀ ਸਪਲਾਈ ਦਾ ਪਰਦਾਫਾਸ਼ ਕਰਨ ’ਤੇ ਜਾਂਚ ਐੱਨ. ਆਈ. ਏ. ਨੂੰ ਸੌਂਪੀ ਗਈ ਹੈ। ਇਸ ਕੜੀ ’ਚ ਰਾਸ਼ਟਰੀ ਜਾਂਚ ਟੀਮ (ਐੱਨ. ਆਈ. ਏ.) ਦੀਆਂ ਵੱਖ-ਵੱਖ ਟੀਮਾਂ ਨੇ ਕਠੂਆ, ਸਾਂਬਾ, ਜੰਮੂ ਅਤੇ ਸ਼੍ਰੀਨਗਰ ਸਮੇਤ ਅੱਠ ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ’ਚ ਸੀ. ਆਰ. ਐੱਫ. ਅਤੇ ਸਥਾਨਕ ਪੁਲਸ ਦਾ ਸਹਿਯੋਗ ਵੀ ਲਿਆ ਗਿਆ। ਇਸ ਦੇ ਨਾਲ ਹੀ ਕਸ਼ਮੀਰ ਘਾਟੀ ’ਚ ਸ਼੍ਰੀਨਗਰ ਦੇ ਬਾਹਰੀ ਖੇਤਰ ਛੱਣਪੌਰਾ ਸਮੇਤ ਕੁਝ ਹੋਰ ਇਲਾਕਿਆਂ ’ਚ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕੀਤੀ ਗਈ ਹੈ।

ਅੱਤਵਾਦੀ ਫੈਜ਼ਲ ਮੁਨੀਰ ਦੇ ਘਰ ਛਾਪਾ ਮਾਰਿਆ
ਜੰਮੂ ਪੁਲਸ ਵੱਲੋਂ 18 ਜੁਲਾਈ ਨੂੰ ਗ੍ਰਿਫਤਾਰ ਕੀਤੇ ਗਏ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਫੈਜ਼ਲ ਮੁਨੀਰ ਦੇ ਖਟੀਕਾ ਤਾਲਾਬ ਸ਼ਥਿਤ ਘਰ ’ਚ ਵੀ ਐੱਨ. ਆਈ. ਆਰ. ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਐੱਨ. ਆਈ. ਏ. ਟੀਮ ਨੇ ਅੱਤਵਾਦੀ ਮੁਨੀਰ ਦੇ ਘਰ ਦੀ ਤਲਾਸ਼ੀ ਲਈ ਅਤੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਟੀਮ ਨੇ ਘਰੋਂ ਸਾਮਾਨ ਵੀ ਜ਼ਬਤ ਕੀਤਾ ਹੈ, ਜਿਸ ਦੀ ਜਾਂਚ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲ ਪਾਏਗੀ।


Rakesh

Content Editor

Related News