ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ''ਚ ਗ੍ਰਿਫ਼ਤਾਰ ਕਸ਼ਮੀਰੀ ਜਨਾਨੀ ਦੀ ਜ਼ਮਾਨਤ ਅਰਜ਼ੀ ਦਾ NIA ਨੇ ਕੀਤਾ ਵਿਰੋਧ

Wednesday, Jun 23, 2021 - 11:46 AM (IST)

ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ''ਚ ਗ੍ਰਿਫ਼ਤਾਰ ਕਸ਼ਮੀਰੀ ਜਨਾਨੀ ਦੀ ਜ਼ਮਾਨਤ ਅਰਜ਼ੀ ਦਾ NIA ਨੇ ਕੀਤਾ ਵਿਰੋਧ

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਨਾਗਰਿਕਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਇੱਥੇ ਹੋਏ ਪ੍ਰਦਰਸ਼ਨਾਂ ਦੌਰਾਨ ਦੇਸ਼ 'ਚ ਕਥਿਤ ਤੌਰ 'ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਦੇ ਮਾਮਲੇ 'ਚ ਇਕ ਕਸ਼ਮੀਰੀ ਜਨਾਨੀ ਦੀ ਜ਼ਮਾਨਤ ਅਰਜ਼ੀ ਦਾ ਦਿੱਲੀ ਦੀ ਇਕ ਅਦਾਲਤ 'ਚ ਵਿਰੋਧ ਕੀਤਾ। ਐੱਨ.ਆਈ.ਏ. ਨੇ ਅਦਾਲਤ 'ਚ ਕਿਹਾ ਕਿ ਆਈ.ਐੱਸ.ਆਈ.ਐੱਸ. ਨਾਲ ਸੰਪਰਕ ਦੇ ਮਾਮਲੇ 'ਚ ਪਿਛਲੇ ਸਾਲ ਆਪਣੇ ਪਤੀ ਜਹਾਂਜੈਬ ਸਾਮੀ ਅਤੇ ਇਕ ਹੋਰ ਦੋਸ਼ੀ ਅਬਦੁੱਲ ਬਾਸਿਤ ਨਾਲ ਗ੍ਰਿਫ਼ਤਾਰ ਕੀਤੀ ਗਈ ਹਿਨਾ ਬਸ਼ੀਰ ਬੇਗ ਨੇ ਮੁਸਲਮਾਨਾਂ ਨੂੰ ਗੈਰ-ਮੁਸਲਮਾਨਾਂ ਵਿਰੁੱਧ ਉਕਸਾਇਆ ਸੀ ਅਤੇ ਦੇਸ਼ ਵਿਰੁੱਧ ਵਿਦਰੋਹ ਲਈ ਉਕਸਾਇਆ ਸੀ। ਏਜੰਸੀ ਨੇ ਦਾਅਵਾ ਕੀਤਾ ਕਿ ਦੋਸ਼ੀ ਇਸਲਾਮਿਕ ਸਟੇਟ ਦੀ ਵਿਚਾਰਧਾਰਾ ਨੂੰ ਉਤਸ਼ਾਹ ਦੇ ਰਹੀ ਸੀ ਅਤੇ ਸੀ.ਏ.ਏ. ਵਿਰੁੱਧ ਪ੍ਰਦਰਸ਼ਨਾਂ ਨੂੰ ਉਕਸਾ ਰਹੀ ਸੀ।

ਐੱਨ.ਆਈ.ਏ. ਨੇ ਦੋਸ਼ ਲਗਾਇਆ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ(ਆਈ.ਐੱਸ.ਆਈ.ਐੱਸ.) ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹਨ ਅਤੇ ਇਸੇ ਸੰਗਠਨ ਨਾਲ ਜੁੜੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ (ਆਈ.ਐੱਸ.ਕੇ.ਪੀ.) ਲਈ ਕੰਮ ਕਰ ਰਹੇ ਸਨ। ਉਸ ਨੇ ਆਪਣੇ ਜਵਾਬ 'ਚ ਕਿਹਾ,''ਦੋਸ਼ੀਆਂ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਅਤੇ ਆਈ.ਐੱਸ.ਕੇ.ਪੀ. ਦੀ ਵਿਚਾਰਧਾਰਾ ਨੂੰ ਵਧਾਉਣ, ਭਾਰਤ ਸਰਕਾਰ ਦੇ ਪ੍ਰਤੀ ਵਿਦਰੋਹ ਨੂੰ ਉਕਸਾਉਣ, ਭਾਰਤ 'ਚ ਅੱਤਵਾਦੀ ਗਤੀਵਿਧੀਆਂ ਲਈ ਖਿਲਾਫ਼ਤ ਸਥਾਪਤ ਕਰਨ ਅਤੇ ਭਾਰਤ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਲਈ ਭਾਰਤ ਅਤੇ ਵਿਦੇਸ਼ਾਂ 'ਚ ਆਪਣੇ ਹੋਰ ਜਾਣੇ-ਪਛਾਣੇ ਅਤੇ ਅਣਜਾਣ ਸਾਥੀਆਂ ਨਾਲ ਅਪਰਾਧਕ ਸਾਜਿਸ਼ ਰਚੀ।'' 

ਐੱਨ.ਆਈ.ਏ. ਨੇ ਕਿਹਾ ਕਿ ਦੋਸ਼ੀ ਹਥਿਆਰ ਅਤੇ ਵਿਸਫ਼ੋਟਕ ਖਰੀਦਣ, ਆਈ.ਈ.ਡੀ. ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਲੋਕਾਂ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਸਨ। ਏਜੰਸੀ ਦੇ 18 ਜੂਨ ਨੂੰ ਦਾਖ਼ਲ ਜਵਾਬ ਅਨੁਸਾਰ, ਉਹ ਸੀ.ਏ.ਏ.-ਵਿਰੋਧੀ ਪ੍ਰਦਰਸ਼ਨ ਦਾ ਇਸਤੇਮਾਲ ਭਾਰਤ 'ਚ ਮੁਸਲਮਾਨਾਂ ਨੂੰ ਗੈਰ-ਮੁਸਲਮਾਨਾਂ ਵਿਰੁੱਧ ਆਈ.ਐੱਸ.ਆਈ.ਐੱਸ. 'ਚ ਸ਼ਾਮਲ ਕਰਨ ਦੇ ਲਿਹਾਜ ਨਾਲ ਉਕਸਾਉਣ ਲਈ ਕਰ ਰਹੇ ਸਨ।'' ਉਸ ਨੇ ਕਿਹਾ,''ਪਟੀਸ਼ਨਕਰਤਾ ਦੋਸ਼ੀ ਹਿਨਾ ਬਸ਼ੀਰ ਬੇਗ ਸੁਰੱਖਿਅਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਮਾਨ ਵਿਚਾਰ ਵਾਲੇ ਲੋਕਾਂ ਨੂੰ ਲੱਭਣਦਾ ਕੰਮ ਕਰਦੀ ਸੀ ਅਤੇ ਇਸ ਬਾਰੇ ਜਾਣਕਾਰੀ ਆਪਣੇ ਪਤੀ ਅਤੇ ਸਹਿ-ਦੋਸ਼ੀ ਜਹਾਂਜੈਬ ਸਾਮੀ ਨੂੰ ਦਿੰਦੀ ਸੀ ਤਾਂ ਕਿ ਉਨ੍ਹਾਂ ਦੇ ਮਨ ਨੂੰ ਪ੍ਰਭਾਵਿਤ ਕਰ ਕੇ ਆਈ.ਐੱਸ.ਕੇ.ਪੀ. 'ਚ ਭਰਤੀ ਕਰਨ ਲਈ ਉਕਸਾਇਆ ਜਾ ਸਕੇ।'' 

ਐੱਨ.ਆਈ.ਏ. ਨੇ ਕਿਹਾ,''ਹਿਨਾ ਬਸ਼ੀਰ ਬੇਗ ਕੋਲ ਨਾ ਸਿਰਫ਼ ਆਈ.ਐੱਸ.ਆਈ.ਐੱਸ. ਦੇ ਸਾਹਿਤ ਅਤੇ ਵੀਡੀਓ ਮਿਲੇ ਸਗੋਂ ਉਸ ਨੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜਿਸ਼ ਵੀ ਰਚੀ।'' ਉਸ ਨੇ ਦਾਅਵਾ ਕੀਤਾ ਕਿ ਜਨਾਨੀ ਨੇ ਸਹਿ-ਦੋਸ਼ੀਆਂ ਸਾਮੀ ਅਤੇ ਨਬੀਲ ਸਿੱਦੀਕੀ ਖੱਤਰੀ ਨਾਲ ਮਾਚਿਸ ਦੀਆਂ ਤੀਲੀਆਂ ਦੇ ਬਾਰੂਦ, ਟੇਪ, ਟੁਆਏ ਕਾਰ ਦੇ ਰਿਮੋਟ ਆਦਿ ਦਾ ਇਸਤੇਮਾਲ ਕਰ ਕੇ ਪੁਣੇ 'ਚ ਆਪਣੇ ਕਿਰਾਏ ਦੇ ਘਰ ਬਤੌਰ ਪ੍ਰੀਖਣ ਵਿਸਫ਼ੋਟ ਕਰ ਕੇ ਦੇਖਿਆ। ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ (ਆਈ.ਐੱ.ਕੇ.ਪੀ.) ਨਾਲ ਸੰਬੰਧਾਂ ਦੇ ਮਾਮਲਿਆਂ 'ਚ ਤਿੰਨ ਦੋਸ਼ੀਆਂ ਨੂੰ ਦਿੱਲੀ ਪੁਲਸ ਦੀ ਵਿਸ਼ੇਸ਼ ਬਰਾਂਚ ਨੇ ਪਿਛਲੇ ਸਾਲ ਮਾਰਚ 'ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਹੁਣ ਨਿਆਇਕ ਹਿਰਾਸਤ 'ਚ ਹਨ। ਮਾਮਲੇ 'ਤੇ ਸਤੰਬਰ 'ਚ ਸੁਣਵਾਈ ਹੋਵੇਗੀ। ਮਾਮਲਾ ਬਾਅਦ 'ਚ ਐੱਨ.ਆਈ.ਏ. ਨੂੰ ਟਰਾਂਸਫਰ ਕਰ ਦਿੱਤਾ ਗਿਆ।


author

DIsha

Content Editor

Related News