ਕਸ਼ਮੀਰ ’ਚ ਅੱਤਵਾਦ ਦੇ ਖ਼ਾਤਮੇ ’ਚ NIA ਦੀ ਭੂਮਿਕਾ ਮਹੱਤਵਪੂਰਨ: ਅਮਿਤ ਸ਼ਾਹ
Thursday, Apr 21, 2022 - 12:31 PM (IST)
ਨਵੀਂ ਦਿੱਲੀ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ ਐੱਨ. ਆਈ. ਏ. ਨੇ ਦੇਸ਼ ਅਤੇ ਖ਼ਾਸ ਰੂਪ ਨਾਲ ਜੰਮੂ-ਕਸ਼ਮੀਰ ’ਚ ਅੱਤਵਾਦ ਦੇ ਖ਼ਾਤਮੇ ’ਚ ਮਹੱਤਵਪੂਰਨ ਯੋਗਦਾਨ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਦੀ ਅੱਤਵਾਦ ਖ਼ਿਲਾਫ ਜ਼ੀਰੋ ਟਾਲਰੈਂਸ ਦੇ ਟੀਚੇ ਨੂੰ ਪੂਰਾ ਕਰਨ ’ਚ ਸਹਿਯੋਗ ਕੀਤਾ ਹੈ। ਸ਼ਾਹ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਅੱਤਵਾਦ ਨੂੰ ਜੜ੍ਹ ਤੋਂ ਪੁੱਟਣ ਲਈ ਐੱਨ. ਆਈ. ਏ. ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਮਦਦ ਦੇਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਉਨ੍ਹਾਂ ਨੇ ਵੀਰਵਾਰ ਨੂੰ ਇੱਥੇ ਐੱਨ. ਆਈ. ਏ. ਦੇ ਸਥਾਪਨਾ ਦਿਵਸ ’ਤੇ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਆਖੀ।
ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਅੱਤਵਾਦ ਦੇ ਜੜ੍ਹ ਤੋਂ ਸਫਾਏ ਲਈ ਉੱਥੇ ਟੈਰਰ ਫੰਡਿੰਗ ’ਤੇ ਵਾਰ ਜ਼ਰੂਰੀ ਸੀ ਅਤੇ ਐੱਨ. ਆਈ. ਏ. ਨੇ ਇਹ ਭੂਮਿਕਾ ਨਿਭਾਈ ਹੈ। ਏਜੰਸੀ ਨੇ ਟੈਰਰ ਫੰਡਿੰਗ ਦੇ 105 ਮਾਮਲੇ ਦਰਜ ਕੀਤੇ ਹਨ ਅਤੇ ਅੱਤਵਾਦ ’ਤੇ ਨਕੇਲ ਕੱਸਣ ’ਚ ਸਫ਼ਲਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ’ਚ ਭਾਰਤ ਦਾ ਹਰ ਖੇਤਰ ’ਚ ਰੁਤਬਾ ਵਧਿਆ ਹੈ ਅਤੇ ਵਾਤਾਵਾਰਣ ਨੂੰ ਆਰਥਿਕ ਖੇਤਰ ਅਤੇ ਅੱਤਵਾਦ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਵੇਖਦੇ ਹੋਏ ਦੇਸ਼ ’ਚ ਅੰਦਰੂਨੀ ਸੁਰੱਖਿਆ ਦੀ ਸਥਿਤੀ ਨੂੰ ਬੇਹੱਦ ਮਜ਼ਬੂਤ ਬਣਾਏ ਜਾਣ ਦੀ ਲੋੜ ਹੈ ਅਤੇ ਇਸ ਲਈ ਐੱਨ. ਆਈ. ਏ. ਵਰਗੀ ਏਜੰਸੀ ਨੂੰ ਸੰਕਲਪ ਲੈ ਕੇ ਟੀਚੇ ਨੂੰ ਹਾਸਲ ਕਰਨ ਦਾ ਰੋਡਮੈਪ ਬਣਾਉਣਾ ਹੋਵੇਗਾ।
ਕਸ਼ਮੀਰ ’ਚ ਅੱਤਵਾਦ ਦੇ ਖ਼ਾਤਮੇ ’ਚ NIA ਦੀ ਭੂਮਿਕਾ ਮਹੱਤਵਪੂਰਨ: ਅਮਿਤ ਸ਼ਾਹਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਅਰਥਵਿਵਸਥਾ ਨੂੰ 50 ਖਰਬ ਡਾਲਰ ਤੱਕ ਲੈ ਕੇ ਜਾਣ ਦਾ ਟੀਚਾ ਰੱਖਿਆ ਹੈ, ਇਸ ਨੂੰ ਵੀ ਪੁਖ਼ਤਾ ਅੰਦਰੂਨੀ ਸੁਰੱਖਿਆ ਦੇ ਬਲ ’ਤੇ ਹੀ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਐੱਨ. ਆਈ. ਏ. ਨੂੰ ਕੌਮਾਂਤਰੀ ਜਾਂਚ ਏਜੰਸੀ ਦਾ ਦਰਜਾ ਹਾਸਲ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ ਅਤੇ ਇਸ ਲਈ ਉਸ ਨੂੰ ਇਕ ਵਿਵਸਥਾ ਬਣਾਉਣੀ ਹੋਵੇਗੀ, ਜਿਸ ’ਚ ਸੂਚਨਾ ਅਤੇ ਹੋਰ ਪਹਿਲੂਆਂ ਨੂੰ ਸੰਸਥਾਗਤ ਰੂਪ ਦੇਣਾ ਹੋਵੇਗਾ। ਸ਼ਾਹ ਨੇ ਕਿਹਾ ਕਿ ਅੱਤਵਾਦ ਦੁਨੀਆ ’ਚ ਸਭ ਤੋਂ ਵੱਡਾ ਅਭਿਸ਼ਾਪ ਹੈ ਅਤੇ ਅੱਤਵਾਦ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਉਲੰਘਣ ਹੈ।