NIA ਨੇ ਭਾਕਪਾ-ਮਾਓਵਾਦੀ ਦੇ 4 ਨੇਤਾਵਾਂ ਖ਼ਿਲਾਫ਼ ਦਾਖ਼ਲ ਕੀਤਾ ਪੂਰਕ ਦੋਸ਼ ਪੱਤਰ

09/30/2023 5:18:11 PM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬਿਹਾਰ 'ਚ 5 ਸਾਲ ਪਹਿਲਾਂ ਇਕ ਵਿਅਕਤੀ ਦੇ ਹੋਏ ਕਤਲ ਨਾਲ ਜੁੜੇ ਮਾਮਲੇ 'ਚ ਪਾਬੰਦੀਸ਼ੁਦਾ ਸੰਗਠਨ ਭਾਕਪਾ (ਮਾਓਵਾਦੀ) ਦੇ ਚਾਰ ਸੀਨੀਅਰ ਨੇਤਾਵਾਂ ਖ਼ਿਲਾਫ਼ ਇਕ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਨੂੰ ਪਟਨਾ ਸਥਿਤ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਭਾਰਤੀ ਦੰਡਾਵਲੀ ਦੇ ਸੰਬੰਧਤ ਪ੍ਰਬੰਧਾਂ, ਆਰਮਜ਼ ਐਕਟ ਅਤੇ ਗੈਰ-ਕਾਨੂੰਨੀ ਰੋਕਥਾਮ ਐਕਟ ਦੇ ਅਧੀਨ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਪਛਾਣ ਝਾਰਖੰਡ ਦੇ ਰਾਮ ਪ੍ਰਸਾਦ ਯਾਦਵ, ਅਭਿਜੀਤ ਯਾਦਵ ਅਤੇ ਅਭਿਆਸ ਭੂਈਆਂ ਉਰਫ਼ ਪ੍ਰੇਮ ਭੂਈਆਂ ਅਤੇ ਬਿਹਾਰ ਦੇ ਸੂਬੇਦਾਰ ਯਾਦਵ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਲੂ ਕੰਡੇ ਖੜੇ ਕਰਨ ਵਾਲਾ ਕਾਰਾ, ਪਹਿਲਾਂ ਕੀਤਾ ਕੁੜੀ ਦਾ ਕਤਲ ਫਿਰ ਲਾਸ਼ ਨਾਲ ਮਿਟਾਈ ਹਵਸ

ਅਧਿਕਾਰੀ ਨੇ ਦੱਸਿਆ ਕਿ ਉਹ ਸਾਰੇ ਪਾਬੰਦੀਸ਼ੁਦਾ ਭਾਰਤੀ ਕਮਿਊਨਿਟਸ ਪਾਰਟੀ (ਮਾਓਵਾਦੀ) ਦੇ ਸੀਨੀਅਰ ਨੇਤਾ ਹਨ। ਰਾਮ ਪ੍ਰਸਾਦ ਯਾਦਵ 'ਸਬ-ਜੋਨਲ' ਕਮਾਂਡਰ, ਅਭਿਜੀਤ ਯਾਦਵ ਅਤੇ ਸੂਬੇਦਾਰ ਯਾਦਵ 'ਜੋਨਲ ਕਮਾਂਡਰ' ਹਨ, ਜਦੋਂ ਕਿ ਅਭਿਆਸ ਭੂਈਆਂ ਸੰਗਠਨ ਦਾ ਖੇਤਰੀ ਕਮਾਂਡਰ ਹੈ। ਬੁਲਾਰੇ ਨੇ ਕਿਹਾ,''ਜਾਂਚਕਰਤਾਵਾਂ ਨੇ ਖੁਲਾਸਾ ਕੀਤਾ ਕਿ ਉਹ ਸਾਰੇ ਸੰਗਠਨ ਦੇ ਜੋਨਲ ਕਮਾਂਡਰਾਂ, ਵਿਸ਼ੇਸ਼ ਖੇਤਰ ਕਮੇਟੀ ਅਤੇ ਖੇਤਰੀ ਕਮੇਟੀ ਮੈਂਬਰਾਂ ਦੀ ਬੈਠਕ 'ਚ ਸ਼ਾਮਲ ਹੋਏ ਸਨ, ਜਿਸ ਦਾ ਆਯੋਜਨ ਅੰਜਨਵਾ ਦੇ ਜੰਗਲ 'ਚ ਕੀਤਾ ਸੀ।'' ਉਨ੍ਹਾਂ ਦੱਸਿਆ ਕਿ ਇਸ ਬੈਠਕ 'ਚ ਨਰੇਸ਼ ਸਿੰਘ ਭੋਕਤਾ ਸਮੇਤ ਵਿਸ਼ੇਸ਼ ਪੁਲਸ ਅਧਿਕਾਰੀਆਂ ਦੇ ਕਤਲ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਭੋਕਤਾ ਨੂੰ ਅਗਵਾ ਕਰ ਕੇ ਪਾਬੰਦੀਸ਼ੁਦਾ ਸੰਗਠਨ ਦੇ ਮੈਂਬਰਾਂ ਨੇ ਨਵੰਬਰ 2018 'ਚ ਕਤਲ ਕਰ ਦਿੱਤਾ ਸੀ। ਐੱਨ.ਆਈ.ਏ. ਨੇ ਪਿਛਲੇ ਸਾਲ 24 ਜੂਨ ਨੂੰ ਰਾਜ ਪੁਲਸ ਤੋਂ ਜਾਂਚ ਦੀ ਜ਼ਿੰਮੇਵਾਰੀ ਆਪਣੇ ਹੱਥਾਂ 'ਚ ਲਈ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News