ਫਾਰੂਕ ਅਬਦੁੱਲਾ ਦੇ ਰਿਸ਼ਤੇਦਾਰ ਸਮੇਤ ਕਈ ਵਪਾਰਕ ਸੰਸਥਾਵਾਂ-ਹੋਟਲਾਂ ''ਚ ਪਿਆ ਛਾਪਾ

Thursday, Sep 17, 2020 - 03:40 AM (IST)

ਫਾਰੂਕ ਅਬਦੁੱਲਾ ਦੇ ਰਿਸ਼ਤੇਦਾਰ ਸਮੇਤ ਕਈ ਵਪਾਰਕ ਸੰਸਥਾਵਾਂ-ਹੋਟਲਾਂ ''ਚ ਪਿਆ ਛਾਪਾ

ਸ਼੍ਰੀਨਗਰ - ਇਨਕਮ ਟੈਕਸ ਵਿਭਾਗ ਅਤੇ ਐੱਨ.ਆਈ.ਏ. ਦੀਆਂ ਵੱਖ-ਵੱਖ ਟੀਮਾਂ ਨੇ ਅੱਜ ਸਵੇਰੇ ਸ਼੍ਰੀਨਗਰ 'ਚ ਕਈ ਵਪਾਰੀਆਂ, ਹੋਟਲ ਮਾਲਕਾਂ ਦੇ ਘਰ ਅਤੇ ਉਨ੍ਹਾਂ ਦੀਆਂ ਸੰਸਥਾਵਾਂ 'ਚ ਅਚਾਨਕ ਛਾਪੇ ਮਾਰੇ। ਇਨ੍ਹਾਂ 'ਚ ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਇਨਕਮ ਟੈਕਸ ਵਿਭਾਗ ਅਤੇ ਐੱਨ.ਆਈ.ਏ. ਦੀ ਇਕ ਟੀਮ ਡਲ ਗੇਟ 'ਤੇ ਸਥਿਤ ਹੋਟਲ ਪਾਈਨ ਸਪ੍ਰਿੰਗ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਹੋਟਲ ਡਾ. ਫਾਰੂਕ ਅਬਦੁੱਲਾ ਦੇ ਰਿਸ਼ਤੇਦਾਰ ਸ਼ੇਖ ਮੁਹੰਮਦ ਇਕਬਾਲ ਦਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਇਨਕਮ ਟੈਕਸ ਦੀ ਇਕ ਟੀਮ ਸੌਰ ਮੈਨ ਚੌਕ 'ਚ ਸਥਿਤ ਸਾਦਿਕ ਮੇਮੋਰੀਅਲ ਬੀ.ਐੱਡ ਕਾਲਜ 'ਚ ਛਾਪੇ ਮਾਰੇ ਵੀ ਸਰਵੇ ਕਰ ਰਹੀ ਹੈ। ਇਹ ਕਾਲਜ ਸ਼ੇਖ ਪਰਵੇਜ਼ ਦਾ ਹੈ ਜੋ ਸ਼ਹਿਰ ਦੇ ਨਾਮੀ ਵਪਾਰੀ ਹਨ। ਇਸ ਤੋਂ ਇਲਾਵਾ ਵੀ ਸ਼੍ਰੀਨਗਰ ਦੇ ਹੋਰ ਕਈ ਇਲਾਕਿਆਂ 'ਚ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਸਰਵੇ ਕਰ ਰਹੀਆਂ ਹਨ। ਸਰਵੇ ਦੌਰਾਨ ਕਿਸੇ ਨੂੰ ਵੀ ਕੰਪਲੈਕਸ ਅੰਦਰ ਜਾਣ ਅਤੇ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ।


author

Inder Prajapati

Content Editor

Related News