RSS ਨੇਤਾ ਦੇ ਕਤਲ ਮਾਮਲੇ ''ਚ NIA ਨੇ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
Tuesday, Mar 19, 2024 - 08:18 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੇਰਲ 'ਚ 2022 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦਜੇ ਇਕ ਨੇਤਾ ਸ਼੍ਰੀਨਿਵਾਸ ਦੇ ਕਤਲ ਦੇ ਮੁੱਖ ਦੋਸ਼ੀ ਸ਼ਫੀਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰਤ ਬਿਆਨ 'ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਬਿਆਨ ਅਨੁਸਾਰ 16 ਅਪ੍ਰੈਲ 2022 ਨੂੰ ਪਲੱਕੜ 'ਚ ਸ਼੍ਰੀਨਿਵਾਸਨ ਦੇ ਕਤਲ ਦੇ ਬਾਅਦ ਤੋਂ ਸ਼ਫੀਕ ਫਰਾਰ ਸੀ, ਜਿਸ ਨੂੰ ਐੱਨ.ਆਈ.ਏ. ਦੀ ਇਕ ਟੀਮ ਨੇ ਸੂਬੇ ਦੇ ਕੋਲੱਮ ਜ਼ਿਲ੍ਹੇ ਤੋਂ ਲੱਭ ਲਿਆ।
ਐੱਨ.ਆਈ.ਏ. ਨੇ ਬਿਆਨ 'ਚ ਦੱਸਿਆ ਕਿ ਮਾਮਲੇ 'ਚ ਦੋਸ਼ੀ ਦੀ ਸ਼ਮੂਲੀਅਤ ਲਈ ਸੋਮਵਾਰ ਨੂੰ ਅੱਤਵਾਦ ਵਿਰੋਧੀ ਏਜੰਸੀ ਨੇ ਉਸ ਨੂੰ ਹਿਰਾਸਤ 'ਚ ਲਿਆ। ਬਿਆਨ ਅਨੁਸਾਰ ਸ਼ਫੀਕ ਪਾਬੰਦੀਸ਼ੁਦਾ ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਦਾ ਇਕ ਪ੍ਰਮੁੱਖ ਮੈਂਬਰ ਸੀ, ਜੋ ਪਿਛਲੇ ਕਾਫ਼ੀ ਸਮੇਂ ਤੋਂ ਫਰਾਰ ਸੀ। ਕਤਲ ਦੀ ਸਾਜਿਸ਼ ਰਚਣ ਦੇ ਹਿੱਸੇ ਵਜੋਂ ਕੁੱਲ 71 ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਐੱਨ.ਆਈ.ਏ. ਪਹਿਲੇ ਹੀ 2 ਦੋਸ਼ ਪੱਤਰ ਦਾਖ਼ਲ ਕਰ ਚੁੱਕੀ ਹੈ। ਐੱਨ.ਆਈ.ਏ. ਨੇ ਪਿਛਲੇ ਸਾਲ 17 ਮਾਰਚ ਅਤੇ 6 ਨਵੰਬਰ ਨੂੰ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦਾ ਰਹਿਣ ਵਾਲਾ ਸ਼ਫੀਕ ਪੀ.ਐੱਫ.ਆਈ. ਦਾ ਇਕ ਮੁੱਖ ਮੈਂਬਰ ਸੀ, ਜਿਸ ਨੇ ਸ਼੍ਰੀਨਿਵਾਸ ਦੇ ਕਤਲ ਨੂੰ ਅੰਜਾਮ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e