ਲਸ਼ਕਰ-ਏ-ਤੋਇਬਾ ''ਚ ਭਰਤੀ ਦੇ ਮਾਮਲੇ ''ਚ NIA ਨੇ ਇੱਕ ਡਾਕਟਰ ਨੂੰ ਗ੍ਰਿਫਤਾਰ ਕੀਤਾ

08/30/2020 8:16:43 PM

ਨਵੀਂ ਦਿੱਲੀ - ਪਾਕਿਸਤਾਨ ਦੇ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ 'ਚ ਭਾਰਤੀ ਲੋਕਾਂ ਦੀ ਭਰਤੀ 'ਚ ਕਥਿਤ ਸ਼ਮੂਲੀਅਤ ਦੇ ਦੋਸ਼ 'ਚ ਸਾਊਦੀ ਅਰਬ 'ਚ ਹਿਰਾਸਤ 'ਚ ਮੌਜੂਦ ਇੱਕ ਭਾਰਤੀ ਡਾਕਟਰ ਨੂੰ ਭਾਰਤ ਲਿਆਏ ਜਾਣ ਤੋਂ ਬਾਅਦ ਐੱਨ.ਆਈ.ਏ. ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਇਹ ਡਾਕਟਰ ਸਾਲ 2007 'ਚ ਗਲਾਸਗੋ 'ਚ ਹੋਏ ਬੰਬ ਧਮਾਕੇ ਦੇ ਜ਼ਿੰਮੇਦਾਰ ਦਾ ਭਰਾ ਹੈ।

ਸਾਊਦੀ ਕਿੰਗਡਮ 'ਚ ਇੱਕ ਹਸਪਤਾਲ 'ਚ ਕੰਮ ਕਰਨ ਵਾਲਾ ਦੋਸ਼ੀ ਡਾ. ਸਬੀਲ ਅਹਿਮਦ ਏਅਰੋਨਾਟਿਕਲ ਇੰਜੀਨੀਅਰ ਕਫੀਲ ਅਹਿਮਦ ਦਾ ਛੋਟਾ ਭਰਾ ਹੈ। ਕਫੀਲ 2007 'ਚ ਬ੍ਰਿਟੇਨ 'ਚ ਸਕਾਟਲੈਂਡ 'ਚ ਗਲਾਸਗੋ ਏਅਰਪੋਰਟ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਾਮਲ ਸੀ। ਉਸ ਦਾ ਮਨਸੂਬਾ ਅਸਫਲ ਰਿਹਾ ਸੀ ਅਤੇ 2 ਅਗਸਤ ਨੂੰ ਬੰਬ ਧਮਾਕੇ 'ਚ ਉਸ ਦੀ ਮੌਤ ਹੋ ਗਈ ਸੀ। 

38 ਸਾਲਾ ਸਬੀਲ ਅਹਿਮਦ ਉਸ ਸਮੇਂ ਲੰਡਨ 'ਚ ਸੀ। ਲਸ਼ਕਰ ਦੇ ਲੋਕਾਂ ਨੂੰ ਭਰਤੀ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਉਸ ਨੂੰ ਕਿੰਗਡਮ ਤੋਂ ਕੱਢ ਦਿੱਤਾ ਗਿਆ। ਦਿੱਲੀ ਪੁੱਜਣ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੇ ਸੰਬੰਧ 'ਚ 2012 'ਚ ਬੈਂਗਲੁਰੂ 'ਚ 25 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ 'ਚ ਉਸ ਦਾ ਨਾਮ ਵੀ ਸ਼ਾਮਲ ਸੀ।

ਮੂਲ ਰੂਪ ਤੋਂ ਇਹ ਮਾਮਲਾ ਬੈਂਗਲੁਰੂ ਪੁਲਸ ਨੇ ਦਰਜ ਕੀਤਾ ਸੀ। ਬੈਂਗਲੁਰੂ ਪੁਲਸ ਨੇ ਦਾਅਵਾ ਕੀਤਾ ਸੀ ਕਿ ਇਹ ਮੌਜੂਦਾ ਸਮੇਂ 'ਚ ਭਾਜਪਾ ਦੇ ਲੋਕਸਭਾ ਮੈਂਬਰ ਪ੍ਰਤਾਪ ਸਿਨਹਾ ਨੂੰ ਮਾਰਨ ਦੀ ਸਾਜਿਸ਼ ਸੀ। ਸਿਨਹਾ ਕਰਨਾਟਕ  ਦੇ ਮੈਸੂਰ ਤੋਂ ਲੋਕਸਭਾ ਮੈਂਬਰ ਹਨ। ਇਸ ਮਾਮਲੇ 'ਚ ਉਸ ਦੇ ਖਿਲਾਫ ਇੱਕ ਗੈਰ-ਜ਼ਮਾਨਤੀ ਵਾਰੰਟ ਅਤੇ ਲੁਕਆਉਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ।


Inder Prajapati

Content Editor

Related News