ਗੰਗਾ, ਯਮੁਨਾ ''ਚ ਪੂਜਾ ਸਮੱਗਰੀ ਸੁੱਟਣ ਦੇ ਮਾਮਲੇ ''ਚ NGT ਨੇ DPCC, UPPCB ਤੋਂ ਮੰਗਿਆ ਜਵਾਬ

Monday, Mar 25, 2024 - 06:17 PM (IST)

ਨਵੀਂ ਦਿੱਲੀ (ਭਾਸ਼ਾ) - ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਗੰਗਾ ਅਤੇ ਯਮੁਨਾ ਨਦੀਆਂ ਵਿਚ ਪੂਜਾ ਸਮੱਗਰੀ ਸੁੱਟਣ ਦੇ ਮਾਮਲੇ ਵਿਚ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਅਤੇ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ (ਯੂਪੀਪੀਸੀਬੀ) ਨੂੰ ਚਾਰ ਹਫ਼ਤਿਆਂ ਵਿਚ ਜਵਾਬ ਦੇਣ ਲਈ ਕਿਹਾ ਹੈ। ਟ੍ਰਿਬਿਊਨਲ ਨੇ ਇਹ ਹਦਾਇਤਾਂ ਇੱਕ ਖ਼ਬਰ ਦਾ ਖ਼ੁਦ ਨੋਟਿਸ ਲੈਂਦਿਆਂ ਕੇਸ ਦੀ ਸੁਣਵਾਈ ਦੌਰਾਨ ਦਿੱਤੀਆਂ।

ਇਹ ਵੀ ਪੜ੍ਹੋ :     ਅਮਰੀਕਾ ’ਚ ਕਿਸੇ ਭਾਰਤੀ ਡੇਅਰੀ ਬ੍ਰਾਂਡ ਦੀ ਪਹਿਲੀ ਐਂਟਰੀ, ਲਾਂਚ ਹੋਣਗੇ Amul ਦੁੱਧ ਦੇ ਇਹ ਉਤਪਾਦ

ਐੱਨਜੀਟੀ ਨੇ ਇਨ੍ਹਾਂ ਦੋਹਾਂ ਨਦੀਆਂ ਦੇ ਘਾਟਾਂ 'ਤੇ ਪੌਲੀਥੀਨ ਬੈਗ 'ਚ ਪੂਜਾ ਦੇ ਫੁੱਲ ਅਤੇ ਮਾਲਾ ਸੁੱਟਣ ਨਾਲ ਨਦੀਆਂ 'ਚ ਪ੍ਰਦੂਸ਼ਣ ਨਾਲ ਜੁੜੀ ਇਕ ਅਖਬਾਰ ਦੀ ਰਿਪੋਰਟ 'ਤੇ ਖੁਦ ਨੋਟਿਸ ਲਿਆ ਸੀ। ਐਨਜੀਟੀ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਡੀਪੀਸੀਸੀ ਦਾ ਵਕੀਲ ਇਸ ਮੁੱਦੇ 'ਤੇ ਕਮੇਟੀ ਦਾ ਜਵਾਬ ਦੇਣ ਵਿੱਚ ਅਸਫਲ ਰਿਹਾ। ਬੈਂਚ ਨੇ ਵਕੀਲ ਦੀ ਅਰਜ਼ੀ ਦਾ ਨੋਟਿਸ ਲਿਆ, ਇਸ ਵਿਚ ਮੁੱਦੇ 'ਤੇ "ਉਚਿਤ ਜਵਾਬ" ਦਾਖਲ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਹੈ।

ਇਹ ਵੀ ਪੜ੍ਹੋ :     ਈ-ਕਾਮਰਸ ਪਲੇਟਫਾਰਮ ’ਤੇ ਚੜ੍ਹਿਆ ਆਮ ਚੋਣਾਂ ਦਾ ਬੁਖ਼ਾਰ, ਖੂਬ ਵਿਕ ਰਹੇ ਸਿਆਸੀ ਪਾਰਟੀਆਂ ਨਾਲ ਜੁੜੇ ਉਤਪਾਦ

ਬੈਂਚ ਨੇ ਨੋਟਿਸ ਕੀਤਾ ਕਿ 18 ਮਾਰਚ ਨੂੰ ਦਿੱਤੇ ਆਦੇਸ਼ ਵਿੱਚ, ਯੂਪੀਪੀਸੀਬੀ ਦੇ ਵਕੀਲ ਨੇ ਵੀ ਇਸ ਮੁੱਦੇ 'ਤੇ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਦੀ ਬੇਨਤੀ ਕੀਤੀ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਤੈਅ ਕੀਤੀ ਹੈ।

ਇਹ ਵੀ ਪੜ੍ਹੋ :     ਮਾਰੂਤੀ ਨੇ ਵਾਪਸ ਮੰਗਵਾਏ 16,000 ਵਾਹਨ , ਇਨ੍ਹਾਂ ਮਾਡਲਾਂ ਚ ਖ਼ਰਾਬੀ ਕਾਰਨ ਕੰਪਨੀ ਨੇ ਲਿਆ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News