NGT ਨੇ ਜੰਮੂ-ਕਸ਼ਮੀਰ ਦੀ ਵੁਲਰ ਝੀਲ ''ਚ ਠੋਸ ਕੂੜਾ ਸੁੱਟਣ ਨੂੰ ਲੈ ਕੇ ਰਿਪੋਰਟ ਮੰਗੀ
Friday, Jul 10, 2020 - 06:33 PM (IST)
ਸ਼੍ਰੀਨਗਰ- ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਜੰਮੂ-ਕਸ਼ਮੀਰ 'ਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵੁਲਰ ਝੀਲ 'ਚ ਠੋਸ ਕੂੜਾ ਪਾਏ ਜਾਣ 'ਤੇ ਕਾਰਵਾਈ ਰਿਪੋਰਟ ਦਾਇਰ ਕਰਨ। ਸਮਾਜਿਕ ਵਰਕਰ ਰਾਜਾ ਮੁਜ਼ੱਫਰ ਭੱਟ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਐੱਨ.ਜੀ.ਟੀ. ਨੇ ਬੁੱਧਵਾਰ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਕਲੈਕਟਰ ਅਤੇ ਜੰਮੂ-ਕਸ਼ਮੀਰ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਕ ਰਿਪੋਰਟ ਅਤੇ ਇਕ ਕਾਰਵਾਈ ਰਿਪੋਰਟ 15 ਅਕਤੂਬਰ ਨੂੰ ਸੁਣਵਾਈ ਦੀ ਅਗਲੀ ਤਾਰੀਖ਼ ਤੱਕ ਦਾਇਰ ਕਰਨ ਦਾ ਨਿਰਦੇਸ਼ ਦਿੱਤਾ।
ਟ੍ਰਿਬਿਊਨਲ ਨੇ ਆਪਣੇ ਆਦੇਸ਼ 'ਚ ਕਿਹਾ,''ਦੋਸ਼ਾਂ ਅਤੇ ਤਸਵੀਰਾਂ ਦੇ ਮੱਦੇਨਜ਼ਰ, ਅਸੀਂ ਰਾਜ ਵੇਟਲੈਂਡ ਅਥਾਰਿਟੀ ਦੇ ਮੈਂਬਰ ਸਕੱਤਰ, ਬਾਰਾਮੂਲਾ ਦੇ ਕਲੈਕਟਰ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸੁਣਵਾਈ ਦੀ ਅਗਲੀ ਤਾਰੀਖ਼ ਤੋਂ ਪਹਿਲਾਂ ਇਕ ਅਸਲ ਅਤੇ ਕਾਰਵਾਈ ਰਿਪੋਰਟ ਜ਼ਰੂਰੀ ਸਮਝਦੇ ਹਾਂ।'' ਭੱਟ ਨੇ ਕਿਹਾ ਕਿ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਨਗਰ 'ਚ ਕੂੜਾ ਇਕੱਠਾ ਕਰਨ ਵਾਲੀ ਜਗ੍ਹਾ ਨਹੀਂ ਹੋਣ ਕਾਰਨ ਉੱਥੋਂ ਦੇ ਨਗਰ ਪਾਲਿਕਾ ਅਧਿਕਾਰੀਆਂ ਨੇ ਠੋਸ ਕੂੜੇ ਨੂੰ ਪਾਉਣ ਲਈ ਨਿੰਗਲੀ ਟਾਰਜੂ ਦੇ ਨੇੜੇ-ਤੇੜੇ ਸਥਿਤ ਵੁਲਰ ਝੀਲ ਦੇ ਪੱਛਮੀ ਕਿਨਾਰੇ ਨੂੰ ਚੁਣਿਆ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰੀ ਅਧਿਕਾਰੀ ਅਜਿਹੀਆਂ ਗਲਤੀਆਂ ਕਿਵੇਂ ਕਰ ਸਕਦੇ ਹਨ। ਉਨ੍ਹਾਂ ਨੂੰ ਵੇਟਲੈਂਡ ਸੰਬੰਧੀ ਕਾਨੂੰਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ।