...ਤੇ ਹੁਣ ਐੱਨ.ਜੀ.ਟੀ. ਨੇ ਕੇਜਰੀਵਾਲ ਸਰਕਾਰ ਨੂੰ ਵੀ ਠੋਕਿਆ 1 ਕਰੋੜ ਜ਼ੁਰਮਾਨਾ
Tuesday, Nov 27, 2018 - 07:25 PM (IST)

ਨਵੀਂ ਦਿੱਲੀ— ਪਾਣੀ ਪ੍ਰਦੂਸ਼ਣ ਮਾਮਲੇ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅਰਵਿੰਦ ਕੇਜਰੀਵਾਲ ਸਰਕਾਰ 'ਤੇ ਇਕ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਉਥੇ ਹੀ ਦਿੱਲੀ ਜਲ ਬੋਰਡ 'ਤੇ ਵੀ ਇਕ ਕਰੋੜ ਰੁਪਏ ਦਾ ਹੀ ਜ਼ੁਰਮਾਨਾ ਲੱਗਾ ਹੈ। ਐੱਨ.ਜੀ.ਟੀ. ਨੇ ਜਲ ਪ੍ਰਦੂਸ਼ਣ ਨੂੰ ਲੈ ਕੇ ਇਹ ਆਦੇਸ਼ ਸੁਣਾਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਤੂਬਰ 'ਚ ਵੀ ਐੱਨ.ਜੀ.ਟੀ. ਨੇ ਦਿੱਲੀ ਸਰਕਾਰ 'ਤੇ ਸਖਤ ਰਵੱਈਆ ਅਪਣਾਇਆ। ਐੱਨ.ਜੀ.ਟੀ. ਨੇ ਪ੍ਰਦੂਸ਼ਣ ਨੂੰ ਰੋਕਣ 'ਚ ਅਸਫਲ ਰਹਿਣ 'ਤੇ ਦਿੱਲੀ ਸਰਕਾਰ ਤੇ 50 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਐੱਨ.ਜੀ.ਟੀ. ਮੁਤਾਬਕ ਦਿੱਲੀ ਦੀ ਕਰੀਬ 62 ਵੱਡੀ ਯੁਨਿਟ 'ਤੇ ਰੋਕ ਲਗਾਉਣ 'ਚ ਡੀ.ਪੀ.ਸੀ.ਸੀ. ਦੇ ਅਸਫਲ ਰਹਿਣ ਕਾਰਨ ਇਹ ਜ਼ੁਰਮਾਨਾ ਲਗਾਇਆ ਗਿਆ।