ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ
Saturday, Aug 24, 2024 - 06:29 PM (IST)
ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੀ ਅਦਾਲਤ ਨੇ ਦਹੇਜ ਦੇ ਲਈ ਇਕ ਨਵ-ਵਿਆਹੁਤਾ ਔਰਤ ਦਾ ਕਤਲ ਕਰਨ ਦੇ ਮਾਮਲੇ ਵਿਚ ਉਸ ਦੇ ਪਤੀ ਅਤੇ ਸੱਸ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਅਤੇ 15-15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਹਾਇਕ ਜ਼ਿਲ੍ਹਾ ਸਰਕਾਰੀ ਵਕੀਲ (ADGC) ਅਨੂਪ ਕੋਹਾਰਵਾਲਾ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਸੈਸ਼ਨ ਜੱਜ, IV (ADJ-4) ਅਭੈ ਸ੍ਰੀਵਾਸਤਵ ਨੇ ਸ਼ੁੱਕਰਵਾਰ ਨੂੰ ਦਹੇਜ ਦੀ ਖਾਤਰ ਔਰਤ ਦਾ ਕਤਲ ਕਰਨ ਦੇ ਮਾਮਲੇ ਵਿਚ ਪਤੀ ਅਤੇ ਉਸ ਦੀ ਸੱਸ ਨੂੰ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼
ਇਸਤਗਾਸਾ ਅਨੁਸਾਰ ਬਰੇਲੀ ਸ਼ਹਿਰ ਦੇ ਸੀਬੀਗੰਜ ਥਾਣਾ ਖੇਤਰ ਦੇ ਪ੍ਰਮੋਦ ਕੁਮਾਰ ਨੇ 2021 ਵਿੱਚ ਫਤਿਹਗੰਜ ਪੱਛਮੀ ਥਾਣੇ ਵਿੱਚ ਦਰਜ ਕਰਵਾਈ ਐੱਫਆਈਆਰ ਵਿੱਚ ਦੋਸ਼ ਲਾਇਆ ਕਿ ਉਹਨਾਂ ਨੇ ਇਕ ਸਾਲ ਪਹਿਲਾਂ ਆਪਣੀ ਧੀ ਪ੍ਰਿਅੰਕਾ ਉਰਫ਼ ਪਿੰਕੀ ਦਾ ਵਿਆਹ ਫਤਿਹਗੰਜ ਪੱਛਮੀ ਦੇ ਚਨੇਟਾ ਪਿੰਡ ਦੇ ਰਹਿਣ ਵਾਲੇ ਦਰਸ਼ਨ ਸਿੰਘ ਨਾਲ ਕਰਵਾਇਆ ਸੀ। ਐਫਆਈਆਰ ਅਨੁਸਾਰ ਦਰਸ਼ਨ ਸਿੰਘ ਅਤੇ ਉਸਦੀ ਮਾਂ ਕਮਲੇਸ਼ ਪ੍ਰਿਅੰਕਾ ਨੂੰ 2 ਲੱਖ ਰੁਪਏ ਅਤੇ ਫਰਿੱਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਜਦੋਂ ਇਹ ਮੰਗ ਪੂਰੀ ਨਾ ਹੋਈ ਤਾਂ ਉਨ੍ਹਾਂ ਨੇ 6 ਫਰਵਰੀ 2021 ਨੂੰ ਪ੍ਰਿਅੰਕਾ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ
ਐੱਫਆਈਆਰ ਅਨੁਸਾਰ ਦਰਸ਼ਨ ਸਿੰਘ ਅਤੇ ਉਸਦੀ ਮਾਂ ਕਮਲੇਸ਼ ਪ੍ਰਿਅੰਕਾ ਨੂੰ 2 ਲੱਖ ਰੁਪਏ ਅਤੇ ਫਰਿੱਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਜਦੋਂ ਇਹ ਮੰਗ ਪੂਰੀ ਨਾ ਹੋਈ ਤਾਂ ਉਨ੍ਹਾਂ ਨੇ 6 ਫਰਵਰੀ 2021 ਨੂੰ ਪ੍ਰਿਅੰਕਾ ਦਾ ਕਤਲ ਕਰ ਦਿੱਤਾ। ਏਡੀਜੀਸੀ ਨੇ ਕਿਹਾ ਕਿ ਪ੍ਰਿਅੰਕਾ ਦੀ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੇ ਗਲੇ ਵਿੱਚ ਰੱਸੀ ਦੇ ਨਿਸ਼ਾਨ ਮਿਲੇ ਹਨ। ਇਸਤਗਾਸਾ ਪੱਖ ਵੱਲੋਂ ਕੇਸ ਵਿੱਚ 7 ਗਵਾਹ ਪੇਸ਼ ਕੀਤੇ ਗਏ ਸਨ। ਅਦਾਲਤ ਨੇ ਸਾਰੀਆਂ ਧਿਰਾਂ ਨੂੰ ਸੁਣਨ ਅਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਦਰਸ਼ਨ ਸਿੰਘ (29) ਅਤੇ ਕਮਲੇਸ਼ ਦੇਵੀ (63) ਨੂੰ ਉਮਰ ਕੈਦ ਅਤੇ 15-15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ - 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8