ਰਾਜਸਥਾਨ : ਭਿਆਨਕ ਸੜਕ ਹਾਦਸੇ ''ਚ ਨਵ-ਵਿਆਹੇ ਜੋੜੇ ਦੀ ਮੌਤ, 10 ਦਿਨ ਪਹਿਲਾਂ ਹੋਇਆ ਸੀ ਵਿਆਹ

Friday, Feb 25, 2022 - 11:38 AM (IST)

ਰਾਜਸਥਾਨ : ਭਿਆਨਕ ਸੜਕ ਹਾਦਸੇ ''ਚ ਨਵ-ਵਿਆਹੇ ਜੋੜੇ ਦੀ ਮੌਤ, 10 ਦਿਨ ਪਹਿਲਾਂ ਹੋਇਆ ਸੀ ਵਿਆਹ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਥਾਣਾ ਖੇਤਰ 'ਚ ਵੀਰਵਾਰ ਨੂੰ ਦੇਰ ਰਾਤ ਇਕ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਕਾਰ ਸਵਾਰ ਨਵ-ਵਿਆਹੇ ਜੋੜੇ ਦੀ ਮੌਤ ਹੋ ਗਈ। ਥਾਣਾ ਅਧਿਕਾਰੀ ਬਲਰਾਜ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਰਦਾਰਸ਼ਹਿਰ-ਡੂੰਗਰਗੜ੍ਹ ਰਾਜਮਾਰਗ 'ਤੇ ਭੋਜਾਸਰ ਬੱਸ ਸਟੈਂਡ ਕੋਲ ਟਰੱਕ ਅਤੇ ਕਾਰ ਵਿਚਾਲੇ ਟੱਕਰ 'ਚ ਕਾਰ ਸਵਾਰ ਵਿਸ਼ਾਲ ਚੌਧਰੀ (25) ਅਤੇ ਉਨ੍ਹਾਂ ਦੀ ਪਤਨੀ ਨੇਹਾ ਚੌਧਰੀ (24) ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦਾ ਛਲਕਿਆ ਦਰਦ, ਬੋਲੇ- ਸਾਡੀ ਸੁਰੱਖਿਆ ਦੇ ਕੀਤੇ ਜਾਣ ਇੰਤਜ਼ਾਮ

ਉਨ੍ਹਾਂ ਦੱਸਿਆ ਕਿ ਕਾਰ ਸਵਾਰ ਜੋੜੇ ਦਾ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਹਰਿਆਣਾ  ਵੱਲ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਮਾਨ ਨੇ ਦੱਸਿਆ ਕਿ ਇਸ ਸੰਬੰਧ 'ਚ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News