ਦੱਸ ਮਾਏ ਮੇਰਾ ਕੀ ਕਸੂਰ? ਕੂੜੇ ਦੇ ਢੇਰ ’ਚੋਂ ਮਿਲਿਆ ਨਵਜੰਮਿਆ ਬੱਚਾ

Tuesday, Jan 05, 2021 - 03:23 PM (IST)

ਦੱਸ ਮਾਏ ਮੇਰਾ ਕੀ ਕਸੂਰ? ਕੂੜੇ ਦੇ ਢੇਰ ’ਚੋਂ ਮਿਲਿਆ ਨਵਜੰਮਿਆ ਬੱਚਾ

ਕੇਰਲ— ਦੱਖਣੀ ਕੇਰਲ ਦੇ ਨਾਡਕੱਕਲ ਨੇੜੇ ਮੰਗਲਵਾਰ ਯਾਨੀ ਕਿ ਅੱਜ ਕੂੜੇ ਦੇ ਢੇਰ ’ਚੋਂ ਇਕ ਦਿਨ ਦੇ ਨਵਜੰਮੇ ਬੱਚੇ ਨੂੰ ਬਰਾਮਦ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਗਿਆਤ ਲੋਕ ਇਕ ਮਕਾਨ ਦੇ ਪਿੱਛੇ ਕੂੜੇ ਦੇ ਢੇਰ ’ਤੇ ਬੱਚੇ ਨੂੰ ਛੱਡ ਕੇ ਚੱਲੇ ਗਏ। ਸਵੇਰ ਦੇ ਸਮੇਂ ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਮਕਾਨ ’ਚ ਰਹਿੰਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ। ਸੂਚਨਾ ਮਿਲਣ ’ਤੇ ਪੁਲਸ ਟੀਮ ਉੱਥੇ ਪੁੱਜੀ ਅਤੇ ਬੱਚੇ ਨੂੰ ਨੇੜਲੇ ਪਾਰੀਪੱਲੀ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਕਿਸਾਨ ਮੋਰਚਾ: ਐ ਵੇਖ ਲੈ ਸਾਡੇ ਹੌਂਸਲੇ ਸਰਕਾਰੇ, ਮੀਂਹ ’ਚ ਵੀ ‘ਸੰਘਰਸ਼’ ਹੈ ਜਾਰੀ

ਪੁਲਸ ਨੇ ਬੱਚੇ ਦੀ ਦੇਖ਼ਭਾਲ ਲਈ ਬਾਲ ਕਲਿਆਣ ਕਮੇਟੀ ਨੂੰ ਵੀ ਸੂਚਨਾ ਦਿੱਤੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਸਿਹਤਮੰਦ ਹੈ। ਉਸ ਦਾ ਵਜ਼ਨ ਕਰੀਬ 3 ਕਿਲੋਗ੍ਰਾਮ ਹੈ। ਉਸ ਦੇ ਮਾਪਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਸਬੰਧ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਕਿਸਾਨੀ ਘੋਲ: 26 ਜਨਵਰੀ ਨੂੰ ‘ਟਰੈਕਟਰ ਪਰੇਡ’ ’ਚ ਹਿੱਸਾ ਲੈਣਗੀਆਂ ਕਿਸਾਨ ਧੀਆਂ, ਲੈ ਰਹੀਆਂ ਸਿਖਲਾਈ

ਇਹ ਵੀ ਪੜ੍ਹੋ: ’47 ਦੀ ਵੰਡ ਨੂੰ ਅੱਖੀਂ ਵੇਖਣ ਵਾਲੀ ਬਜ਼ੁਰਗ ਬੀਬੀ ਦੇ ਬੋਲ- ‘ਮੋਦੀ ਤਾਂ ਬਾਬਰ ਤੋਂ ਵੀ ਅਗਾਂਹ ਲੰਘ ਗਿਆ’


author

Tanu

Content Editor

Related News