ਨਿਊਯਾਰਕ ਟਾਈਮਜ਼ ਨੇ ਯੂ. ਪੀ. ਦੇ ਮੁੱਖ ਮੰਤਰੀ ਨੂੰ ਦੱਸਿਆ ''ਅੱਤਵਾਦੀ''!

Thursday, Jul 13, 2017 - 10:11 PM (IST)

ਨਿਊਯਾਰਕ ਟਾਈਮਜ਼ ਨੇ ਯੂ. ਪੀ. ਦੇ ਮੁੱਖ ਮੰਤਰੀ ਨੂੰ ਦੱਸਿਆ ''ਅੱਤਵਾਦੀ''!

ਵਾਸ਼ਿੰਗਟਨ— ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ ਯੋਗੀ ਅਦਿੱਤਿਆਨਾਥ ਨੂੰ ਹਿੰਦੂ ਅੱਤਵਾਦੀ ਦੱਸਿਆ ਹੈ। 'ਰਾਜਨੀਤਕ ਪੌੜੀਆਂ ਚੜ੍ਹਦਾ ਇਕ ਫਾਇਰਬ੍ਰਾਂਡ ਹਿੰਦੂ ਪੁਜਾਰੀ' ਟਾਈਟਲ ਨਾਲ ਪਬਲਿਸ਼ ਆਰਟੀਕਲ 'ਚ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਹਿੰਦੂ ਨੌਜਵਾਨ ਦਾ ਸਰਗਨਾ ਦੱਸਿਆ ਗਿਆ ਹੈ। ਐਨ. ਵਾਈ. ਟਾਈਮਜ਼ ਨੇ ਹਿੰਯੁਵਾ ਨੂੰ ਅੱਤਵਾਦੀ ਸੰਗਠਨ ਦੇ ਰੂਪ 'ਚ ਪੇਸ਼ ਕੀਤਾ ਹੈ। ਆਰਟੀਕਲ 'ਚ ਲਿਖਿਆ ਹੈ ਕਿ ਭਾਰਤ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ 'ਚ ਇਕ ਮਹੰਤ ਨੂੰ ਸ਼ਾਸਨ ਕਰਨ ਲਈ ਚੁਣਿਆ ਗਿਆ ਹੈ। ਉਸ ਦੇ ਭਾਸ਼ਣਾਂ 'ਚ ਨਫਰਤ ਹੁੰਦੀ ਹੈ। ਅਦਿੱਤਿਆਨਾਥ ਨੂੰ ਜ਼ਿਆਦਾਤਰ ਲੋਕ ਯੋਗੀ ਕਹਿ ਕੇ ਬੁਲਾਉਂਦੇ ਹਨ। ਯੋਗੀ ਦੀ ਪਛਾਣ ਇਕ ਮੰਦਰ ਦੇ ਮਹੰਤ ਵਜੋਂ ਹੋਈ ਹੈ। ਮੁਸਲਮਾਨਾਂ ਵਲੋਂ ਇਤਿਹਾਸਕ ਗਲਤੀਆਂ ਦਾ ਬਦਲਾ ਲੈਣ ਲਈ ਨੌਜਵਾਨਾਂ ਦੀ ਫੌਜ ਦਾ ਨਿਰਮਾਣ ਕਰਨ ਵਾਲਾ ਇਹ ਨੇਤਾ ਪਰੰਪਰਾਵਾਦ ਲਈ ਕਥਿਤ ਹੈ। ਉਨ੍ਹਾਂ ਨੇ ਮੁਸਲਮਾਨ ਸ਼ਾਸਕਾਂ ਦੀ ਇਤਿਹਾਸਕ ਗਲਤੀਆਂ ਦਾ ਬਦਲਾ ਲੈਣ ਲਈ ਹਿੰਦੂ ਨੌਜਵਾਨ ਵਾਹਿਨੀ ਦਾ ਨਿਰਮਾਣ ਕੀਤਾ ਹੈ। ਲੇਖ 'ਚ ਯੋਗੀ ਨੂੰ ਮੁਸਲਮਾਨਾਂ ਖਿਲਾਫ ਦੱਸਿਆ ਗਿਆ ਹੈ। ਲੇਖ 'ਚ ਅਦਿੱਤਿਆਨਾਥ ਦੇ ਰਾਜਨੀਤਕ ਸਫਰ ਅਤੇ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ 'ਤੇ ਵੀ ਕਾਫੀ ਕੁਝ ਲਿਖਿਆ ਗਿਆ ਹੈ।


Related News