ਨਵੇਂ ਵੀਜ਼ਾ ਨਿਯਮਾਂ ਤਹਿਤ ਬ੍ਰਿਟੇਨ ’ਚ ਡਾਕਟਰਾਂ ਲਈ ਕੰਮ ਕਰਨਾ ਆਸਾਨ
Sunday, Nov 03, 2019 - 01:29 AM (IST)

ਨਵੀਂ ਦਿੱਲੀ – ਨਵੇਂ ਵੀਜ਼ਾ ਨਿਯਮਾਂ ’ਚ 2 ਵੱਖ-ਵੱਖ ਅੰਗਰੇਜ਼ੀ ਪ੍ਰੀਖਿਆਵਾਂ ਦੀ ਰੁਕਾਵਟ ਖਤਮ ਕਰਨ ਦੇ ਕਾਰਣ ਬ੍ਰਿਟੇਨ ਵਿਚ ਡਾਕਟਰਾਂ, ਨਰਸਾਂ ਅਤੇ ਸਿਹਤ ਖੇਤਰ ਦੇ ਹੋਰ ਪੇਸ਼ੇਵਰਾਂ ਨੂੰ ਕੰਮ ਕਰਨ ਵਿਚ ਸਹੂਲੀਅਤ ਹੋਵੇਗੀ। ਪਹਿਲਾਂ ਉਮੀਦਵਾਰਾਂ ਲਈ ਬ੍ਰਿਟੇਨ ਵਿਚ ਸਿਹਤ ਖੇਤਰ ਨਾਲ ਸਬੰਧਤ ਰੈਗੂਲੇਟਰੀ ਵਿਚ ਰਜਿਸਟ੍ਰੇਸ਼ਨ ਅਤੇ ਇਮੀਗ੍ਰੇਸ਼ਨ ਮਕਸਦਾਂ ਲਈ 2 ਵੱਖ-ਵੱਖ ਪ੍ਰੀਖਿਆਵਾਂ ਵਿਚ ਸਫਲ ਹੋਣਾ ਜ਼ਰੂਰੀ ਹੁੰਦਾ ਸੀ। ਬ੍ਰਿਟਿਸ਼ ਕੌਂਸਲ ਨੇ ਗੈਰ-ਅੰਗਰੇਜ਼ੀ ਭਾਸ਼ੀ ਉਮੀਦਵਾਰਾਂ ਲਈ ਇੰਟਰਨੈਸ਼ਨਲ ਲੈਂਗੂਏਜ਼ ਟੈਸਟਿੰਗ ਸਿਸਟਮ (ਆਈ. ਈ. ਐੱਲ. ਟੀ. ਐੱਸ.) ਦਾ ਆਯੋਜਨ ਕੀਤਾ। ਬ੍ਰਿਟਿਸ਼ ਕੌਂਸਲ ਇੰਗਲਿਸ਼ ਐਂਡ ਐਗਜ਼ਾਮੀਨੇਸ਼ਨ ਸਰਵਿਸਿਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਮਾਈਕਲ ਕਿੰਗ ਨੇ ਕਿਹਾ ਕਿ ਬ੍ਰਿਟੇਨ ਨੇ ਹਾਲ ਹੀ ਵਿਚ ਸਿਹਤ ਖੇਤਰ ਦੇ ਅੰਤਰਰਾਸ਼ਟਰੀ ਪੇਸ਼ੇਵਰਾਂ ਲਈ ਇਨ੍ਹਾਂ ਪ੍ਰੀਖਿਆਵਾਂ ਨੂੰ ਸੌਖਾਲਾ ਬਣਾਇਆ ਹੈ। ਭਾਰਤੀ ਅਤੇ ਹੋਰ ਪੇਸ਼ੇਵਰਾਂ ਲਈ ਇਹ ਚੰਗੀ ਖਬਰ ਹੈ ਕਿਉਂਕਿ ਉਹ ਬ੍ਰਿਟੇਨ ਵਿਚ ਕੰਮ ਕਰਨ ਲਈ ਉਨ੍ਹਾਂ ਨੂੰ ਸਿਰਫ ਇਕ ਵਾਰ ਪ੍ਰੀਖਿਆ ਦੇਣੀ ਪਵੇਗੀ। ਬਾਕਸਬਰਮਿੰਘਮ ਯੂਨੀਵਰਸਿਟੀ ’ਚ ਗੁਰੂ ਨਾਨਕ ਚੇਅਰ ਦੀ ਸ਼ੁਰੂਆਤ ਕੇਂਦਰ ਮੰਤਰੀ ਹਰਦੀਪ ਸਿੰਘ ਪੁਰੀ ਨੇ ਬ੍ਰਿਟੇਨ ਦੀ ਬਰਮਿੰਘਮ ਯੂਨੀਵਰਸਿਟੀ ਵਿਚ ਇਕ ਨਵੀਂ ਗੁਰੂ ਨਾਨਕ ਚੇਅਰ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਸਿੱਖ ਧਰਮ ਦੇ ਸੰਸਥਾਪਕ ਨਾਲ ਜੁੜੀਆਂ ਸਿੱਖਿਆਵਾਂ ਸਬੰਧੀ ਖੋਜ ਕੀਤੀ ਜਾ ਸਕੇ। ਭਾਰਤ ਸਰਕਾਰ ਦੇ ਸਮਰਥਨ ਨਾਲ ਸਥਾਪਿਤ ਇਸ ਚੇਅਰ ਦੀ ਸ਼ੁਰੂਆਤ ਦਾ ਐਲਾਨ ਪੁਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਪ੍ਰੋਗਰਾਮਾਂ ਦੇ ਤਹਿਤ ਕੀਤਾ।