ਭਾਰਤ ਦੀ ਜੰਗੀ ਸਮਰੱਥਾ ''ਚ ਰੈਡੀਕਲ ਸੁਧਾਰ ਲਈ ਨਵੀਂ ਰਣਨੀਤੀ

05/10/2020 7:39:49 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਫੌਜ ਨੇ ਵਿਸ਼ੇਸ਼ ਤੌਰ 'ਤੇ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਆਪਣੀ ਜੰਗੀ ਸਮਰੱਥਾ ਵਿਚ ਰੈਡੀਕਲ ਸੁਧਾਰ ਦੇ ਤਹਿਤ ਪੈਦਲ ਫੌਜ, ਤੋਪਾਂ, ਹਵਾਈ ਰੱਖਿਆ ਯੰਤਰਾਂ, ਟੈਂਕਾਂ ਅਤੇ ਸਾਜ਼ੋ-ਸਾਮਾਨ ਯੂਨਿਟਾਂ ਨੂੰ ਮਿਲਾ ਕੇ ਆਈ.ਬੀ.ਜੀ. (ਯੂਨਾਈਟਿਡ ਜੰਗੀ ਸਮੂਹ) ਤਿਆਰ ਕੀਤੀ ਹੈ। ਆਈ.ਬੀ.ਜੀ. ਦੀ ਵਿਆਪਕ ਟ੍ਰੇਨਿੰਗ ਪੂਰੀ ਵੀ ਹੋ ਗਈ ਹੈ ਪਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਨ੍ਹਾਂ ਦੀ ਤਾਇਨਾਤੀ ਵਿਚ ਦੇਰੀ ਹੋਈ ਹੈ।

ਫੌਜ ਮੁਖੀ ਜਨਰਲ ਐਮ.ਐਮ. ਨਰਵਣੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਚਿਤ ਸਮਾਂ-ਸੀਮਾ ਅੰਦਰ ਆਈ.ਬੀ.ਜੀ. ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਜਾਵੇਗੀ ਕਿਉਂਕਿ ਤਹੱਈਏ ਦੇ ਪੱਧਰ 'ਤੇ ਜ਼ਮੀਨੀ ਕਾਰਜ ਹੋ ਚੁੱਕਾ ਹੈ ਅਤੇ ਮਹਾਂਮਾਰੀ ਦਾ ਕਹਿਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਡੂੰਘੀ ਟ੍ਰੇਨਿੰਗ ਵੀ ਹੋ ਚੁੱਕੀ ਹੈ। ਕਈ ਸਾਲ ਤੱਕ ਵਿਚਾਰ-ਮੰਥਨ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਆਈ.ਬੀ.ਜੀ. ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਨਾਲ ਜੰਗ ਦੀ ਸਥਿਤੀ ਵਿਚ ਤੁਰੰਤ ਹਮਲੇ ਵਿਚ ਮਦਦ ਮਿਲੇਗੀ।

ਇਕ ਆਈ.ਬੀ.ਜੀ. ਵਿਚ 5000 ਫੌਜੀ, ਮੇਜਰ ਜਨਰਲ ਨੂੰ ਕਮਾਨ 
ਹਰੇਕ ਆਈ.ਬੀ.ਜੀ. ਦੀ ਕਮਾਨ ਇਕ ਮੇਜਰ ਜਨਰਲ ਸੰਭਾਲਣਗੇ ਅਤੇ ਇਸ ਵਿਚ ਤਕਰੀਬਨ 5000 ਫੌਜੀ ਹੋਣਗੇ। ਹਰੇਕ ਆਈ.ਬੀ.ਜੀ. ਖੇਤਰ ਦੀ ਭੂਗੌਲਿਕ ਸੰਰਚਨਾ ਅਤੇ ਉਥੇ ਖਤਰੇ ਦੀਆਂ ਅਸ਼ੰਕਾਵਾਂ 'ਤੇ ਵਿਚਾਰ ਕਰਕੇ ਵਿਸ਼ੇਸ਼ ਮੁਹਿੰਮ ਦੀ ਲੋੜ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ।

ਸ਼ੀ ਦੇ ਆਉਣ ਤੋਂ ਪਹਿਲਾਂ ਜਾਂਚੀ ਸੀ ਪਹਾੜ 'ਤੇ ਲੜਣ ਦੀ ਸਮਰੱਥਾ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਿਛਲੇ ਸਾਲ ਅਕਤੂਬਰ ਵਿਚ ਹੋਈ ਭਾਰਤ ਯਾਤਰਾ ਤੋਂ ਪਹਿਲਾਂ ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ਵਿਚ ਹਿਮ ਵਿਜੈ ਅਭਿਆਸ ਕੀਤਾ ਸੀ, ਜਿਸ ਵਿਚ ਮੁੱਖ ਤੌਰ 'ਤੇ ਆਈ.ਬੀ.ਜੀ. ਦੀ ਪਰਵਤੀ ਖੇਤਰ ਵਿਚ ਲੜਾਕੂ ਸਮਰੱਥਾ ਦਾ ਪ੍ਰੀਖਣ ਕੀਤਾ ਗਿਆ ਸੀ।


Sunny Mehra

Content Editor

Related News