ਬਰੇਲੀ ਹਿੰਸਾ ਮਾਮਲੇ ’ਚ ਨਵਾਂ ਖੁਲਾਸਾ, ਵਾਇਰਲ ਜਾਅਲੀ ਪੱਤਰ ਦਾ ਮਾਸਟਰਮਾਈਂਡ ਨਦੀਮ ਗ੍ਰਿਫਤਾਰ

Saturday, Dec 20, 2025 - 09:39 PM (IST)

ਬਰੇਲੀ ਹਿੰਸਾ ਮਾਮਲੇ ’ਚ ਨਵਾਂ ਖੁਲਾਸਾ, ਵਾਇਰਲ ਜਾਅਲੀ ਪੱਤਰ ਦਾ ਮਾਸਟਰਮਾਈਂਡ ਨਦੀਮ ਗ੍ਰਿਫਤਾਰ

ਨੈਸ਼ਨਲ ਡੈਸਕ -ਉੱਤਰ ਪ੍ਰਦੇਸ਼ ਦੇ ਬਰੇਲੀ ’ਚ 26 ਸਤੰਬਰ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਦੰਗਾ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਇੱਤੇਹਾਦ-ਏ-ਮਿੱਲਤ ਕੌਂਸਲ (ਆਈ. ਐੱਮ. ਸੀ.) ਨਾਲ ਜੁੜੇ ਨੇਤਾ ਨਦੀਮ ਖਾਨ ਨੂੰ ਸ਼ਨੀਵਾਰ ਨੂੰ ਅਦਾਲਤ ਵੱਲੋਂ 4 ਘੰਟੇ ਦਾ ਰਿਮਾਂਡ ਮਿਲਣ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੈਡੀਕਲ ਜਾਂਚ ਲਈ ਜ਼ਿਲਾ ਹਸਪਤਾਲ ਲਿਆਂਦਾ ਗਿਆ। ਪੁਲਸ ਸੁਪਰਡੈਂਟ (ਸਿਟੀ) ਮਾਨੁਸ਼ ਪਾਰਿਕ ਨੇ ਦੱਸਿਆ ਕਿ ਬਰੇਲੀ ਹਿੰਸਾ ਮਾਮਲੇ ’ਚ ਹੁਣ ਤੱਕ 12 ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਸ ਅਨੁਸਾਰ, ਕੋਤਵਾਲੀ ਥਾਣੇ ’ਚ ਦਰਜ ਇਕ ਮੁਕੱਦਮੇ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਸ਼ਿਕਾਇਤਕਰਤਾ ਦੇ ਨਾਂ ਨਾਲ ਇਕ ਜਾਅਲੀ ਪੱਤਰ ਵਾਇਰਲ ਕੀਤਾ ਗਿਆ ਸੀ, ਜਿਸ ’ਤੇ ਉਸ ਦੇ ਅਸਲੀ ਦਸਤਖ਼ਤ ਨਹੀਂ ਸਨ। ਜਾਂਚ ’ਚ ਸਾਹਮਣੇ ਆਇਆ ਕਿ ਇਹ ਪੱਤਰ ਜਾਣ-ਬੁੱਝ ਕੇ ਪ੍ਰਸ਼ਾਸਨ ਅਤੇ ਮੀਡੀਆ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਵਾਇਰਲ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਅਦਾਲਤ ਵੱਲੋਂ ਮਿਲੇ ਰਿਮਾਂਡ ਦੌਰਾਨ ਮੁਲਜ਼ਮ ਦੇ ਘਰੋਂ ਉਹੀ ਮੂਲ ਪੱਤਰ ਬਰਾਮਦ ਕਰ ਲਿਆ ਗਿਆ ਹੈ, ਜਿਸ ਨੂੰ ਮਾਮਲੇ ਦਾ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ।


author

Shubam Kumar

Content Editor

Related News