ਵੱਡੀ ਖ਼ਬਰ ; ਬਦਲਿਆ ਗਿਆ RAW ਦਾ ਮੁਖੀ, ਜਾਣੋ ਹੁਣ ਕੌਣ ਸੰਭਾਲੇਗਾ ਅਹੁਦਾ

Saturday, Jun 28, 2025 - 04:33 PM (IST)

ਵੱਡੀ ਖ਼ਬਰ ; ਬਦਲਿਆ ਗਿਆ RAW ਦਾ ਮੁਖੀ, ਜਾਣੋ ਹੁਣ ਕੌਣ ਸੰਭਾਲੇਗਾ ਅਹੁਦਾ

ਨੈਸ਼ਨਲ ਡੈਸਕ- ਭਾਰਤੀ ਖੁਫੀਆ ਏਜੰਸੀ 'ਰਾਅ' ਨੂੰ ਨਵਾਂ ਮੁਖੀ ਮਿਲ ਗਿਆ ਹੈ। ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦਾ ਨਵਾਂ ਮੁਖੀ ਪਰਾਗ ਜੈਨ ਨੂੰ ਬਣਾਇਆ ਗਿਆ ਹੈ। ਪਰਾਗ ਜੈਨ ਪੰਜਾਬ ਕੈਡਰ ਦੇ 1989 ਬੈਚ ਦੇ IPS ਅਫ਼ਸਰ ਹਨ। ਪਰਾਗ ਦਾ ਬਤੌਰ ਰਾਅ ਮੁਖੀ ਕਾਰਜਕਾਲ ਦੋ ਸਾਲ ਦਾ ਹੋਵੇਗਾ। ਉਹ ਰਵੀ ਸਿਨਹਾ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ। 

ਇਸ ਦੱਸ ਦੇਈਏ ਕਿ ਪਰਾਗ ਜੈਨ ਇਸ ਸਮੇਂ ਏਵੀਏਸ਼ਨ ਰਿਸਰਚ ਸੈਂਟਰ ਦੀ ਅਗਵਾਈ ਕਰ ਰਹੇ ਹਨ, ਜਿਸ ਨੇ 'ਆਪ੍ਰੇਸ਼ਨ ਸਿੰਦੂਰ' ਦੌਰਾਨ ਪਾਕਿਸਤਾਨੀ ਹਥਿਆਰਬੰਦ ਫ਼ੌਜੀਆਂ ਅਤੇ ਅੱਤਵਾਦੀ ਕੈਂਪਾਂ ਦੇ ਸਥਾਨਾਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜੈਨ ਨੇ ਪੰਜਾਬ ਵਿਚ ਅੱਤਵਾਦ ਦੇ ਸਿਖਰ 'ਤੇ ਹੋਣ 'ਤੇ ਮੁਕਾਬਲਾ ਕਰਨ 'ਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੀਨੀਅਰ ਸੁਪਰਡੈਂਟ ਆਫ਼ ਪੁਲਸ (SSP) ਅਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਵਜੋਂ ਸੇਵਾਵਾਂ ਨਿਭਾਈਆਂ। 

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਜੈਨ ਨੇ ਧਾਰਾ 370 ਨੂੰ ਰੱਦ ਕਰਨ ਦੌਰਾਨ ਜੰਮੂ ਅਤੇ ਕਸ਼ਮੀਰ ਵਿਚ ਵੀ ਸੇਵਾ ਨਿਭਾਈ। ਜੈਨ ਨੇ ਸ਼੍ਰੀਲੰਕਾ ਅਤੇ ਕੈਨੇਡਾ ਵਿਚ ਭਾਰਤੀ ਮਿਸ਼ਨ ਵਿਚ ਵੀ ਸੇਵਾ ਨਿਭਾਈ ਹੈ। ਕੈਨੇਡਾ ਵਿਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਉੱਥੋਂ ਸੰਚਾਲਿਤ ਖਾਲਿਸਤਾਨੀ ਅੱਤਵਾਦੀ ਮਾਡਿਊਲਾਂ 'ਤੇ ਨਜ਼ਰ ਰੱਖੀ ਸੀ। ਦੱਸ ਦੇਈਏ ਕਿ ਰਾਅ ਦੀ ਸਥਾਪਨਾ 21 ਸਤੰਬਰ 1968 ਨੂੰ ਹੋਈ ਸੀ। ਇਸ ਸੰਸਥਾ ਦੇ ਪਹਿਲੇ ਮੁਖੀ ਆਰ. ਐੱਨ. ਕਾਵ ਸਨ। ਰਾਅ ਦਾ ਸਭ ਤੋਂ ਪ੍ਰਮੁੱਖ ਕੰਮ ਇਹ ਪਤਾ ਲਾਉਣਾ ਹੁੰਦਾ ਹੈ ਕਿ ਕਿਤੇ ਵਿਦੇਸ਼ਾਂ ਵਿਚ ਭਾਰਤ ਖਿਲਾਫ਼ ਸਾਜ਼ਿਸ਼ ਤਾਂ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਸੀਕ੍ਰੇਟ ਮਿਸ਼ਨ ਨੂੰ ਵੀ ਅੰਜਾਮ ਦਿੰਦੀ ਹੈ। ਰਾਅ ਮੁਖੀ ਆਪਣੀ ਰੋਜ਼ਾਨਾ ਦੀ ਰਿਪੋਰਟ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਨੂੰ ਦਿੰਦੇ ਹਨ।


author

Tanu

Content Editor

Related News