ਡਿਫੈਂਸ ''ਚ ਭਾਰਤ ਨੂੰ ਵੱਡੀ ਸਫ਼ਲਤਾ ! ਪਹਿਲੀ ਹੀ ਕੋਸ਼ਿਸ਼ ''ਚ INS ਵਿਕਰਾਂਤ ''ਤੇ ਉਤਰਿਆ ਰਾਫੇਲ ਮਰੀਨ

Saturday, Oct 31, 2026 - 09:30 AM (IST)

ਡਿਫੈਂਸ ''ਚ ਭਾਰਤ ਨੂੰ ਵੱਡੀ ਸਫ਼ਲਤਾ ! ਪਹਿਲੀ ਹੀ ਕੋਸ਼ਿਸ਼ ''ਚ INS ਵਿਕਰਾਂਤ ''ਤੇ ਉਤਰਿਆ ਰਾਫੇਲ ਮਰੀਨ

ਨਵੀਂ ਦਿੱਲੀ- ਭਾਰਤੀ ਸਮੁੰਦਰੀ ਫੌਜ ਨੇ ਸਮੁੰਦਰੀ ਸੁਰੱਖਿਆ ਸਮਰੱਥਾਵਾਂ ਦੇ ਮਾਮਲੇ ’ਚ ਇਕ ਅਹਿਮ ਮੀਲ ਪੱਥਰ ਹਾਸਲ ਕੀਤਾ ਹੈ। ਰਾਫੇਲ ਮਰੀਨ ਲੜਾਕੂ ਹਵਾਈ ਜਹਾਜ਼ ਆਪਣੀ ਪਹਿਲੀ ਕੋਸ਼ਿਸ਼ ’ਚ ਹੀ ਸਮੁੰਦਰੀ ਫੌਜ ਦੇ ਸਵਦੇਸ਼ੀ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਾਂਤ ’ਤੇ ਸਫਲਤਾਪੂਰਵਕ ਉਤਰਿਆ। ਇਹ ਟੈਸਟ 29 ਅਕਤੂਬਰ ਨੂੰ ਕੀਤਾ ਗਿਆ ਸੀ।

ਰਾਫੇਲ ਮਰੀਨ ਫਰਾਂਸੀਸੀ ਸਮੁੰਦਰੀ ਫੌਜ ਦਾ ਇਕ ਲੜਾਕੂ ਜਹਾਜ਼ ਹੈ, ਜਿਸ ਨੂੰ ਫਰਾਂਸੀਸੀ ਪਾਇਲਟਾਂ ਵੱਲੋਂ ਉਡਾਇਆ ਜਾਂਦਾ ਹੈ। ਇਹ ਟੈਸਟ ਭਾਰਤੀ ਸਮੁੰਦਰੀ ਫੌਜ ’ਚ ਰਾਫੇਲ ਮਰੀਨ ਜਹਾਜ਼ ਨੂੰ ਸਰਗਰਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ। ਇਸ ਟੈਸਟ ਨੂੰ ਜੰਗੀ ਬੇੜੇ ’ਤੇ ਆਪਣੀ ਸਮਰੱਥਾ ਦੀ ਜਾਂਚ ਕਰਨ ਦੀ ਪ੍ਰਕਿਰਿਆ ਦਾ ਇਕ ਅਹਿਮ ਹਿੱਸਾ ਮੰਨਿਆ ਜਾਂਦਾ ਹੈ।

ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਨੇ ਪਿਛਲੇ ਸਾਲ 28 ਅਪ੍ਰੈਲ ਨੂੰ ਫਰਾਂਸ ਨਾਲ 63,000 ਕਰੋੜ ਰੁਪਏ ਦੇ ਇਤਿਹਾਸਕ ਰੱਖਿਆ ਸਮਝੌਤੇ ’ਤੇ ਹਸਤਾਖਰ ਕੀਤੇ ਸਨ। ਇਸ ਸਮਝੌਤੇ ਅਧੀਨ ਸਮੁੰਦਰੀ ਫੌਜ ਲਈ 26 ਰਾਫੇਲ ਜਹਾਜ਼ ਖਰੀਦੇ ਜਾਣੇ ਹਨ। ਇਸ ਪੈਕੇਜ ’ਚ 22 ਸਿੰਗਲ-ਸੀਟ ਲੜਾਕੂ ਤੇ 4 ਟਵਿਨ-ਸੀਟ ਟ੍ਰੇਨਰ ਜਹਾਜ਼ ਸ਼ਾਮਲ ਹਨ। ਭਾਰਤ ਨੂੰ ਅਜੇ ਤੱਕ ਰਾਫੇਲ ਮਰੀਨ ਨਹੀਂ ਮਿਲੇ ਹਨ। ਇਨ੍ਹਾਂ ਦੀ ਸਪੁਰਦਗੀ 2030 ਲਈ ਤੈਅ ਕੀਤੀ ਗਈ ਹੈ। ਇਨ੍ਹਾਂ ’ਚ ਹਥਿਆਰ, ਸਿਮੂਲੇਟਰ, ਸਿਖਲਾਈ, ਜ਼ਰੂਰੀ ਉਪਕਰਣ ਤੇ ਲੌਜਿਸਟਿਕ ਮਦਦ ਸ਼ਾਮਲ ਹੈ। ਭਾਰਤੀ ਸਮੁੰਦਰੀ ਫੌਜ ਦੇ ਮੁਲਾਜ਼ਮਾਂ ਨੂੰ ਫਰਾਂਸ ਤੇ ਭਾਰਤ ’ਚ ਸਿਖਲਾਈ ਦਿੱਤੀ ਜਾ ਰਹੀ ਹੈ।


author

Harpreet SIngh

Content Editor

Related News