ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਪ੍ਰਤੀਨਿਧੀਆਂ ਦੀ ਆਨਲਾਈਨ ਹੋਵੇਗੀ ਵੋਟਿੰਗ

04/14/2022 12:21:01 PM

ਨਵੀਂ ਦਿੱਲੀ– ਕਾਂਗਰਸ ਨੂੰ ਹੁਣ ਜਲਦ ਹੀ ਕਾਗਜ਼ੀ ਮੈਂਬਰਸ਼ਿਪ ਮੁਹਿੰਮ ਤੋਂ ਛੁਟਕਾਰਾ ਮਿਲਨ ਵਾਲਾ ਹੈ। ਇਸ ਸਾਲ ਅਗਸਤ ਅਤੇ ਸਤੰਬਰ ’ਚ ਹੋਣ ਵਾਲੀ ਰਾਸ਼ਟਰੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਚੋਣਕਾਰ ਕਾਲੇਜੀਅਮ ਗਠਨ ਲਈ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਮੈਂਬਰਾਂ ਅਤੇ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਸੀ.ਸੀ.) ਦੇ ਨੁਮਾਇੰਦਿਆਂ ਦੀ ਚੋਣ ਆਨਲਾਈਨ ਕਰਵਾਈ ਜਾਵੇਗੀ। ਜਾਣਕਾਰੀ ਮੁਤਾਬਕ ਇਸ ਦੇ ਲਈ ਪਹਿਲੀ ਵਾਰ ਕਾਂਗਰਸ ਨੇ ਵੈਰੀਫਾਈਡ ਐਪ ਰਾਹੀਂ ਰਵਾਇਤੀ ਪੇਪਰ ਆਧਾਰਿਤ ਮੈਂਬਰਸ਼ਿਪ ਨੂੰ ਈ-ਸਬਸਕ੍ਰਿਪਸ਼ਨ ’ਚ ਬਦਲਿਆ ਹੈ। ਹੁਣ ਕਾਂਗਰਸ ਇਸੇ ਰਾਹੀਂ ਮੈਂਬਰਾਂ ਦੀ ਆਨਲਾਈਨ ਚੋਣ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। 50 ਤੋਂ ਵੱਧ ਨਵੇਂ ਮੈਂਬਰਾਂ ਨੂੰ ਨਾਮਜ਼ਦ ਕਰਨ ਵਾਲੇ ਕਾਂਗਰਸ ਦੇ ਸੱਤ ਲੱਖ ਸਰਗਰਮ ਮੈਂਬਰ ਏ. ਆਈ. ਸੀ. ਸੀ. ਮੈਂਬਰ ਅਤੇ ਪੀ. ਸੀ. ਸੀ. ਦੇ ਪ੍ਰਤੀਨਿਧੀ ਬਣਨ ਲਈ ਚੋਣ ਲੜਣ ਦੇ ਯੋਗ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਨ ਲਈ ਤਿੰਨ ਲੱਖ ਤੋਂ ਵੱਧ ਨਾਮਜ਼ਦਗੀਆਂ ਦੀ ਉਮੀਦ ਹੈ।

ਇਹ ਵੀ ਪੜ੍ਹੋ– ਦੁਨੀਆ ’ਚ ਵਧਦੇ ਹੋਏ ਪ੍ਰਮਾਣੂ ਹਥਿਆਰ ਬਣੇ ਚਿੰਤਾ ਦਾ ਵਿਸ਼ਾ, 9 ਦੇਸ਼ਾਂ ਕੋਲ ਹੈ ਖ਼ਤਰਨਾਕ ਭੰਡਾਰ

ਰਾਹੁਲ ਨੇ ਇਸ ਪ੍ਰਕਿਰਿਆ ਨੂੰ ਦੱਸਿਆ ਕਾਂਗਰਸ ਦਾ ਐਕਸਰੇ
ਆਪਸੀ ਕਲੇਸ਼ ਨਾਲ ਜੂਝ ਰਹੀ ਪਾਰਟੀ ਦੇ ਏ. ਆਈ. ਸੀ. ਸੀ. ਮੈਂਬਰਾਂ ਅਤੇ ਪੀ. ਸੀ. ਸੀ. ਦੇ ਨੁਮਾਇੰਦਿਆਂ ਦੀ ਭਰੋਸੇਯੋਗਤਾ ਦੀ ਪ੍ਰੀਖਿਆ ਜਿੱਤਣ ਲਈ ਇਹ ਅਭਿਆਨ ਕਿੰਨਾ ਨਿਰਪੱਖ ਅਤੇ ਪਾਰਦਰਸ਼ੀ ਹੋਵੇਗਾ, ਇਹ ਸਮਾਂ ਹੀ ਦੱਸੇਗਾ। ਸਮਝਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਅੰਦਰੂਨੀ ਤੌਰ ’ਤੇ ਇਸ ਈ-ਡਰਾਈਵ ਨੂੰ ਕਾਂਗਰਸ ਸੰਗਠਨ ਦਾ ਐਕਸ-ਰੇ ਦੱਸਿਆ ਹੈ, ਜਦ ਕਿ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵੈਰੀਫਿਕੇਸ਼ਨ ਡਿਜੀਟਲ ਮੈਂਬਰਸ਼ਿਪ ਨਾਲ ਫਰਜ਼ੀ ਮੈਂਬਰਸ਼ਿਪ ਤੋਂ ਛੁਟਕਾਰਾ ਮਿਲੇਗਾ। ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ ਅਤੇ ਆਗਾਮੀ ਜਥੇਬੰਦਕ ਚੋਣਾਂ ਨੇ ਇਸ ਵਾਰ ਪਾਰਟੀ ਦੇ ਬਦਲਾਅ ਦੇ ਚਾਹਵਾਨਾਂ ’ਚ ਵਿਸ਼ੇਸ਼ ਦਿਲਚਸਪੀ ਪੈਦਾ ਕੀਤੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਨਵੀਂ ਐਂਡਰਾਇਡ ਕਾਂਗਰਸ ਮੈਂਬਰਸ਼ਿਪ ਐਪ ਰਾਹੀਂ ਡਰਾਈਵ ਸਿਰਫ ਕਾਂਗਰਸ ਪਾਰਟੀ ਦੇ ਪ੍ਰਵਾਨਿਤ ਨੇਤਾਵਾਂ, ਅਹੁਦੇਦਾਰਾਂ ਅਤੇ ਵਰਕਰਾਂ ਲਈ ਉਪਲਬਧ ਹੈ। ਸਿਰਫ਼ ਪ੍ਰਵਾਨਿਤ ਨਾਮਜ਼ਦ ਵਿਅਕਤੀ ਹੀ ਮੈਂਬਰਸ਼ਿਪ ਲਈ ਘਰ-ਘਰ ਜਾਂਦੇ ਹਨ। ਇਹ ਪੂਰੀ ਪ੍ਰਮਾਣਿਤ ਹੈ ਅਤੇ ਸਖਤ ਡਿਜੀਟਲ ਮੈਂਬਰਸ਼ਿਪ ਪ੍ਰੋਗਰਾਮ ਹੈ, ਜੋ ‘ਮਿਸਡ ਕਾਲ’ ਵਿਧੀ ਰਾਹੀਂ ਮੈਂਬਰਸ਼ਿਪ ਨੂੰ ਸਵੀਕਾਰ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ– ਅਮਰੀਕਾ ’ਚ ਕਸ਼ਮੀਰੀ ਵਾਇਰੋਲਾਜਿਸਟ ਡਾ. ਸਫਦਰ ਗਨੀ ਦੀ ਪ੍ਰਾਪਤੀ, RVF ਵਾਇਰਸ ’ਤੇ ਕੀਤੀ ਨਵੀਂ ਖੋਜ

ਕਿਵੇਂ ਐਪ ਰਾਹੀਂ ਹੁੰਦੀ ਹੈ ਈ-ਸਬਸਕ੍ਰਿਪਸ਼ਨ?
ਇਕ ਆਯੋਜਕ ਨੇ ਕਿਹਾ ਕਿ ਨਵੇਂ ਮੈਂਬਰ ਨਾਮਜ਼ਦਗੀਕਰਤਾ ਵੱਲੋਂ ਚਾਰ-ਪੜਾਅ ਦੀ ਤਸਦੀਕ ਪ੍ਰਕਿਰਿਆ ’ਚੋਂ ਲੰਘਦੇ ਹਨ। ਉਨ੍ਹਾਂ ਨੂੰ ਪਹਿਲਾਂ ਨਾਮਜ਼ਦਗੀ ਕਰਨ ਵਾਲੇ ਵੱਲੋਂ ਤਸਦੀਕ ਕੀਤਾ ਜਾਂਦਾ ਹੈ, ਫਿਰ ਉਨ੍ਹਾਂ ਦੇ ਵੋਟਰ ਆਈ. ਡੀ. ਨੰਬਰਾਂ ਨੂੰ ਉਨ੍ਹਾਂ ਦੇ ਸਬੰਧਤ ਮੋਬਾਈਲ ਨੰਬਰ ’ਤੇ ਇਕ ਓ. ਟੀ. ਪੀ. ਨਾਲ ਐਪ ਰਾਹੀਂ ਪ੍ਰਮਾਣਿਤ ਕੀਤਾ ਜਾਂਦਾ ਹੈ ਅਤੇ ਅੰਤ ’ਚ ਉਨ੍ਹਾਂ ਦੀ ਫੋਟੋ ਏ. ਆਈ. ਸੀ. ਸੀ. ਵੱਲੋਂ ਤਸਦੀਕ ਕੀਤੀ ਜਾਂਦੀ ਹੈ।

ਇਕ ਵਾਰ ਮੈਂਬਰ ਤਸਦੀਕ ਹੋਣ ਤੋਂ ਬਾਅਦ ਇਸ ਦੀ ਪ੍ਰਮਾਨਿਕਤਾ ਲਈ ਕਊ .ਆਰ. ਕੋਡ ਨਾਲ ਇਕ ਡਿਜੀਟਲ ਆਈ.ਡੀ. ਕਾਰਡ ਜਾਰੀ ਕੀਤਾ ਜਾਂਦਾ ਹੈ । ਇਸ ਆਈ. ਕਾਰਡ ਦੀ ਵਰਤੋਂ ਪਾਰਟੀ ਦੀਆਂ ਅੰਦਰੂਨੀ ਚੋਣਾਂ ਲਈ ਵੋਟਰ ਕਾਰਡ ਵਜੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ– ਅੱਤਵਾਦੀ ਸੰਗਠਨ ਲਸ਼ਕਰ-ਏ-ਇਸਲਾਮ ਦੀ ਧਮਕੀ, ਕਸ਼ਮੀਰੀ ਹਿੰਦੂ ਘਾਟੀ ਛੱਡਣ ਜਾਂ ਮਰਨ ਲਈ ਤਿਆਰ ਰਹਿਣ

ਈ-ਸਬਸਕ੍ਰਿਪਸ਼ਨ ਡਿਜੀਟਲ ਫਾਰਮੈਟ ’ਚ ਹੋਵੇਗੀ ਤਬਦੀਲ
ਇਕ ਮੀਡੀਆ ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਨੂੰ ਛੱਡ ਕੇ ਮੈਂਬਰਸ਼ਿਪ ਮੁਹਿੰਮ 15 ਅਪ੍ਰੈਲ ਨੂੰ ਖਤਮ ਹੋ ਜਾਵੇਗੀ ਕਿਉਂਕਿ ਯੂ. ਪੀ. ’ਚ ਚੋਣਾਂ ਹੋਣ ਕਾਰਨ ਉਥੇ ਮੈਂਬਰਸ਼ਿਪ ਲਈ ਥੋੜ੍ਹਾ ਹੋਰ ਸਮਾਂ ਦਿੱਤਾ ਜਾ ਸਕਦਾ ਹੈ। ਇਸ ਮੁਹਿੰਮ ਤਹਿਤ ਕਾਂਗਰਸ ਦੀ ਮੈਂਬਰਸ਼ਿਪ 6 ਕਰੋੜ ਲੋਕਾਂ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਇਸ ਮੁਹਿੰਮ ਦੀ ਨਿਗਰਾਨੀ ਮਧੂਸੂਦਨ ਮਿਸਤਰੀ ਦੀ ਅਗਵਾਈ ਵਾਲੀ ਕੇਂਦਰੀ ਚੋਣ ਅਥਾਰਟੀ ਵੱਲੋਂ ਪ੍ਰਵੀਨ ਚੱਕਰਵਰਤੀ ਦੀ ਅਗਵਾਈ ਵਾਲੇ ਏ. ਆਈ. ਸੀ. ਸੀ. ਡਾਟਾ ਵਿਸ਼ਲੇਸ਼ਣ ਵਿਭਾਗ ਦੇ ਨਾਲ ਤਾਲਮੇਲ ਕਰ ਕੇ ਸਟੇਟ ਰਿਟਰਨਿੰਗ ਅਫਸਰ (ਪੀ.ਆਰ.ਓ.) ਅਤੇ ਪਾਰਟੀ ਨਾਮਜ਼ਦਗੀ ਕਵਿਤਾਵਾਂ ਰਾਹੀਂ ਕੀਤੀ ਜਾ ਰਹੀ ਹੈ। ਇਹ ਪਤਾ ਲੱਗਾ ਹੈ ਕਿ ਈ-ਮੈਂਬਰਸ਼ਿਪ ਦੇ ਨਾਲ-ਨਾਲ ਪੇਪਰ ਫਾਰਮੈਟ ’ਚ ਇਕੱਠੀ ਕੀਤੀ ਗਈ ਮੈਂਬਰਸ਼ਿਪ ਨੂੰ ਹਾਲ ਹੀ ’ਚ ਡਿਜੀਟਲ ਫਾਰਮੈਟ ’ਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ


Rakesh

Content Editor

Related News