ਕੈਬਨਿਟ ਕਮੇਟੀਆਂ 'ਚ ਸ਼ਾਮਲ ਹੋਏ ਨਵੇਂ ਮੰਤਰੀ, ਵੱਖ-ਵੱਖ ਕਮੇਟੀਆਂ 'ਚ ਮਿਲੀ ਜਗ੍ਹਾ

Tuesday, Jul 13, 2021 - 11:41 AM (IST)

ਕੈਬਨਿਟ ਕਮੇਟੀਆਂ 'ਚ ਸ਼ਾਮਲ ਹੋਏ ਨਵੇਂ ਮੰਤਰੀ, ਵੱਖ-ਵੱਖ ਕਮੇਟੀਆਂ 'ਚ ਮਿਲੀ ਜਗ੍ਹਾ

ਨਵੀਂ ਦਿੱਲੀ- ਸਰਕਾਰ ਨੇ ਮੰਤਰੀ ਮੰਡਲ ਦੀਆਂ ਸ਼ਕਤੀਸ਼ਾਲੀ ਕਮੇਟੀਆਂ ਦਾ ਮੁੜ ਗਠਨ ਕੀਤਾ ਹੈ। ਜਿਸ ਦੇ ਅਧੀਨ ਕੇਂਦਰੀ ਮੰਤਰੀਆਂ ਸਮਰਿਤੀ ਇਰਾਨੀ, ਭੂਪੇਂਦਰ ਯਾਦਵ ਅਤੇ ਸਰਵਾਨੰਦ ਸੋਨੋਵਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨਗੀ ਵਾਲੀ ਸਿਆਸੀ ਮਾਮਲਿਆਂ ਦੀ ਮਹੱਤਵਪੂਰਨ ਮੰਤਰੀ ਮੰਡਲ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਮੰਤਰੀ ਮੰਡਲ ਸਕੱਤਰੇਤ ਦੀ ਸੋਮਵਾਰ ਰਾਤ ਜਾਰੀ ਨੋਟੀਫਿਕੇਸ਼ਨ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਸੰਸਦੀ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ 'ਚ ਕੇਂਦਰੀ ਮੰਤਰੀਆਂ ਵੀਰੇਂਦਰ ਕੁਮਾਰ, ਕਿਰੇਨ ਰਿਜੀਜੂ ਅਤੇ ਅਨੁਰਾਗ ਸਿੰਘ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਸੁਰੱਖਿਆ ਮਾਮਲਿਆਂ 'ਤੇ ਫ਼ੈਸਲੇ ਲੈਣ ਵਾਲੀ ਦੇਸ਼ ਦੀ ਸਰਵਉੱਚ ਸੰਸਥਾ-ਸੁਰੱਖਿਆ ਸੰਬੰਧੀ ਮੰਤਰੀ ਮੰਡਲ ਕਮੇਟੀ ਅਤੇ ਨਿਯੁਕਤੀ ਸੰਬੰਧੀ ਮੰਤਰੀ ਮੰਡਲ ਕਮੇਟੀ ਦੇ ਬੁਨਿਆਦੀ ਢਾਂਚੇ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨਿਯੁਕਤੀ ਸੰਬੰਧੀ ਮੰਤਰੀ ਮੰਡਲ ਕਮੇਟੀ ਸੰਯੁਕਤ ਸਕੱਤਰ ਅਤੇ ਉਸ ਤੋਂ ਉੱਪਰ ਦੇ ਅਹੁਦੇ 'ਤੇ ਸਰਕਾਰੀ ਨਿਯੁਕਤੀਆਂ ਦੇ ਸੰਬੰਧ 'ਚ ਫ਼ੈਸਲਾ ਕਰਦੀ ਸੀ।

ਸੁਰੱਖਿਆ ਸੰਬੰਧੀ ਮੰਤਰੀ ਮੰਡਲ ਕਮੇਟੀ 'ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸ਼ਾਮਲ ਹਨ। ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਸੁਬਰਮਣੀਅਮ ਜੈਸ਼ੰਕਰ ਹਨ। ਨਿਯੁਕਤੀ ਸੰਬੰਧੀ ਮੰਤਰੀ ਮੰਡਲ ਕਮੇਟੀ 'ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸ਼ਾਮਲ ਹਨ। ਕੇਂਦਰੀ ਮੰਤਰੀਆਂ ਨਾਰਾਇਣ ਰਾਣੇ, ਜਿਓਤਿਰਾਦਿਤਿਆ ਸਿੰਧੀਆ ਅਤੇ ਅਸ਼ਵਨੀ ਵੈਸ਼ਨਵ ਨੂੰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਨਿਵੇਸ਼ ਅਤੇ ਵਿਕਾਸ ਸੰਬੰਧੀ ਮੰਤਰੀ ਮੰਡਲ ਕਮੇਟੀ 'ਚ ਨਵੇਂ ਮੈਂਬਰਾਂ ਦੇ ਰੂਪ 'ਚ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਰੁਜ਼ਗਾਰ ਅਤੇ ਕੌਸ਼ਲ ਵਿਕਾਸ ਸੰਬੰਧੀ ਮੰਤਰੀ ਮੰਡਲ ਕਮੇਟੀ 'ਚ ਕੇਂਦਰੀ ਮੰਤਰੀਆਂ ਅਸ਼ਵਨੀ ਵੈਸ਼ਨਵ, ਭੂਪੇਂਦਰ ਯਾਦਵ, ਰਾਮਚੰਦਰ ਪ੍ਰਸਾਦ ਸਿੰਘ ਅਤੇ ਜੀ. ਕਿਸ਼ਨ ਰੈੱਡੀ ਨੂੰ ਨਵੇਂ ਮੈਂਬਰਾਂ ਦੇ ਰੂਪ 'ਚ ਸ਼ਾਮਲ ਕੀਤਾ ਗਿਆ ਹੈ।


author

DIsha

Content Editor

Related News