ਬਾਰਡਰ ਟੱਪ ਭਾਰਤ ''ਚ ਆ ਵੜਿਆ ਪਾਕਿਸਤਾਨੀ ਡਰੋਨ ! ਫ਼ੌਜ ਨੇ ਗੋਲ਼ੀਆਂ ਚਲਾ ਭੇਜਿਆ ਵਾਪਸ
Tuesday, Jun 09, 2026 - 05:59 PM (IST)
ਮੇਂਢਰ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਪਾਕਿਸਤਾਨੀ ਡਰੋਨ 'ਤੇ ਫੌਜ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ ਪਰ ਉਹ ਕੁਝ ਭਾਰਤੀ ਮੋਹਰੀ ਚੌਕੀਆਂ ਦੇ ਉੱਪਰ ਥੋੜ੍ਹੀ ਦੇਰ ਮੰਡਰਾਉਣ ਮਗਰੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਾਪਸ ਚਲਾ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਸੋਮਵਾਰ ਦੇਰ ਰਾਤ ਮੇਂਢਰ ਸੈਕਟਰ ਦੇ ਬਾਲਾਕੋਟ ਖੇਤਰ 'ਚ ਕੁਝ ਭਾਰਤੀ ਮੋਹਰੀ ਚੌਕੀਆਂ ਦੇ ਉੱਪਰ ਇਸ ਡਰੋਨ ਨੂੰ ਦੇਖਿਆ ਗਿਆ।
ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜੀਆਂ ਨੇ ਡਰੋਨ 'ਤੇ ਕਰੀਬ 9 ਰਾਊਂਡ ਗੋਲੀਆਂ ਦਾਗੀਆਂ ਪਰ ਨਿਸ਼ਾਨਾ ਨਹੀਂ ਬਣਾਇਆ ਜਾ ਸਕਿਆ, ਕਿਉਂਕਿ ਉਹ ਕਾਫ਼ੀ ਉੱਚਾਈ 'ਤੇ ਉੱਡ ਰਿਹਾ ਸੀ। ਸੁਰੱਖਿਆ ਫ਼ੋਰਸਾਂ ਨੇ ਮੰਗਲਵਾਰ ਤੜਕੇ ਇਹ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਕਿ ਕੀ ਡਰੋਨ ਨੇ ਉਡਾਣ ਭਰਦੇ ਸਮੇਂ ਇਲਾਕੇ 'ਚ ਕੋਈ ਸਮੱਗਰੀ ਤਾਂ ਨਹੀਂ ਸੁੱਟੀ। ਇਹ ਮੁਹਿੰਮ ਕਈ ਘੰਟਿਆਂ ਤੱਕ ਚੱਲੀ, ਜਿਸ 'ਚ ਸੁਰੱਖਿਆ ਕਰਮਚਾਰੀਆਂ ਨੇ ਇਲਾਕੇ ਦੀ ਵਿਆਪਕ ਤਲਾਸ਼ੀ ਲਈ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
