ਨਵੇਂ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅਹੁਦਾ ਸੰਭਾਲਿਆ

09/01/2020 2:26:16 PM

ਨਵੀਂ ਦਿੱਲੀ- ਨਵੇਂ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਅਹੁਦਾ ਸੰਭਾਲ ਲਿਆ। ਸਾਬਕਾ ਵਿੱਤ ਸਕੱਤਰ ਸ਼੍ਰੀ ਕੁਮਾਰ ਨੂੰ ਸ਼੍ਰੀ ਅਸ਼ੋਕ ਲਵਾਸਾ ਦੇ ਸਥਾਨ 'ਤੇ ਨਵਾਂ ਚੋਣ ਕਮਿਸ਼ਨਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਲਵਾਸਾ ਨੇ ਪਿਛਲੇ ਦਿਨੀਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਹ ਮਨੀਲਾ 'ਚ ਏਸ਼ੀਆਈ ਵਿਕਾਸ ਬੈਂਕ ਦੇ ਉੱਪ ਪ੍ਰਧਾਨ ਨਿਯੁਕਤ ਕੀਤੇ ਗਏ ਸਨ। ਸ਼੍ਰੀ ਕੁਮਾਰ 1984 ਬੈਚ ਦੇ ਆਈ.ਏ.ਐੱਸ. ਅਧਿਕਾਰੀ ਰਹੇ ਹਨ ਅਤੇ ਬਿਹਾਰ ਅਤੇ ਝਾਰਖੰਡ ਤੋਂ ਇਲਾਵਾ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ 'ਚ ਉੱਚ ਅਹੁਦਿਆਂ 'ਤੇ ਕੰਮ ਕਰ ਚੁਕੇ ਹਨ।

ਸ਼੍ਰੀ ਕੁਮਾਰ ਲੋਕ ਉੱਦਮ ਨਿਯੁਕਤੀ ਬੋਰਡ ਦੇ ਪ੍ਰਧਾਨ ਵੀ ਰਹੇ ਹਨ। ਉਹ ਵਿੱਤ ਸਕੱਤਰ ਦੇ ਰੂਪ 'ਚ ਰਿਟਾਇਰਡ ਹੋਣ ਤੋਂ ਬਾਅਦ ਚੋਣ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। 19 ਫਰਵਰੀ 1960 ਨੂੰ ਜਨਮੇ ਸ਼੍ਰੀ ਕੁਮਾਰ ਵਿੱਤ ਮੰਤਰਾਲੇ ਤੋਂ ਇਲਾਵਾ ਮਨੁੱਖੀ ਸਰੋਤ ਵਿਕਾਸ ਮੰਤਰਾਲੇ, ਜੰਗਲਾਤ ਮੰਤਰਾਲੇ ਅਤੇ ਬੈਂਕਿੰਗ ਖੇਤਰ 'ਚ ਉੱਚ ਅਹੁਦਿਆਂ 'ਤੇ ਤਾਇਨਾਤ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਨੇ 36 ਸਾਲ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਹ ਸੰਗੀਤ 'ਚ ਵੀ ਡੂੰਘੀ ਰੁਚੀ ਰੱਖਦੇ ਹਨ। 


DIsha

Content Editor

Related News