ਰੇਲਵੇ ਸਟੇਸ਼ਨ ’ਤੇ ਭਾਜੜ ਮਾਮਲਾ : ਹਟਾਏ ਗਏ DRM ਨੂੰ ਪਟਿਆਲਾ ’ਚ ਮਿਲੀ ਨਵੀਂ ਨਿਯੁਕਤੀ

Friday, Apr 04, 2025 - 03:38 PM (IST)

ਰੇਲਵੇ ਸਟੇਸ਼ਨ ’ਤੇ ਭਾਜੜ ਮਾਮਲਾ : ਹਟਾਏ ਗਏ DRM ਨੂੰ ਪਟਿਆਲਾ ’ਚ ਮਿਲੀ ਨਵੀਂ ਨਿਯੁਕਤੀ

ਨਵੀਂ ਦਿੱਲੀ- ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਦੀ ਘਟਨਾ ਤੋਂ ਬਾਅਦ ਦਿੱਲੀ ਡਿਵੀਜ਼ਨ ਤੋਂ ਡਿਵੀਜ਼ਨਲ ਰੇਲਵੇ ਮੈਨੇਜਰ (ਡੀ. ਆਰ. ਐੱਮ.) ਦੇ ਅਹੁਦੇ ਤੋਂ ਹਟਾਏ ਗਏ ਸੁਖਵਿੰਦਰ ਸਿੰਘ ਨੂੰ ‘ਪਟਿਆਲਾ ਲੋਕੋਮੋਟਿਵ ਵਰਕਸ’ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਰੇਲਵੇ ਬੋਰਡ ਵੱਲੋਂ 1 ਅਪ੍ਰੈਲ ਨੂੰ ਜਾਰੀ ਕੀਤੇ ਗਏ ਹੁਕਮ ਵਿਚ ਕਿਹਾ ਗਿਆ ਹੈ ਕਿ ਸੁਖਵਿੰਦਰ ਸਿੰਘ ਨੂੰ ਡੀ. ਆਰ. ਐੱਮ./ਡੀ. ਐੱਲ. ਆਈ. ਦੇ ਅਹੁਦੇ ਤੋਂ ਮੁਕਤ ਕਰਨ ਮਗਰੋਂ ਪਟਿਆਲਾ ਲੋਕੋਮੋਟਿਵ ਵਰਕਸ (ਪੀ. ਐੱਲ. ਡਬਲਯੂ.) ਵਿਚ ਟਰਾਂਸਫਰ ਕੀਤਾ ਜਾਵੇ ਅਤੇ ਇਸੇ ਕੈਡਰ ਵਿਚ ਤਾਇਨਾਤ ਕੀਤਾ ਜਾਵੇ।

ਰੇਲਵੇ ਮੰਤਰਾਲਾ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ 15 ਫਰਵਰੀ ਦੀ ਭਾਜੜ ਦੀ ਘਟਨਾ ਵਿਚ 18 ਯਾਤਰੀਆਂ ਦੀ ਮੌਤ ਤੋਂ ਬਾਅਦ 4 ਮਾਰਚ ਨੂੰ ਵੱਖ-ਵੱਖ ਹੁਕਮ ਜਾਰੀ ਕਰ ਕੇ 5 ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਇਨ੍ਹਾਂ ਵਿਚੋਂ ਸਿੰਘ ਸਮੇਤ 4 ਅਧਿਕਾਰੀਆਂ ਨੂੰ ਰੇਲਵੇ ਦੇ ਵੱਖ-ਵੱਖ ਵਿਭਾਗਾਂ ਅਤੇ ਡਿਵੀਜ਼ਨਾਂ ਵਿਚ ਨਵੀਆਂ ਨਿਯੁਕਤੀਆਂ ਮਿਲੀਆਂ ਹਨ। ਸਟੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਗਏ ਮਹੇਸ਼ ਯਾਦਵ ਨੂੰ ਨਵੀਂ ਦਿੱਲੀ ਸਥਿਤ ਉੱਤਰੀ ਰੇਲਵੇ ਹੈੱਡਕੁਆਰਟਰ ਵਿਖੇ ਮਾਲ ਢੋਆ-ਢੁਆਈ ਸੰਚਾਲਨ ਸੂਚਨਾ ਪ੍ਰਣਾਲੀ (ਐੱਫ. ਓ. ਆਈ. ਐੱਸ.) ਵਿਚ ਡਿਪਟੀ ਚੀਫ਼ ਆਪ੍ਰੇਟਿੰਗ ਮੈਨੇਜਰ (ਡਿਪਟੀ ਸੀ. ਓ. ਐੱਮ.) ਦੇ ਅਹੁਦੇ ’ਤੇ ਦੁਬਾਰਾ ਨਿਯੁਕਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News