ਕੇਂਦਰ ਦੇ ਤਾਨਾਸ਼ਾਹੀ ਫ਼ੈਸਲੇ ਵਿਰੁੱਧ ਅਸੀਂ ਪੰਜਾਬ ਦੇ ਲੋਕਾਂ ਨਾਲ ਚਟਾਨ ਵਾਂਗ ਖੜ੍ਹੇ ਹਾਂ: ਪਰਮਿੰਦਰ ਢੀਂਡਸਾ
Wednesday, Nov 04, 2020 - 01:37 PM (IST)
ਚੰਡੀਗੜ੍ਹ : ਪੰਜਾਬ ਦੇ ਵਿਧਾਇਕਾਂ ਵਲੋਂ ਜੰਤਰ ਮੰਤਰ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਥੇ ਕੋਈ ਆਪਣਾ ਮੁੱਦਾ ਲੈ ਕੇ ਇਥੇ ਨਹੀਂ ਆਏ ਸਗੋਂ ਲੋਕਾਂ ਦੇ ਲਈ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸਾਡਾ ਕਾਂਗਰਸ ਨਾਲ ਪਹਿਲਾਂ ਵੀ ਮਤਭੇਦ ਸਨ ਤੇ ਅੱਗੇ ਵੀ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ। ਇਸ ਬਿੱਲ ਨੂੰ ਲੈ ਕੇ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਪੁੱਛਿਆ ਨਹੀਂ ਗਿਆ ਅਤੇ ਨਾ ਹੀ ਉਨ੍ਹਾਂ ਦੀ ਰਾਇ ਵੀਂ ਨਹੀਂ ਲਈ ਗਈ ਹੈ। ਉਲਟਾ ਹੁਣ ਕੇਂਦਰ ਸਰਕਾਰ ਇਸ 'ਚ ਕੁਝ ਵੀ ਬਦਲਾਅ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਪਰਾਲੀ ਨੂੰ ਲੈ ਕੇ ਵੀ ਤਾਨਾਸ਼ਾਹੀ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਹੈਵਾਨੀਆਂ ਦੀਆਂ ਹੱਦਾਂ ਪਾਰ, 30 ਸਾਲਾ ਜਨਾਨੀ ਨੂੰ ਨੌਜਵਾਨਾਂ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ
ਇਸ ਧਰਨੇ 'ਚ ਬਾਦਲ ਦੇ ਨਾ ਪਹੁੰਚਣ 'ਤੇ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਇੱਥੇ ਲੋੜ ਸੀ ਪਰ ਉਹ ਨਹੀਂ ਆਏ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਅੱਜ ਇਕ ਦਿਨ ਦੇ ਸੰਕੇਤਕ ਧਰਨੇ ਨਾਲ ਇਹ ਮਸਲਾ ਹੱਲ ਨਹੀਂ ਹੋਣ ਵਾਲਾ ਇਸ ਨੂੰ ਲੰਮਾ ਕਰਨਾ ਪੈਣਾ ਹੈ ਤੇ ਅਸੀਂ ਚੱਟਾਨ ਵਾਂਗ ਡੱਟ ਕੇ ਖੜ੍ਹਾਂਗੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ 26-27 ਨੂੰ ਵਿਸ਼ਾਲ ਧਰਨਾ ਰੱਖਿਆ ਗਿਆ ਹੈ। ਸਾਨੂੰ ਸਭ ਨੂੰ ਮਿਲ ਕੇ ਇਸ ਧਰਨੇ 'ਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਜੇਕਰ ਅਸੀਂ ਸਾਰੇ ਮਿਲ ਕੇ ਇਹ ਲੜਾਈ ਲੜਾਂਗੇ ਤਾਂ ਜ਼ਰੂਰ ਜਿੱਤ ਹਾਸਲ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਗੱਲ ਆਈ ਤਾਂ ਸਾਰੇ ਖੜ੍ਹੇ ਇਕਜੁੱਟ ਹੋ ਕੇ ਖੜ੍ਹੇ ਹੋਏ ਪਰ ਅੱਜ ਜਦੋਂ ਪੰਜਾਬ 'ਤੇ ਮੁਸੀਬਤ ਆਈ ਹੈ ਤਾਂ ਸਾਡੇ ਨਾਲ ਕੋਈ ਖੜ੍ਹਾ ਨਹੀਂ ਹੋਇਆ।
ਇਹ ਵੀ ਪੜ੍ਹੋ :ਦੁਖਦ ਖ਼ਬਰ: ਟੈਕਸਾਸ 'ਚ ਰਹਿੰਦੇ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਹਾਦਸੇ 'ਚ ਮੌਤ