ਜਾਣੋ ਕੋਵਿਡ-19 ਤੋਂ ਬਚਣ ਲਈ ਕਦੋਂ, ਕਿਵੇਂ ਅਤੇ ਕਿਸ ਤਰ੍ਹਾਂ ਧੋਣੇ ਚਾਹੀਦੈ ਹੱਥ

Sunday, Mar 22, 2020 - 02:26 PM (IST)

ਜਾਣੋ ਕੋਵਿਡ-19 ਤੋਂ ਬਚਣ ਲਈ ਕਦੋਂ, ਕਿਵੇਂ ਅਤੇ ਕਿਸ ਤਰ੍ਹਾਂ ਧੋਣੇ ਚਾਹੀਦੈ ਹੱਥ

ਨਵੀਂ ਦਿੱਲੀ/ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਲੱਗਭਗ 188 ਦੇਸ਼ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਪ੍ਰਭਾਵਿਤ ਹਨ।  ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ 13 ਹਜ਼ਾਰ ਤੋਂ ਵਧੇਰੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ 3 ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਦੁਨੀਆ ਭਰ ਦੇ ਵਿਗਿਆਨੀ ਅਤੇ ਸ਼ੋਧਕਰਤਾ ਹੁਣ ਤੱਕ ਇਸ ਮਹਾਮਾਰੀ ਦਾ ਕੋਈ ਇਲਾਜ ਲੱਭ ਨਹੀਂ ਪਾਏ ਹਨ। ਮੌਜੂਦਾ ਸਮੇਂ ਵਿਚ ਦੁਨੀਆ ਦੇ ਜ਼ਿਆਦਾਤਰ ਦੇਸ਼ ਲੌਕਡਾਊਨ ਹੋ ਚੁੱਕੇ ਹਨ।  

ਕੋਰੋਨਾਵਾਇਰਸ ਨਾਲ ਭਾਰਤ ਵਿਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 6 ਹੋ ਚੁੱਕਾ ਹੈ। ਦੇਸ਼ ਵਿਚ ਐਤਵਾਰ (22 ਮਾਰਚ) ਦੁਪਹਿਰ ਤੱਕ 341 ਲੋਕ ਇਨਫੈਕਟਿਡ ਪਾਏ ਜਾ ਚੁੱਕੇ ਹਨ। ਕੋਰੋਨਾਵਾਇਰਸ ਤੋਂ ਬਚਣ ਲਈ ਹਾਲੇ ਤੱਕ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਸਕੀ ਹੈ। ਅਜਿਹੇ ਵਿਚ ਵਿਸ਼ਵ ਸਿਹਤ ਸੰਗਠਨ ਨੇ ਇਸ ਜਾਨਲੇਵਾ ਵਾਇਰਸ ਤੋਂ ਬਚਣ ਦਾ ਇਕੋਇਕ ਤਰੀਕਾ ਸਾਵਧਾਨੀ ਵਰਤਣਾ ਦੱਸਿਆ ਹੈ।

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਜੇਕਰ ਇਨਸਾਨ ਆਪਣੇ ਆਲੇ-ਦੁਆਲੇ ਸਾਫ ਸਫਾਈ ਦਾ ਧਿਆਨ ਰੱਖਣ, ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਨਾ ਆਉਣ ਅਤੇ ਸਮੇਂ-ਸਮੇਂ 'ਤੇ ਨਿਯਮਿਤ ਰੂਪ ਨਾਲ ਹੱਥ ਧੋਣ ਤਾਂ ਇਸ ਵਾਇਰਸ ਦੇ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਭਾਵੇਂਕਿ ਇਹ ਜਾਣਕਾਰੀ ਇੰਨੀ ਫੈਲਣ ਦੇ ਬਾਵਜੂਦ ਕਈ ਲੋਕਾਂ ਨੂੰ ਹੱਥ ਧੋਣ ਦੀ ਸਹੀ ਪ੍ਰਕਿਰਿਆ ਦੇ ਬਾਰੇ ਵਿਚ ਜਾਣਕਾਰੀ ਨਹੀਂ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੱਥ ਕਦੋਂ, ਕਿਵੇਂ ਅਤੇ ਕਿਸ ਤਰ੍ਹਾਂ ਧੋਣੇ ਚਾਹੀਦੇ ਹਨ।

PunjabKesari

ਹੱਥ ਧੋਣ ਲਈ ਇਹਨਾਂ ਚੀਜ਼ਾਂ ਦੀ ਲੋੜ
- ਜਾਨਲੇਵਾ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਹੱਥ ਧੋਂਦੇ ਸਮੇਂ ਤੁਹਾਨੂੰ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਬਣ ਜਾ ਸੈਨੇਟਾਈਜ਼ਰ ਜਿਹੇ ਲਿਕਵਿਡ ਦੀ ਵਿਵਸਥਾ ਹੋਣੀ ਚਾਹੀਦੀ ਹੈ।

PunjabKesari
- ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਹੱਥ ਧੋਂਦੇ ਸਮੇਂ ਕਰੀਬ 20 ਸੈਕੰਡ ਤੱਕ ਉਹਨਾਂ ਨੂੰ ਚੰਗੀ ਤਰ੍ਹਾਂ ਮਲੋ। ਹੱਥ ਧੋਣ ਦੇ ਬਾਅਦ ਉਹਨਾਂ ਨੂੰ ਤੌਲੀਏ ਜਾਂ ਡ੍ਰਾਇਰ ਨਾਲ ਸਾਫ ਜ਼ਰੂਰ ਕਰੋ।

ਹੱਥ ਧੋਣ ਦਾ ਸਹੀ ਤਰੀਕਾ
- ਹੱਥ ਧੋਂਦੇ ਸਮੇਂ ਹਥੇਲੀਆਂ ਨੂੰ ਆਪਸ ਵਿਚ ਰਗੜੋ। ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ ਜੋੜ ਕੇ ਮਲੋ। ਅੰਗੂਠਿਆਂ ਨੂੰ  ਚੰਗੀ ਤਰ੍ਹਾਂ ਹਲਕਾ-ਹਲਕਾ ਜ਼ਰੂਰ ਰਗੜੋ।

PunjabKesari
- ਹੱਥ ਦੇ ਪਿਛਲੇ ਹਿੱਸੇ 'ਤੇ ਵੀ ਸਾਬਣ ਲਗਾਓ। ਹੱਥਾਂ ਨੂੰ ਗੁੱਟ ਤੱਕ ਧੋਵੋ। ਹੱਥ ਧੋਣ ਦੇ ਬਾਅਦ ਉਹਨਾਂ ਨੂੰ ਕਿਸੇ ਸਾਫ ਕੱਪੜੇ ਜਾਂ ਤੌਲੀਏ ਨਾਲ ਪੁੰਝੋ। ਕੁਝ ਲੋਕ ਜਲਦਬਾਜ਼ੀ ਵਿਚ ਇਸ ਪ੍ਰਕਿਰਿਆ ਦੇ ਤਹਿਤ ਹੱਥ ਨਹੀਂ ਧੋਂਦੇ ਹਨ।

ਹੱਥ ਧੋਣੇ ਕਦੋਂ ਜ਼ਰੂਰੀ
- ਅੱਖ, ਨੱਕ ਜਾਂ ਮੂੰਹ 'ਤੇ ਹੱਥ ਲਗਾਉਣ ਦੇ ਬਾਅਦ ਤੁਰੰਤ ਧੋ ਲੈਣੇ ਚਾਹੀਦੇ ਹਨ। ਮੂੰਹ 'ਤੇ ਹੱਥ ਰੱਖ ਕੇ ਖੰਘਣ ਜਾਂ ਛਿੱਕਣ ਦੇ ਬਾਅਦ ਹਮੇਸ਼ਾ ਹੱਥ ਧੋਵੋ। ਖਾਣਾ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ। ਇਸ ਦੇ ਇਲਾਵਾ ਕਿਸੇ ਅਣਜਾਣ ਵਿਅਕਤੀ ਦੇ ਸੰਪਰਕ ਵਿਚ ਆਉਣ ਜਾਂ ਕਿਸੇ ਸਤਹਿ ਨੂੰ ਛੂਹਣ ਦੇ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ।

PunjabKesari

- ਟਾਇਲਟ ਜਾਣ ਦੇ ਬਾਅਦ ਹੱਥ ਚੰਗੀ ਤਰ੍ਹਾਂ ਨਾਲ ਧੋਵੋ। ਵੱਖ-ਵੱਖ ਤਰ੍ਹਾਂ ਦੇ ਕੈਮੀਕਲਾਂ ਨੂੰ ਹੱਥ ਲਗਾਉਣ ਦੇ ਬਾਅਦ ਹੱਥ ਜ਼ਰੂਰ ਧੋਵੋ।

ਪੜ੍ਹੋ ਇਹ ਅਹਿਮ ਖਬਰ- 'ਇਕ ਬਿੰਦੂ ਤੋਂ ਵੀ 2 ਹਜ਼ਾਰ ਗੁਣਾ ਛੋਟਾ ਹੈ ਕੋਰੋਨਾਵਾਇਰਸ'

ਇਹਨਾਂ ਬੀਮਾਰੀਆਂ ਤੋਂ ਹੋਵੇਗਾ ਬਚਾਅ
- ਹੱਥ ਧੋਣ ਵਿਚ ਲਾਪਰਵਾਹੀ ਵਰਤਣ ਨਾਲ ਇਨਫੈਕਸ਼ਨ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਸਹੀ ਢੰਗ ਨਾਲ ਹੱਥ ਧੋ ਕੇ ਤੁਸੀਂ ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਤੋਂ ਬਚ ਸਕਦੇ ਹੋ।

PunjabKesari
- ਇਸ ਦੇ ਇਲਾਵਾ ਹੱਥ ਨਾ ਧੋਣ ਕਾਰਨ ਤੁਹਾਨੂੰ ਗਲੇ ਵਿਚ ਇਨਫੈਕਸ਼ਨ, ਡਾਇਰੀਆ, food poisoning ਜਾਂ ਦਸਤ ਜਿਹੀਆਂ ਮੁਸ਼ਕਲਾਂ ਹੋ ਸਕਦੀਆਂ ਹਨ। 


author

Vandana

Content Editor

Related News