ਸ਼ਰਾਬ ਪੀਣ ਤੋਂ ਰੋਕਿਆ ਤਾਂ ਵੱਡੇ ਭਰਾ ਦੀ ਛਾਤੀ ''ਚ ਮਾਰਿਆ ਚਾਕੂ

Thursday, Oct 31, 2019 - 12:04 PM (IST)

ਸ਼ਰਾਬ ਪੀਣ ਤੋਂ ਰੋਕਿਆ ਤਾਂ ਵੱਡੇ ਭਰਾ ਦੀ ਛਾਤੀ ''ਚ ਮਾਰਿਆ ਚਾਕੂ

ਨਵੀਂ ਦਿੱਲੀ— ਉੱਤਰ ਪੂਰਬੀ ਦਿੱਲੀ ਦੇ ਨਿਊ ਉਸਮਾਨਪੁਰ 'ਚ ਸ਼ਨੀਵਾਰ ਰਾਤ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਨ 'ਤੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦੀ ਛਾਤੀ 'ਚ ਚਾਕੂ ਮਾਰ ਦਿੱਤਾ। ਪੁਲਸ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਕੇ ਜਾਂਚ ਕਰ ਰਹੀ ਹੈ। ਪੁਲਸ ਮੁਤਾਬਕ 48 ਸਾਲਾ ਪੀੜਤ ਸ਼ਿਵ ਕੁਮਾਰ ਨਿਊ ਉਸਮਾਨਪੁਰ ਦੇ ਜੈ ਪ੍ਰਕਾਸ਼ ਨਗਰ 'ਚ ਰਹਿੰਦਾ ਹੈ। ਉਹ ਆਟੋ ਚਲਾਉਂਦਾ ਹੈ। ਉਸ ਦਾ ਛੋਟਾ ਭਰਾ ਰਾਜੀਵ ਉਰਫ ਪੰਕਜ ਰੋਜ਼ਾਨਾ ਸ਼ਰਾਬ ਪੀ ਕੇ ਘਰ 'ਚ ਹੰਗਾਮਾ ਕਰਦਾ ਹੈ। ਸ਼ਨੀਵਾਰ ਰਾਤ 8.30 ਵਜੇ ਰਾਜੀਵ ਸ਼ਰਾਬ ਪੀ ਕੇ ਘਰ ਪਹੁੰਚਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਗਾਲੀ-ਗਲੋਚ ਕਰਨ ਲੱਗਾ। 

ਸ਼ਿਵ ਕੁਮਾਰ ਨੇ ਉਸ ਨੂੰ ਰੋਕਿਆ ਤਾਂ ਉਹ ਭੜਕ ਗਿਆ ਅਤੇ ਗਲਤ ਸ਼ਬਦ ਬੋਲਣ ਲੱਗਾ। ਇਸ 'ਤੇ ਸ਼ਿਵ ਕੁਮਾਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਰਾਜੀਵ ਸਾਹਮਣਿਓਂ ਇਕ ਦੁਕਾਨ ਤੋਂ ਚਾਕੂ ਲੈ ਆਇਆ ਅਤੇ ਸ਼ਿਵ ਦੀ ਛਾਤੀ 'ਚ ਮਾਰ ਦਿੱਤਾ। ਸ਼ਿਵ ਕੁਮਾਰ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।


author

DIsha

Content Editor

Related News