ਅਮਰੀਕਾ-ਬ੍ਰਿਟੇਨ ਨਾਲੋਂ ਭਾਰਤੀ ਮਹਿਲਾ ਨੇਤਾਵਾਂ ਹੁੰਦੀਆਂ ਨੇ ਜ਼ਿਆਦਾ ਟਰੋਲ : ਰਿਪੋਰਟ

Friday, Jan 24, 2020 - 12:18 PM (IST)

ਅਮਰੀਕਾ-ਬ੍ਰਿਟੇਨ ਨਾਲੋਂ ਭਾਰਤੀ ਮਹਿਲਾ ਨੇਤਾਵਾਂ ਹੁੰਦੀਆਂ ਨੇ ਜ਼ਿਆਦਾ ਟਰੋਲ : ਰਿਪੋਰਟ

ਨਵੀਂ ਦਿੱਲੀ : ਭਾਰਤੀ ਮਹਿਲਾ ਨੇਤਾਵਾਂ ਨੂੰ ਅਮਰੀਕਾ ਅਤੇ ਬ੍ਰਿਟੇਨ ਨਾਲੋਂ ਜ਼ਿਆਦਾ ਆਨਲਾਈਨ ਦੁਰ-ਵਿਵਹਾਰ ਦਾ ਸਾਹਮਣਾ ਕਰਨਾ ਕਰਨਾ ਪੈਂਦਾ ਹੈ। ਇਹ ਰਿਪੋਰਟ ਪਿਛਲੇ ਸਾਲ ਹੋਈਆਂ ਆਮ ਚੋਣਾਂ 'ਚ ਟਵਿੱਟਰ 'ਤੇ ਡਿਜ਼ੀਟਲ ਦੁਰ-ਵਿਵਹਾਰ ਦੇ ਡਾਟਾ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਐੱਮਨੇਸਟੀ ਇੰਡੀਆ ਇੰਟਰਨੈਸ਼ਨਲ ਨੇ ਮਾਰਚ 2019 ਤੋਂ ਮਈ 2019 ਤੱਕ 114716 ਟਵੀਟਸ ਦਾ ਨਿਰੀਖਣ ਕੀਤਾ। ਇਸ 'ਚ 95 ਫੀਸਦੀ ਮਹਿਲਾ ਨੇਤਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਇਸ 'ਚ 13.8 ਫੀਸਦੀ ਟਵੀਟ ਅਜਿਹੇ ਮਿਲੇ ਜੋ ਅਪਮਾਨਜਨਕ ਸੀ ਅਤੇ ਸਮੱਸਿਆਵਾਂ ਪੈਦਾ ਕਰਨ ਵਾਲੇ ਸਨ।

ਐੱਮਨੇਸਟੀ ਨੇ ਖੁਲਾਸਾ ਕੀਤਾ ਕਿ ਇਨ੍ਹਾਂ 95 ਮਹਿਲਾ ਨੇਤਾਵਾਂ 'ਚ 44 ਭਾਰਤੀ ਜਨਤਾ ਪਾਰਟੀ ਦੇ ਨੇਤਾ ਸੀ, 28 ਕਾਂਗਰਸ ਅਤੇ 23 ਹੋਰ ਪਾਰਟੀਆਂ ਦੇ ਨੇਤਾ ਸੀ। ਸੋਸ਼ਲ ਮੀਡੀਆ 'ਚ ਉਨ੍ਹਾਂ ਦੇ ਫੈਸਲੇ ਦੀ ਨਾ ਸਿਰਫ ਅਲੋਚਨਾ ਹੁੰਦੀ ਹੈ ਬਲਕਿ ਉਨ੍ਹਾਂ ਨੂੰ ਅਪਮਾਨਿਤ ਕਰਨ 'ਚ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ।  


author

Baljeet Kaur

Content Editor

Related News