''ਚੌਰਾਸੀ'' ਦੰਗਿਆਂ ਦੇ ਇਨਸਾਫ ਲਈ ਰਾਸ਼ਟਰਪਤੀ ਕੋਲ ਪੁੱਜਾ ਸਿੱਖ ਵਫਦ

11/13/2018 5:57:40 PM

ਨਵੀਂ ਦਿੱਲੀ (ਭਾਸ਼ਾ)— ਵੱਕਾਰੀ ਨਾਗਰਿਕਾਂ ਦੇ ਇਕ ਵਫਦ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਇਸ ਵਫਦ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਸਾਲ 1984 ਵਿਚ ਸਿੱਖ ਵਿਰੋਧੀ ਦੰਗੇ ਮਾਮਲਿਆਂ ਦੀ ਨਿਗਰਾਨੀ ਲਈ ਗਠਿਤ ਐੱਸ.ਆਈ.ਟੀ. ਦੇ ਤੀਜੇ ਮੈਂਬਰ ਦੇ ਨਾਮ ਨੂੰ ਤੁਰੰਤ ਨੋਟੀਫਾਈਡ ਕਰਨ ਲਈ ਸੁਪਰੀਮ ਕੋਰਟ ਨੂੰ ਕਹਿਣ। ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਵਾਲੇ ਇਸ ਵਫਦ ਵਿਚ ਸਾਬਕਾ ਫੌਜ ਮੁਖੀ ਜੇ. ਜੇ. ਸਿੰਘ, ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰੂਪਿੰਦਰ ਐੱਸ. ਸੂਰੀ, ਰਾਜਸਥਾਨ ਦੇ ਵਧੀਕ ਸੋਲਿਸਟਰ ਜਨਰਲ ਗੁਰਚਰਨ ਐੱਸ. ਗਿੱਲ ਅਤੇ ਸਾਬਕਾ ਵਿਧਾਇਕ ਆਰ. ਪੀ. ਸਿੰਘ ਸ਼ਾਮਲ ਸਨ। 

ਮੀਨਾਕਸ਼ੀ ਲੇਖੀ ਨੇ ਦੱਸਿਆ,''ਐੱਸ.ਆਈ.ਟੀ. ਨੇ 2 ਜਾਂ 3 ਮਹੀਨੇ ਦੇ ਅੰਦਰ ਆਪਣੀ ਰਿਪੋਰਟ ਦੇਣੀ ਸੀ ਪਰ ਇਕ ਮੈਂਬਰ ਦੀ ਗੈਰ ਮੌਜੂਦਗੀ ਵਿਚ ਇਹ ਕੰਮ ਨਹੀਂ ਕਰ ਪਾ ਰਹੀ ਹੈ। ਇਸ ਲਈ ਅਸੀਂ ਭਾਰਤ ਦੇ ਰਾਸ਼ਟਰਪਤੀ ਨੂੰ ਯਾਦ ਕਰਵਾਉਣ ਲਈ ਗਏ ਸਨ ਕਿ ਤੀਜੇ ਮੈਂਬਰ ਦੇ ਨਾਮ ਨੂੰ ਤੁਰੰਤ ਨੋਟੀਫਾਈਡ ਕੀਤਾ ਜਾਣਾ ਚਾਹੀਦਾ ਹੈ।'' ਪੱਤਰ ਵਿਚ ਵਫਦ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਨੂੰ ਸਾਲ 1984 ਦੇ ਸਿੱਖ ਵਿਰੋਧੀ ਦੰਗੇ ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਲਈ ਗਠਿਤ ਐੱਸ.ਆਈ.ਟੀ. ਦੇ ਤੀਜੇ ਮੈਂਬਰ ਦੇ ਨਾਮ ਨੂੰ ਤੁਰੰਤ ਨੋਟੀਫਾਈਡ ਕਰਨ ਲਈ ਕਹਿਣ।


Vandana

Content Editor

Related News