ਭਾਰਤ ਘਰ ''ਚ ਕਰ ਰਿਹੈ ਚੰਗਾ, ਇਸ ਲਈ ਦੁਨੀਆ ਕਰ ਰਹੀ ਸਵੀਕਾਰ : ਮੋਦੀ

01/20/2018 1:52:21 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ 'ਚ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਇਕ ਚੈਨਲ ਨੂੰ ਇੰਟਰਵਿਊ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ ਨੀਤੀ ਸਮੇਤ ਜੀ. ਐੱਸ. ਟੀ., ਨੋਟਬੰਦੀ , ਬੇਰੋਜ਼ਗਾਰੀ, ਵਨ ਨੇਸ਼ਨ-ਵਨ ਇਲੈਕਸ਼ਨ ਜਿਹੇ ਮੁੱਦਿਆਂ 'ਤੇ ਆਪਣੀ ਗੱਲ ਰੱਖੀ। ਮੋਦੀ ਨੇ ਵਿਦੇਸ਼ ਨੀਤੀ 'ਤੇ ਕਿਹਾ ਕਿ 2014 ਤੋਂ ਪਹਿਲਾਂ ਇਸ ਦੀ ਚਰਚਾ ਨਹੀਂ ਹੁੰਦੀ ਸੀ ਕਿ ਦੁਨੀਆ ਭਾਰਤ ਲਈ ਕੀ ਸੋਚਦੀ ਹੈ ਅਤੇ ਭਾਰਤ ਦੁਨੀਆ ਲਈ ਕੀ ਸੋਚਦਾ ਹੈ। ਪਰ ਹੁਣ ਹਰ ਭਾਰਤੀ ਉਨ੍ਹਾਂ ਜਾਣਕਾਰੀਆਂ ਨਾਲ ਸਿੱਧਾ ਜੁੜਿਆ ਹੋਇਆ ਹੈ ਕਿ ਭਾਰਤ ਵਿਸ਼ਵ 'ਚ ਕਿੱਥੇ ਹੈ ਅਤੇ ਕੀ ਕਰ ਰਿਹਾ ਹੈ। ਇਕ ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਬਜਟ ਨੂੰ ਲੈ ਕੇ ਇਕ ਹੀ ਏਜੰਡਾ ਹੈ ਵਿਕਾਸ, ਵਿਕਾਸ ਅਤੇ ਸਿਰਫ ਵਿਕਾਸ ਹੈ।
ਲਗਾਤਾਰ ਚੋਣਾਂ ਇਕ ਪਾਰਟੀ ਜਾਂ ਕਿਸੇ ਇਕ ਆਗੂ ਦਾ ਏਜੰਡਾ ਨਹੀਂ
ਨਿਊਜ਼ ਚੈਨਲ ਨੂੰ ਦਿੱਤੇ ਬਿਆਨ 'ਚ ਮੋਦੀ ਨੇ ਕਿਹਾ ਕਿ ਚੋਣਾਂ ਵੀ ਤਿਉਹਾਰਾਂ ਦੀ ਤਰ੍ਹਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ  ਕਿਹਾ ਕਿ ਲਾਜਿਸਟਿਕ ਦੇ ਨਜ਼ਰੀਏ ਨਾਲ ਦੇਖੀਏ ਤਾਂ ਅਜਿਹਾ ਲੱਗਦਾ ਹੈ ਕਿ ਦੇਸ਼ ਹਮੇਸ਼ਾ ਚੋਣਾਵੀ ਮੂਡ 'ਚ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੀ ਮਿਤੀ ਵੀ ਤੈਅ ਹੋਣੀ ਚਾਹੀਦੀ ਹੈ ਤਾਂ ਜੋ ਆਗੂ ਅਤੇ ਨੌਕਰਸ਼ਾਹ ਪੂਰੇ ਸਾਲ ਚੋਣਾਂ ਕਰਾਉਣ।  
ਉਨ੍ਹਾਂ ਕਿਹਾ ਕਿ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਵੀ ਚੋਣਾਂ ਦੇ ਸਮੇਂ ਸਾਰਾ ਧਿਆਨ ਲਗਾਉਣਾ ਪੈਂਦਾ ਹੈ। ਮੋਦੀ ਨੇ ਲੋਕਸਭਾ, ਵਿਧਾਨਸਭਾ ਅਤੇ ਸਥਾਨਕ ਚੋਣਾਂ ਦੇ ਵੋਟਰਾਂ ਦੀ ਸੂਚੀ ਇਕ ਹੋਣ ਦੀ ਵੀ ਪੈਰਵੀ ਕੀਤੀ। 
ਭਾਰਤ ਨੇ ਆਪਣੀ ਪਛਾਣ ਬਣਾਈ ਹੈ, ਇਸ ਦਾ ਫਾਇਦਾ ਚੁੱਕਣਾ ਚਾਹੀਦੈ
ਵਿਸ਼ਵ ਆਰਥਿਕ ਮੰਚ ਡਬਲਯੂ. ਈ. ਐਫ. ਦੇ ਸਵਿਟਜ਼ਰਲੈਂਡ ਦੇ ਦਾਵੋਸ 'ਚ ਹੋਣ ਵਾਲੇ ਸਲਾਨਾ ਸਿਖ਼ਰ ਸੰਮੇਲਨ 'ਚ ਇਸ ਵਾਰ ਪ੍ਰਧਾਨ ਮੰਤਰੀ ਵੀ ਹਿੱਸਾ ਲੈਣ ਵਾਲੇ ਹਨ। ਆਪਣੀ ਇਸ ਯਾਤਰਾ ਤੋਂ ਪਹਿਲਾਂ ਮੋਦੀ ਨੇ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਭਾਰਤ ਨੇ ਦੁਨੀਆ 'ਚ ਆਪਣੀ ਇਕ ਪਛਾਣ ਬਣਾਈ ਹੈ ਅਤੇ ਇਸ ਦਾ ਫਾਇਦਾ ਚੁੱਕਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵੱਧ ਰਹੀ ਹੈ। ਦੁਨੀਆ ਅਤੇ ਸਾਰੀਆਂ ਰੇਟਿੰਗ ਏਜੰਸੀਆਂ ਨੇ ਵੀ ਇਸ ਨੂੰ ਮੰਨਿਆ ਹੈ।
ਭਾਰਤ ਘਰ 'ਚ ਚੰਗਾ ਕਰਦਾ ਹੈ, ਇਸ ਲਈ ਦੁਨੀਆ ਸਵੀਕਾਰ ਰਹੀ ਹੈ।
ਇੰਟਰਵਿਊਂ ਦੌਰਾਨ ਮੋਦੀ ਨੇ ਕਿਹਾ ਕਿ 2014 ਤੋਂ 2018 ਦੇ ਭਾਰਤ ਦੇ ਸਟੇਟਸ 'ਚ ਕੀ ਫਰਕ ਆਇਆ ਹੈ। ਇਸ 'ਤੇ ਉਨ੍ਹਾਂ ਨੇ ਕਿਹਾ ਕਿ 2014 ਤੋਂ ਬਾਅਦ ਭਾਰਤ ਦੁਨੀਆ ਨਾਲ ਸਿੱਧਾ ਜੁੜ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਡੀਆ 'ਚ 30 ਸਾਲ ਤੋਂ ਬਾਅਦ ਪੂਰੇ ਬਹੁਮਤ ਵਾਲੀ ਸਰਕਾਰ ਆਈ ਹੈ। ਇਹ ਵਿਸ਼ਵ 'ਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ। ਇਹ ਪਹਿਲੇ ਦਿਨ ਤੋਂ ਨਜ਼ਰ ਆਉਂਦਾ ਹੈ, ਜਦੋਂ ਤੋਂ ਸਾਡੀ ਸਰਕਾਰ ਬਣੀ ਹੈ। ਭਾਰਤ ਘਰ 'ਚ ਚੰਗਾ ਕਰ ਰਿਹਾ ਹੈ ਇਸ ਲਈ ਦੁਨੀਆ ਸਵੀਕਾਰ ਰਹੀ ਹੈ। 
ਜੀ. ਐੱਸ. ਟੀ. ਨੋਟਬੰਦੀ ਤੋਂ ਇਲਾਵਾ ਵੀ ਸਰਕਾਰ ਦੀ ਵੱਡੀ ਉਪਲੱਬਧੀ
ਜੀ. ਐੱਸ. ਟੀ. ਅਤੇ ਨੋਟਬੰਦੀ ਦੇ ਸਵਾਲ 'ਤੇ ਮੋਦੀ ਨੇ ਕਿਹਾ ਕਿ ਜੇਕਰ ਸਿਰਫ ਇਨ੍ਹਾਂ 2 ਚੀਜ਼ਾਂ ਨੂੰ ਸਾਡਾ ਕੰਮ ਮੰਨਦੇ ਹੋ ਤਾਂ ਤੁਸੀਂ ਮੇਰੀ ਸਰਕਾਰ ਦੇ ਨਾਲ ਨਾਜਾਇਜ਼ ਕਰੋਗੇ। ਉਨ੍ਹਾਂ ਕਿਹਾ ਕਿ ਜਨ-ਧਨ ਯੋਜਨਾ ਨਾਲ ਲੋਕਾਂ ਨੂੰ ਬੈਂਕ ਨਾਲ ਜੋੜਨ 'ਚ ਅਸੀਂ ਸਫਲ ਹੋਏ, ਇਸ ਨੂੰ ਸਾਡਾ ਕੰਮ ਨਹੀਂ ਮਨੋਗੇ। ਇਸ ਦੇਸ਼ ਦੇਸ਼ 'ਚ ਕਰੋੜਾਂ ਪਰਿਵਾਰਾਂ ਨੂੰ ਗੈਸ ਦਿੱਤੀ ਕੀ ਇਹ ਸਾਡਾ ਕੰਮ ਨਹੀਂ ਹੈ। 29 ਕਰੋੜ ਐੱਲ. ਈ. ਡੀ. ਬਲਬ ਦੇਸ਼ 'ਚ ਲਗਾਏ, ਜਿਸ ਨਾਲ ਹਜ਼ਾਰਾਂ ਕਰੋੜਾਂ ਮੈਗਾਵਾਟ ਦੀ ਬਿਜਲੀ ਦੀ ਬਚਤ ਹੋਈ, ਜਿਸ ਨਾਲ ਵਾਤਾਵਰਨ ਦੀ ਬਚਤ ਹੋਈ ਅਤੇ ਲੋਕਾਂ ਦਾ ਬਿਜਲੀ ਦਾ ਬਿਲ ਵੀ ਘੱਟ ਹੋਇਆ, ਕੀ ਇਹ ਸਾਡਾ ਕੰਮ ਨਹੀਂ ਹੈ।


Related News