ਤੇਲੰਗਾਨਾ ''ਚ ਸੋਨੇ ਦੇ ਪੇਸਟ ਨਾਲ ਵਿਅਕਤੀ ਗ੍ਰਿਫਤਾਰ, ਕੀਮਤ ਲੱਖਾਂ ''ਚ

Sunday, Oct 20, 2019 - 05:42 PM (IST)

ਤੇਲੰਗਾਨਾ ''ਚ ਸੋਨੇ ਦੇ ਪੇਸਟ ਨਾਲ ਵਿਅਕਤੀ ਗ੍ਰਿਫਤਾਰ, ਕੀਮਤ ਲੱਖਾਂ ''ਚ

ਹੈਦਰਾਬਾਦ (ਭਾਸ਼ਾ)— ਡਾਇਰੈਕਟੋਰੇਟ ਆਫ ਰੈਵੀਨਿਊ ਇਟੈਂਲੀਜੈਂਸ ਨੇ ਐਤਵਾਰ ਨੂੰ ਦੱਸਿਆ ਕਿ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਵਿਅਕਤੀ ਨੂੰ ਗ੍ਰਿ੍ਰਫਤਾਰ ਕੀਤਾ ਗਿਆ ਹੈ। ਉਸ ਕੋਲੋਂ ਸੋਨੇ ਦਾ ਪੇਸਟ ਬਰਾਮਦ ਕੀਤਾ ਗਿਆ ਹੈ, ਜਿਸ ਦੀ ਬਾਜ਼ਾਰੀ ਕੀਮਤ 27 ਲੱਖ 87 ਹਜ਼ਾਰ ਰੁਪਏ ਹੈ। ਡਾਇਰੈਕਟੋਰੇਟ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਇਹ ਗ੍ਰਿਫਤਾਰੀ ਕੀਤੀ ਗਈ। 

ਬਿਆਨ ਵਿਚ ਕਿਹਾ ਗਿਆ ਹੈ ਕਿ ਮੁੰਬਈ ਤੋਂ 18 ਅਕਤੂਬਰ ਨੂੰ ਇੱਥੇ ਆਏ ਇਕ ਯਾਤਰੀ ਤੋਂ ਇਹ ਬਰਾਮਦਗੀ ਕੀਤੀ ਗਈ ਹੈ, ਜਿਸ ਨੇ ਸੋਨੇ ਦਾ ਪੇਸਟ ਸਰੀਰ ਵਿਚ ਲੁਕੋ ਕੇ ਰੱਖਿਆ ਸੀ। ਬਿਆਨ ਵਿਚ ਦੱਸਿਆ ਗਿਆ ਕਿ ਪੁੱਛਗਿੱਛ ਵਿਚ ਪਤਾ ਚੱਲਿਆ ਹੈ ਕਿ ਉਸ ਨੂੰ ਸੋਨੇ ਦੀ ਇਹ ਖੇਪ ਮੁੰਬਈ ਦੇ ਕਿਸੇ ਵਿਅਕਤੀ ਤੋਂ ਮਿਲੀ ਸੀ। ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। 


author

Vandana

Content Editor

Related News