ਜਨਤਾ ਕਰਫਿਊ ਦੌਰਾਨ ਵਪਾਰੀ ਵਰਗ ਨੇ ਝੱਲਿਆ 15 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ

Sunday, Mar 22, 2020 - 05:23 PM (IST)

ਜਨਤਾ ਕਰਫਿਊ ਦੌਰਾਨ ਵਪਾਰੀ ਵਰਗ ਨੇ ਝੱਲਿਆ 15 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ

ਨਵੀਂ ਦਿੱਲੀ (ਬਿਊਰੋ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਤਾ ਕਰਫਿਊ ਦੀ ਅਪੀਲ ਨੂੰ ਮੰਨਦਿਆਂ ਆਮ ਜਨਤਾ ਦੇ ਨਾਲ-ਨਾਲ ਵਪਾਰੀ ਵਰਗ ਵੀ ਇਸ ਵਿਚ ਸ਼ਾਮਲ ਹੋਇਆ। ਦੇਸ਼ ਨੂੰ ਕੋਰੋਨਾਵਾਇਰਸ ਦੇ ਇਨਫੈਕਸਨ ਤੋਂ ਬਚਾਉਣ ਲਈ Confederation of All India Traders (CAT) ਨੇ ਪੀ.ਐੱਮ. ਮੋਦੀ ਦੇ ਜਨਤਾ ਕਰਫਿਊ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਵਪਾਰੀਆਂ ਨੇ ਆਪਣੇ ਅਦਾਰੇ ਬੰਦ ਰੱਖੇ ਅਤੇ ਉਹ ਦੂਜੇ ਲੋਕਾਂ ਦੀ ਤਰ੍ਹਾਂ ਆਪਣੇ ਘਰਾਂ ਵਿਚ ਰਹੇ। ਭਾਵੇਂਕਿ ਇਸ ਨਾਲ ਦੇਸ਼ ਭਰ ਵਿਚ ਛੋਟੇ ਵਪਾਰੀਆਂ ਨੂੰ ਕਰੀਬ 15 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 

ਗੌਰਤਲਬ ਹੈ ਕਿ ਜਨਤਾ ਕਰਫਿਊ ਵਿਚ 7 ਕਰੋੜ ਵਪਾਰੀ ਅਤੇ ਉਹਨਾਂ ਦੇ 40 ਕਰੋੜ ਕਰਮਚਾਰੀ ਸਾਮਲ ਰਹੇ। ਕੈਟ ਦੇ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਨੇ ਇਹ ਨੁਕਸਾਨ ਖੁਸ਼ੀ-ਖੁਸ਼ੀ ਸਹਿਣ ਕੀਤਾ ਹੈ। ਇੰਨਾ ਹੀ ਨਹੀਂ ਖੰਡੇਲਵਾਲ ਨੇ ਪੀ.ਐੱਮ. ਮੋਦੀ ਨੂੰ ਇਹ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਉਹ ਨੈਸ਼ਨਲ ਲੌਕਡਾਊਨ ਐਲਾਨ ਕਰਨ। ਨਾਲ ਹੀ ਕੈਟ ਦੇ ਵਪਾਰੀਆਂ ਲਈ ਇਕ ਆਰਥਿਕ ਪੈਕੇਜ ਦੇਣ ਦੀ ਵੀ ਅਪੀਲ ਕੀਤੀ ਹੈ।

ਖੰਡੇਲਵਾਲ ਦੇ ਮੁਤਾਬਕ,''ਮੋਦੀ ਦੀ ਜਨਤਾ ਕਰਫਿਊ ਦੀ ਅਪੀਲ ਨੂੰ ਸਮਰਥਨ ਦਿੰਦੇ ਹੋਏ ਕਾਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੀ ਅਗਵਾਈ ਵਿਚ ਦੇਸ਼ ਭਰ ਦੇ ਲੱਗਭਗ 7 ਕਰੋੜ ਤੋਂ ਵੱਧ ਵਪਾਰੀਆਂ ਨੇ ਐਤਵਾਰ ਨੂੰ ਆਪਣੇ ਕਾਰੋਬਾਰ ਬੰਦ ਰੱਖੇ। ਦੇਸ਼ ਭਰ ਵਿਚ ਲੱਗਭਗ 60 ਹਜ਼ਾਰ ਵਪਾਰਕ ਬਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਕਿਤੇ ਵੀ ਕੋਈ ਕਾਰੋਬਾਰ ਨਹੀਂ ਹੋਇਆ।''

ਕੈਟ ਨਾਲ ਜੁੜਦੇ ਹੋਏ ਲੱਗਭਗ ਇਕ ਕਰੋੜ ਦੀ ਗਿਣਤੀ ਵਾਲਾ ਟਰਾਂਸਪੋਰਟ, ਲੱਗਭਗ 4 ਕਰੋੜ ਹਾਕਰਸ ਅਤੇ 2 ਕਰੋੜ ਲਘੂ ਉਦਯੋਗਾਂ ਨੇ ਵੀ ਆਪਣਾ ਕਾਰੋਬਾਰ ਬੰਦ ਰੱਖਿਆ। ਇਹ ਸਭ ਵੀ ਜਨਤਾ ਕਰਫਿਊ ਵਿਚ ਸ਼ਾਮਲ ਹੋਏ। ਇਸ ਮੁਹਿੰਮ ਵਿਚ ਕੈਟ ਦੇ ਨਾਲ ਆਲ ਇੰਡੀਆ ਮੋਟਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ, ਆਲ ਇੰਡੀਆ ਹਾਰਕਸ ਫੈਡਰੇਸ਼ਨ, ਲਘੂ ਉਦਯੋਗ ਭਾਰਤੀ, ਐੱਮ.ਐੱਸ.ਐੱਮ.ਈ. ਡਿਵੈਲਪਮੈਂਟ ਫੋਰਮ, ਆਲ ਇੰਡੀਆ ਲੇਡੀਜ਼ ਐਂਟਰਪ੍ਰੇਨਯੋਰਸ ਐਸੋਸੀਏਸ਼ਨ, ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ , ਭਾਰਤੀ ਕਿਸਾਨ ਮੰਚ ਆਦਿ ਰਾਸ਼ਟਰੀ ਸੰਗਠਨਾਂ ਨਾਲ ਸਬੰਧਤ ਲੋਕਾਂ ਨੇ ਵੀ ਜਨਤਾ ਕਰਫਿਊ ਵਿਚ ਸ਼ਾਮਲ ਹੋ ਕੇ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਸਫਲ ਬਣਾਇਆ।


author

Vandana

Content Editor

Related News