ਕੋਵਿਡ-19 ਦਾ ਨਵਾਂ ਕੇਸ : ਪੰਜਾਬ ਦਾ ਨੌਜਵਾਨ ਅੰਬਾਲਾ ''ਚ ਕੋਰੋਨਾ ਪਾਜੀਟਿਵ ਮਿਲਿਆ

Saturday, Mar 28, 2020 - 09:38 PM (IST)

ਕੋਵਿਡ-19 ਦਾ ਨਵਾਂ ਕੇਸ : ਪੰਜਾਬ ਦਾ ਨੌਜਵਾਨ ਅੰਬਾਲਾ ''ਚ ਕੋਰੋਨਾ ਪਾਜੀਟਿਵ ਮਿਲਿਆ

ਅੰਬਾਲਾ (ਅਮਨ ਕਪੂਰ) — ਕੋਰੋਨਾ ਵਾਇਰਸ ਨੂੰ ਲੋਕ ਜਿੰਨੀ ਗੰਭੀਰਤਾ ਨਾਲ ਲੈ ਰਹੇ, ਉਸ ਤੋਂ ਜ਼ਿਆਦਾ ਕੀਤੇ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ। ਆਏ ਦਿਨ ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਹੀ ਹੈ। ਇਸ ਦੌਰਾਨ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਅੰਬਾਲਾ ਜ਼ਿਲੇ 'ਚ ਕੋਰੋਨਾ ਵਾਇਰਸ ਦਾ ਪੀੜਤ ਨੌਜਵਾਨ ਪਾਇਆ ਗਿਆ ਹੈ, ਨੌਜਵਾਨ ਦੋ ਦਿਨ ਪਹਿਲਾਂ ਹੀ ਜ਼ਿਲਾ ਹਸਪਤਾਲ 'ਚ ਚੈਕਅਪ ਲਈ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪੰਜਾਬ ਦੇ ਪਟਿਆਲਾ ਜ਼ਿਲੇ ਦੇ ਰਾਮਨਗਰ ਪਿੰਡ ਦਾ ਰਹਿਣਾ ਵਾਲਾ ਹੈ, ਪਿਛਲੇ ਦਿਨੀਂ ਨੇਪਾਲ ਤੋਂ ਦਿੱਲੀ ਅਤੇ ਦਿੱਲੀ ਤੋਂ ਪਟਿਆਲਾ ਆਇਆ ਸੀ।


author

Inder Prajapati

Content Editor

Related News