ਅਮਰਨਾਥ ਯਾਤਰਾ ਲਈ 3,000 ਤੋਂ ਵੱਧ ਸ਼ਰਧਾਲੂਆਂ ਦਾ ਨਵਾਂ ਜਥਾ ਰਵਾਨਾ

Sunday, Jul 23, 2023 - 12:33 PM (IST)

ਜੰਮੂ- ਦੱਖਣੀ ਕਸ਼ਮੀਰ ਦੇ ਹਿਮਾਲਿਆ ਖੇਤਰ 'ਚ ਸਥਿਤ ਅਮਰਨਾਥ ਗੁਫਾ ਮੰਦਰ 'ਚ ਦਰਸ਼ਨਾਂ ਲਈ 3,000 ਤੋਂ ਵੱਧ ਸ਼ਰਧਾਲੂਆਂ ਦਾ ਨਵਾਂ ਜਥਾ ਸਖ਼ਤ ਸੁਰੱਖਿਆ ਦਰਮਿਆਨ ਐਤਵਾਰ ਸਵੇਰੇ ਜੰਮੂ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਨੰਤਨਾਗ 'ਚ ਪਹਿਲਗਾਮ ਅਤੇ ਗਾਂਦਰਬਲ 'ਚ ਬਾਲਟਾਲ ਮਾਰਗ ਤੋਂ ਸੰਚਾਲਿਤ ਇਹ ਤੀਰਥ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ ਹੁਣ ਤੱਕ 3.20 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ।

ਇਕ ਅਧਿਕਾਰੀ ਨੇ ਕਿਹਾ ਕਿ ਐਤਵਾਰ ਸਵੇਰੇ 141 ਵਾਹਨਾਂ ਦੇ ਕਾਫ਼ਿਲੇ 'ਚ 3,691 ਤੀਰਥ ਯਾਤਰੀਆਂ ਦਾ 21ਵਾਂ ਜਥਾ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਕਸ਼ਮੀਰ ਲਈ ਰਵਾਨਾ ਹੋਇਆ। ਉਨ੍ਹਾਂ ਨੇ ਦੱਸਿਆ ਕਿ 2,203 ਸ਼ਰਧਾਲੂ ਗੁਫਾ ਮੰਦਰ ਤੱਕ ਜਾਣ ਲਈ ਪਹਿਲਗਾਮ ਮਾਰਗ ਵੱਲ ਵੱਧ ਰਹੇ ਹਨ, ਜਦਕਿ 1,488 ਸ਼ਰਧਾਲੂ ਬਾਲਟਾਲ ਆਧਾਰ ਕੈਂਪ ਵੱਲ ਜਾ ਰਹੇ ਹਨ।


Tanu

Content Editor

Related News