ਨਵੇਂ ਖੇਤੀ ਕਾਨੂੰਨਾਂ ਦਾ ਕਮਾਲ, ਮਹਾਰਾਸ਼ਟਰ ਦੇ ਇਸ ਕਿਸਾਨ ਨੂੰ ਮਿਲਿਆ 4 ਮਹੀਨੇ ਦਾ ਬਕਾਇਆ ਪੈਸਾ

Wednesday, Nov 18, 2020 - 06:39 PM (IST)

ਨਵੇਂ ਖੇਤੀ ਕਾਨੂੰਨਾਂ ਦਾ ਕਮਾਲ, ਮਹਾਰਾਸ਼ਟਰ ਦੇ ਇਸ ਕਿਸਾਨ ਨੂੰ ਮਿਲਿਆ 4 ਮਹੀਨੇ ਦਾ ਬਕਾਇਆ ਪੈਸਾ

ਮਹਾਰਾਸ਼ਟਰ (ਬਿਊਰੋ) - ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਅੱਜ ਵੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਰੋਸ ਦੇੇ ਕਾਰਨ ਕਿਸਾਨ ਅੱਜ ਵੀ ਵੱਖ-ਵੱਖ ਥਾਵਾਂ ’ਤੇ ਧਰਨੇ ਲੱਗਾ ਰਹੇ ਹਨ। ਜਾਣਕਾਰੀ ਅਨੁਸਾਰ ਨਵੇਂ ਤਿੰਨ ਖੇਤੀ ਕਾਨੂੰਨਾਂ ’ਚੋਂ ਇਕ ਕਾਨੂੰਨ ਦੇ ਕਾਰਨ ਮਹਾਰਾਸ਼ਟਰ ਦੇ ਇਕ ਕਿਸਾਨ ਨੂੰ ਉਸ ਦੀ ਰੁਕੀ ਹੋਈ ਅਦਾਇਗੀ ਮਿਲਣ ’ਚ ਮਦਦ ਮਿਲੀ ਹੈ। ਖ਼ਾਦ ਵਪਾਰੀ ਵਲੋਂ ਬਕਾਏ ਦੀ ਅਦਾਇਗੀ ਨਾ ਕਰਨ ਕਰਕੇ ਕਿਸਾਨ ਨੇ ਨਵੇਂ ਕਾਨੂੰਨ ਦੇ ਤਹਿਤ ਇਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਨਾਲ ਉਸ ਦਾ 2,85,000 ਰੁਪਏ ਦਾ ਬਕਾਇਆ ਬਿੱਲ ਸਾਫ਼ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਵਿਦਿਆਰਥੀਆਂ ਲਈ ਅਹਿਮ ਖ਼ਬਰ : ਕੈਨੇਡਾ ਵੀਜ਼ੇ ਲਈ ਅਹਿਤਿਆਤ ਵਾਲੇ ਕਾਲਜਾਂ ਦੀ ਸੂਚੀ ਹੋਈ ਅੱਪਡੇਟ

ਇਕ ਅਗ੍ਰੇਜ਼ੀ ਅਖ਼ਬਾਰ (ਹਿੰਦੁਸਤਾਨ ਟਾਈਮਜ਼) ਅਨੁਸਾਰ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਤਿੰਨ ਨਵੇਂ ਖੇਤੀਬਾੜੀ ਬਿੱਲ ਮਹਾਰਾਸ਼ਟਰ ਦੇ ਕਿਸਾਨ ਜਿਤੇਂਦਰ ਭੋਈ ਲਈ ਮਦਦਗਾਰ ਸਾਬਤ ਹੋਏ ਹਨ। ਉਨ੍ਹਾਂ ਨੇ ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹਾਇਕ) ਐਕਟ, 2020 ਦਾ ਲਾਭ ਲਿਆ। ਜਾਰੀ ਕੀਤੇ ਗਏ ਨਵੇਂ ਫਾਰਮ ਕਾਨੂੰਨ ਅਨੁਸਾਰ ਖ਼ਰੀਦਦਾਰ ਨੂੰ ਫ਼ਸਲ ਖਰੀਦਣ ਦੇ ਤਿੰਨ ਦਿਨਾਂ ਦੇ ਅੰਦਰ-ਅੰਦਰ ਕਿਸਾਨ ਨੂੰ ਅਦਾਇਗੀ ਕਰਨੀ ਪੈਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 

ਦੱਸ ਦੇਈਏ ਕਿ ਕਿਸਾਨ ਭੋਈ ਨੇ ਗਰਮੀ ਦੇ ਇਸ ਮੌਸਮ ’ਚ ਆਪਣੇ 18 ਏਕੜ ਵਾਲੇ ਖੇਤ ਵਿੱਚ ਮੱਕੀ ਦੀ ਬਿਜਾਈ ਕੀਤੀ। ਉਸ ਨੇ 270.95 ਕੁਇੰਟਲ ਫ਼ਸਲ 1240 (ਪ੍ਰਤੀ ਕੁਇੰਟਲ) ਦੇ ਹਿਸਾਬ ਨਾਲ ਦੋ ਵਪਾਰੀਆਂ ਸੁਭਾਸ਼ ਵਾਨੀ ਅਤੇ ਅਰੁਣ ਵਾਨੀ ਨੂੰ ਵੇਚ ਦਿੱਤੀ। ਦੋਵਾਂ ਨੂੰ ਇਸ ਫ਼ਸਲ ਦੇ ਕੁੱਲ 332,617 ਰੁਪਏ ਦੇਣੇ ਸੀ। ਵਪਾਰੀਆਂ ਨੇ ਟੋਕਨ ਮਨੀ ਦੇ ਤੌਰ ’ਤੇ ਕਿਸਾਨ ਨੂੰ 25 ਹਜ਼ਾਰ ਰੁਪਏ ਦੇ ਦਿੱਤੇ ਅਤੇ ਬਾਕੀ ਦੇ ਪਾਸੇ 15 ਦਿਨਾਂ ਵਿਚ ਦੇਣ ਦਾ ਵਾਅਦਾ ਕੀਤਾ। ਚਾਰ ਮਹੀਨੇ ਗੁਜ਼ਰ ਜਾਣ ਤੋਂ ਬਾਅਦ ਵੀ ਉਨ੍ਹਾਂ ਵਪਾਰੀਆਂ ਨੇ ਕਿਸਾਨ ਨੂੰ ਪੈਸੇ ਨਹੀਂ ਦਿੱਤੇ, ਜਿਸ ਕਰਕੇ ਉਸ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ।

ਪੜ੍ਹੋ ਇਹ ਵੀ ਖ਼ਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਕਿਸਾਨ ਨੇ ਕਿਹਾ ਕਿ ਮਾਰਕੀਟ ਦੇ ਇਕ ਕਲਰਕ ਨੇ ਉਸ ਨੂੰ ਨਵੇਂ ਕਾਨੂੰਨਾਂ ਤਹਿਤ ਇਸ ਸਬੰਧ ’ਚ ਸ਼ਿਕਾਇਤ ਦਰਜ ਕਰਵਾਉਣ ਦਾ ਸੁਝਾਅ ਦਿੱਤਾ ਸੀ। ਸ਼ਿਕਾਇਤ ਮਗਰੋਂ ਅਥਾਰਟੀ ਦੇ ਲੋਕਾਂ ਨੇ ਜਾਂਚ ਕਰਨ ਤੋਂ ਬਾਅਦ ਵਪਾਰੀਆਂ ਨੂੰ ਬੁਲਾਇਆ ਅਤੇ ਉਸ ਨਾਲ ਸੈਂਟਲਮੈਂਟ ਕਰਕੇ 285,000 ਰੁਪਏ ਦਿਵਾ ਦਿੱਤੇ, ਜਿਸ ਨਾਲ ਕਿਸਾਨ ਦਾ ਪੈਸਾ ਉਸ ਨੂੰ ਮਿਲ ਗਿਆ।

ਕੀ ਹੈ ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹਾਇਕ) ਬਿੱਲ 2020 

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਖੇਤੀ ਬਿੱਲਾਂ ’ਚੋਂ ਇਸ ਬਿੱਲ ਦਾ ਉਦੇਸ਼ ਕਿਸਾਨਾਂ ਦੀਆਂ ਜਿਣਸਾਂ ਦੀ ਖ਼ਰੀਦ-ਵੇਚ ਦੇ ਸਬੰਧ 'ਚ ਮਰਜ਼ੀ ਦੀ ਚੋਣ ਦਾ ਇੰਤਜ਼ਾਮ ਕਰਨਾ ਹੈ। ਅਜਿਹਾ ਕਰਨ ਨਾਲ ਖੇਤੀਬਾੜੀ ਵਪਾਰ 'ਚ ਮੁਕਾਬਲੇਬਾਜ਼ੀ ਸਦਕਾ ਬਦਲਵੇਂ ਵਪਾਰਕ ਵਸੀਲਿਆਂ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦੀਆਂ ਲਾਹੇਵੰਦ ਕੀਮਤਾਂ ਮਿਲ ਸਕਣ।

ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ


author

rajwinder kaur

Content Editor

Related News