ਸਭ ਤੋਂ ਵੱਧ ਸ਼ਰਾਬ ਪੀਣ ਵਾਲੇ ਤੇ ਕਮਜ਼ੋਰ ਵਿਅਕਤੀ ਨਾਲ ਮੀਨਾਕਸ਼ੀ ਲੇਖੀ ਨੇ ਕੀਤੀ ਰਾਹੁਲ ਦੀ ਤੁਲਨਾ

Sunday, Aug 05, 2018 - 10:05 AM (IST)

ਸਭ ਤੋਂ ਵੱਧ ਸ਼ਰਾਬ ਪੀਣ ਵਾਲੇ ਤੇ ਕਮਜ਼ੋਰ ਵਿਅਕਤੀ ਨਾਲ ਮੀਨਾਕਸ਼ੀ ਲੇਖੀ ਨੇ ਕੀਤੀ ਰਾਹੁਲ ਦੀ ਤੁਲਨਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦੇਣ 'ਤੇ ਭਾਜਪਾ ਦੀ ਮਹਿਲਾ ਨੇਤਰੀ ਮੀਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਬਾਰੇ ਇਕ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਰਾਹੁਲ ਦੀ ਤੁਲਨਾ ਸਭ ਤੋਂ ਵੱਧ ਸ਼ਰਾਬ ਪੀਣ ਵਾਲੇ ਤੇ ਕਮਜ਼ੋਰ ਵਿਅਕਤੀ ਨਾਲ ਕੀਤੀ ਹੈ। 
ਨਵੀਂ ਦਿੱਲੀ ਤੋਂ ਭਾਜਪਾ ਦੀ ਐੱਮ. ਪੀ. ਮੀਨਾਕਸ਼ੀ ਲੇਖੀ ਕੋਲੋਂ ਜਦੋਂ ਰਾਹੁਲ ਦੀ ਚੁਣੌਤੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਟਾਂ ਦੇ ਪਿੰਡ ਵਿਚ ਜੋ ਸਭ ਤੋਂ ਵੱਧ ਸ਼ਰਾਬ ਪੀਂਦਾ ਹੈ ਅਤੇ ਜੋ ਸਭ ਤੋਂ ਵੱਧ ਕਮਜ਼ੋਰ ਹੁੰਦਾ ਹੈ, ਉਹ ਹੀ ਸਰਕਾਰ ਨੂੰ ਚੁਣੌਤੀਆਂ ਦਿੰਦਾ ਹੈ। ਇਹ ਸਥਿਤੀ ਰਾਹੁਲ ਦੀ ਹੈ। 
ਕਾਂਗਰਸ ਨਾਲ ਜੁੜੇ ਇਕ ਸੂਤਰ ਨੇ ਸ਼ਨੀਵਾਰ ਦੱਸਿਆ ਕਿ ਰਾਹੁਲ ਨੇ ਬੇਭਰੋਸਗੀ ਮਤੇ ਦੌਰਾਨ ਮੋਦੀ ਵੱਲੋਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਾ ਦੇਣ 'ਤੇ ਤਿੱਖੀ ਟਿੱਪਣੀ ਕਰਦਿਆਂ ਪੁੱਛਿਆ ਸੀ ਕਿ ਸੰਸਦ ਵਿਚ ਅਸਲੀ ਪੱਪੂ ਕੌਣ ਹੈ। ਅਸਲ ਵਿਚ ਕਾਂਗਰਸ ਪ੍ਰਧਾਨ ਨੇ ਬੇਭਰੋਸਗੀ ਮਤੇ ਦੌਰਾਨ ਹਜ਼ਾਰਾਂ ਕਰੋੜ ਰੁਪਏ ਘਪਲੇ ਦੇ ਮੁਲਜ਼ਮ ਨੀਰਵ ਅਤੇ ਮੇਹੁਲ ਦੇ ਵਿਦੇਸ਼ ਭੱਜ ਜਾਣ ਦਾ ਮੁੱਦਾ ਉਠਾਇਆ ਸੀ ਅਤੇ ਮੋਦੀ ਨੂੰ ਵੱਖ-ਵੱਖ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ।


Related News