ਬਿਹਾਰ ਚੋਣਾਂ ’ਚ ਵੰਸ਼ਵਾਦ ਦਾ ਬੋਲਬਾਲਾ, ਉਮੀਦਵਾਰਾਂ ਦੀ ਸੂਚੀ ’ਚ ਨੇਤਾਵਾਂ ਦੇ ਰਿਸ਼ਤੇਦਾਰਾਂ ਦੀ ਭਰਮਾਰ

Sunday, Oct 19, 2025 - 07:22 PM (IST)

ਬਿਹਾਰ ਚੋਣਾਂ ’ਚ ਵੰਸ਼ਵਾਦ ਦਾ ਬੋਲਬਾਲਾ, ਉਮੀਦਵਾਰਾਂ ਦੀ ਸੂਚੀ ’ਚ ਨੇਤਾਵਾਂ ਦੇ ਰਿਸ਼ਤੇਦਾਰਾਂ ਦੀ ਭਰਮਾਰ

ਪਟਨਾ, (ਭਾਸ਼ਾ)- ਬਿਹਾਰ ਦੀ ਰਾਜਨੀਤੀ ’ਚ ਵੰਸ਼ਵਾਦ ਦਾ ਦਬਦਬਾ ਕਾਇਮ ਹੈ। ਇਨ੍ਹਾਂ ਚੋਣਾਂ ’ਚ ਵੀ ਵੱਡੀ ਗਿਣਤੀ ’ਚ ਉਮੀਦਵਾਰ ਜਾਂ ਤਾਂ ਕਿਸੇ ਸਥਾਪਤ ਨੇਤਾ ਦੇ ਪੁੱਤਰ, ਧੀ ਅਤੇ ਪਤਨੀ ਹੈ ਜਾਂ ਨੇੜਲੇ ਰਿਸ਼ਤੇਦਾਰ ਹਨ। ਸਿਆਸੀ ਮਾਹਰ ਅਰੁਣ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ ਵੰਸ਼ਵਾਦ ਦੇ ਮਾਮਲੇ ’ਚ ਬਿਹਾਰ ’ਚ ਕੋਈ ਵੀ ਸਿਆਸੀ ਪਾਰਟੀ ਖੁਦ ਨੂੰ ਨੈਤਿਕ ਤੌਰ ’ਤੇ ਸਭ ਤੋਂ ਵਧੀਆ ਨਹੀਂ ਕਹਿ ਸਕਦੀ। ਬਿਹਾਰ ਦੀ 243 ਮੈਂਬਰੀ ਵਿਧਾਨ ਸਭਾ ਲਈ ਦੋ ਪੜਾਵਾਂ 6 ਅਤੇ 11 ਨਵੰਬਰ ਨੂੰ ਵੋਟਾਂ ਪੈਣਗੀਆਂ, ਜਦੋਂ ਕਿ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ।

ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਈ ਮਸ਼ਹੂਰ ਨੇਤਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਚੋਣ ਮੈਦਾਨ ’ਚ ਉਤਾਰ ਰਹੇ ਹਨ। ਰਾਸ਼ਟਰੀ ਜਨਤਾ ਦਲ (ਰਾਜਦ) ਦੇ ਤੇਜਸਵੀ ਯਾਦਵ (ਪਾਰਟੀ ਦੇ ਮੁਖੀ ਲਾਲੂ ਪ੍ਰਸਾਦ ਦੇ ਛੋਟੇ ਬੇਟੇ ਅਤੇ ਉੱਤਰਾਧਿਕਾਰੀ) ਰਾਘੋਪੁਰ ਤੋਂ, ਭਾਜਪਾ ਦੇ ਸਮਰਾਟ ਚੌਧਰੀ (ਸਾਬਕਾ ਮੰਤਰੀ ਸ਼ਕੁਨੀ ਚੌਧਰੀ ਦੇ ਬੇਟੇ) ਤਾਰਾਪੁਰ ਤੋਂ, ਰਾਜਦ ਦੇ ਓਸਾਮਾ ਸ਼ਹਾਬ (ਗੈਂਗਸਟਰ ਤੋਂ ਰਾਜਨੇਤਾ ਬਣੇ ਮਰਹੂਮ ਮੁਹੰਮਦ ਸ਼ਹਾਬੂਦੀਨ ਦੇ ਬੇਟੇ) ਰਘੁਨਾਥਪੁਰ ਤੋਂ ਮੈਦਾਨ ’ਚ ਹਨ। ਰਾਸ਼ਟਰੀ ਲੋਕ ਮੋਰਚਾ (ਰਾਲੋਮੋ) ਮੁਖੀ ਉਪੇਂਦਰ ਕੁਸ਼ਵਾਹਾ ਦੀ ਪਤਨੀ ਸਨੇਹਲਤਾ ਸਾਸਾਰਾਮ ਤੋਂ, ਸਾਬਕਾ ਮੁੱਖ ਮੰਤਰੀ ਜਗੰਨਾਥ ਮਿਸ਼ਰਾ ਦੇ ਪੁੱਤਰ ਅਤੇ ਭਾਜਪਾ ਦੇ ਨਿਤੀਸ਼ ਮਿਸ਼ਰਾ ਝੰਝਾਰਪੁਰ ਤੋਂ ਚੋਣ ਲੜ ਰਹੇ ਹਨ।

ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਨੂੰਹ ਦੀਪਾ ਮਾਂਝੀ, ਜਨ ਸੁਰਾਜ ਦੀ ਜਾਗ੍ਰਿਤੀ ਠਾਕੁਰ (ਮਸ਼ਹੂਰ ਸਮਾਜਵਾਦੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਮਰਹੂੁਮ ਕਰਪੂਰੀ ਠਾਕੁਰ ਦੀ ਪੋਤਰੀ) ਮੁਰਵਾ ਤੋਂ ਅਤੇ ਚਾਣਕਿਆ ਪ੍ਰਸਾਦ ਰੰਜਨ (ਜਨਤਾ ਦਲ-ਯੂਨਾਈਟਿਡ ਦੇ ਸੰਸਦ ਮੈਂਬਰ ਗਿਰਧਾਰੀ ਪ੍ਰਸਾਦ ਯਾਦਵ ਦੇ ਪੁੱਤਰ) ਰਾਜਦ ਉਮੀਦਵਾਰ ਵਜੋਂ ਬੇਲਹਰ ਸੀਟ ਤੋਂ ਚੋਣ ਲੜ ਰਹੇ ਹਨ।

ਇਸ ਤੋਂ ਇਲਾਵਾ ਜਦ (ਯੂ.) ਦੀ ਕੋਮਲ ਸਿੰਘ (ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਸੰਸਦ ਮੈਂਬਰ ਵੀਣਾ ਦੇਵੀ ਦੀ ਧੀ) ਗਾਯਘਾਟ ਤੋਂ, ਜਦ (ਯੂ.) ਦੇ ਚੇਤਨ ਆਨੰਦ (ਪਾਰਟੀ ਸੰਸਦ ਮੈਂਬਰ ਲਵਲੀ ਆਨੰਦ ਦੇ ਪੁੱਤਰ) ਨਵੀਨਗਰ ਤੋਂ, ਭਾਜਪਾ ਦੇ ਨਿਤਿਨ ਨਵੀਨ (ਭਾਜਪਾ ਦੇ ਮਰਹੂਮ ਨੇਤਾ ਨਵੀਨ ਕਿਸ਼ੋਰ ਸਿਨ੍ਹਾ ਦੇ ਪੁੱਤਰ) ਬਾਂਕੀਪੁਰ ਤੋਂ, ਸੰਜੀਵ ਚੌਰਸੀਆ (ਭਾਜਪਾ ਨੇਤਾ ਗੰਗਾ ਪ੍ਰਸਾਦ ਚੌਰਸੀਆ ਦੇ ਪੁੱਤਰ) ਦੀਘਾ ਤੋਂ ਅਤੇ ਰਾਜਦ ਦੇ ਰਾਹੁਲ ਤਿਵਾੜੀ (ਰਾਜਦ ਦੇ ਸੀਨੀਅਰ ਨੇਤਾ ਸ਼ਿਵਾਨੰਦ ਤਿਵਾੜੀ ਦੇ ਪੁੱਤਰ) ਸ਼ਾਹਪੁਰ ਤੋਂ ਚੋਣ ਲੜ ਰਹੇ ਹਨ।

ਇਸੇ ਤਰ੍ਹਾਂ ਰਾਕੇਸ਼ ਓਝਾ (ਭਾਜਪਾ ਦੇ ਮਰਹੂਮ ਨੇਤਾ ਵਿਸ਼ੇਸ਼ਵਰ ਓਝਾ ਦੇ ਪੁੱਤਰ) ਸ਼ਾਹਪੁਰ ਤੋਂ, ਵੀਣਾ ਦੇਵੀ (ਰਾਜਦ ’ਚ ਹਾਲ ਹੀ ’ਚ ਸ਼ਾਮਲ ਹੋਏ ਸੂਰਜਭਾਨ ਸਿੰਘ ਦੀ ਪਤਨੀ) ਮੋਕਾਮਾ ਤੋਂ ਅਤੇ ਸ਼ਿਵਾਨੀ ਸ਼ੁਕਲਾ (ਰਾਜਦ ਦੇ ਬਾਹੂਬਲੀ ਨੇਤਾ ਮੁੰਨਾ ਸ਼ੁਕਲਾ ਦੀ ਧੀ) ਲਾਲਗੰਜ ਤੋਂ ਮੈਦਾਨ ’ਚ ਹਨ। ਸਾਬਕਾ ਸੰਸਦ ਮੈਂਬਰ ਵਿਜੇ ਕੁਮਾਰ ਦੇ ਪੁੱਤਰ ਰਿਸ਼ੀ ਮਿਸ਼ਰਾ ਜਾਲੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਹਨ।


author

Rakesh

Content Editor

Related News