ਭਾਰਤੀ ਸਰਹੱਦ ਨੇੜੇ 3 ਹੋਰ ਪੋਸਟਾਂ ਤਿਆਰ ਕਰੇਗਾ ਨੇਪਾਲ

05/22/2020 8:41:44 PM

ਪਿਥੌਰਾਗੜ੍ਹ - ਨੇਪਾਲੀ ਸਰਕਾਰ ਨੇ ਲਿਪੁਲੇਸ਼ ਪਾਸ ਦੇ ਨੇੜੇ ਚਾਂਗਰੂ ਵਿਚ ਸੁਰੱਖਿਆ ਪੁਲਸ ਬਲ ਦੀ ਪੋਸਟ ਖੋਲਣ ਅਤੇ ਉਥੇ ਪੁਲਸ ਕਰਮੀਆਂ ਦੀ ਤਾਇਨਾਤੀ ਤੋਂ ਬਾਅਦ ਇਕ ਹੋਰ ਆਓਟ ਪੋਸਟ ਬਣਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ, ਉਤਰਾਖੰਡ ਨਾਲ ਲੱਗਦੀ ਭਾਰਤ-ਨੇਪਾਲ ਸਰਹੱਦ ਨੇੜੇ ਅਜਿਹੀਆਂ 3 ਹੋਰ ਆਓਟ ਪੋਸਟਾਂ ਬਣਾਉਣ ਦੀ ਤਿਆਰੀ ਹੈ।

ਹਾਲ ਹੀ ਵਿਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸਰਹੱਦ ਨੇੜੇ 80 ਕਿਲੋਮੀਟਰ ਲੰਬੀ ਸੜਕ ਦੇ ਉਦਘਾਟਨ ਤੋਂ ਬਾਅਦ ਨੇਪਾਲ ਨੇ ਵਿਰੋਧ ਜਤਾਇਆ ਸੀ। ਇਸ ਸੜਕ ਨਾਲ ਲਿਪੁਲੇਖ ਪਾਸ ਦੇ ਕਰੀਬ ਹੁਣ ਵਾਹਨਾਂ ਨਾਲ ਜਾਇਆ ਜਾ ਸਕਦਾ ਹੈ, ਜਿਹੜਾ ਕਿ ਤਿੱਬਤ ਦਾ ਗੇਟਵੇ ਮੰਨਿਆ ਜਾਂਦਾ ਹੈ। ਨੇਪਾਲ ਲਿਪੁਲੇਖ ਨੂੰ ਆਪਣਾ ਖੇਤਰ ਮੰਨਦਾ ਹੈ।

ਪਿਛਲੇ ਹਫਤੇ ਦੇ ਮੱਧ ਵਿਚ ਚਾਂਗਰੂ ਵਿਚ ਹੈਲੀਕਾਪਟਰ ਨਾਲ 25 ਪੁਲਸ ਕਰਮੀਆਂ ਨੂੰ ਭੇਜਿਆ ਸੀ ਅਤੇ ਉਥੇ ਆਓਟ ਪੋਸਟ ਤਿਆਰ ਕੀਤੀ ਸੀ। ਨੇਪਾਲ ਵਿਚ ਮੌਜੂਦ ਸੂਤਰ ਨੇ 3 ਹੋਰ ਪੋਸਟਾਂ ਬਣਾਉਣ ਦੀ ਰਿਪੋਰਟ 'ਤੇ ਇਕ ਅਖਬਾਰ ਦੇ ਸਹਿਯੋਗੀ ਨੂੰ ਦੱਸਿਆ ਪੋਸਟ ਇਹ ਪੋਸਟਾਂ ਝੂਲਾਘਾਟ, ਲਾਲੀ ਅਤੇ ਪੰਚੇਸ਼ਵਰ ਵਿਚ ਬਣਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਅਗਲੇ 3 ਹਫਤੇ ਵਿਚ ਤਿਆਰ ਕੀਤਾ ਜਾਵੇਗਾ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਥਾਂਵਾਂ ਵਿਚ ਪੁਲ ਹਨ ਜਿਸ ਦਾ ਇਸਤੇਮਾਲ ਭਾਰਤ-ਨੇਪਾਲ ਵਿਚਾਲੇ ਆਵਾਜਾਈ ਵਿਚ ਹੁੰਦਾ ਹੈ।

ਉਧਰ, ਭਾਰਤ ਵਿਚ ਸਰਹੱਦ 'ਚ ਮੌਜੂਦ ਤਿੰਨਾਂ ਪੁਆਇੰਟਾਂ 'ਤੇ ਸੁਰੱਖਿਆ ਸੀਮਾ ਬਲ ਦੇ ਜਵਾਨ ਤਾਇਨਾਤ ਰਹਿੰਦੇ ਹਨ, ਜਦਕਿ ਨੇਪਾਲ ਵਿਚ ਪੁਲਸ ਕਰਮੀ ਰਹਿੰਦੇ ਹਨ। ਇਕ ਸੂਤਰ ਨੇ ਦੱਸਿਆ ਕਿ ਝੂਲਾਘਾਟ ਪ੍ਰਮੁੱਖ ਆਓਟ ਪੋਸਟ ਹੈ ਅਤੇ ਲਾਕਡਾਊਨ ਪ੍ਰਭਾਵੀ ਹੋਣ ਤੋਂ ਪਹਿਲਾਂ ਇਥੇ ਹਰ 200 ਲੋਕਾਂ ਦੀ ਆਵਾਜਾਈ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਇਥੇ ਇਕ ਬਿਲਡਿੰਗ ਕਿਰਾਏ 'ਤੇ ਲਈ ਗਈ ਹੈ ਅਤੇ ਆਓਟ ਪੋਸਟ 'ਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ। ਨੇਪਾਲ ਸਰਕਾਰ ਤਿੰਨਾਂ ਹੀ ਆਓਟ ਪੋਸਟ 'ਤੇ ਕਸਟਮ ਆਫਿਸ ਬਣਾਉਣ 'ਤੇ ਵਿਚਾਰ ਕਰ ਰਹੀ ਹੈ।


Khushdeep Jassi

Content Editor

Related News