ਭਾਰਤ ਨੇ ਨੇਪਾਲ ਨੂੰ ਸੌਂਪਿਆ ਸਕੂਲ ਭਵਨ, ਲਾਗਤ ਆਈ 2.2 ਕਰੋੜ

Tuesday, Sep 03, 2019 - 05:46 PM (IST)

ਭਾਰਤ ਨੇ ਨੇਪਾਲ ਨੂੰ ਸੌਂਪਿਆ ਸਕੂਲ ਭਵਨ, ਲਾਗਤ ਆਈ 2.2 ਕਰੋੜ

ਕਾਠਮੰਡੂ/ਨਵੀਂ ਦਿੱਲੀ (ਭਾਸ਼ਾ)— ਭਾਰਤ ਨੇ ਨੇਪਾਲ ਨੂੰ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਗ੍ਰਹਿ ਜ਼ਿਲੇ ਝਾਪਾ ਵਿਚ 2.2 ਕਰੋੜ ਦੀ ਲਾਗਤ ਨਾਲ ਬਣਿਆ ਨਵਾਂ ਸਕੂਲ ਭਵਨ ਸੌਂਪਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਮੰਗਲਵਾਰ ਦੀ ਖਬਰ ਮੁਤਾਬਕ ਸੋਮਵਾਰ ਨੂੰ ਸ਼੍ਰੀ ਸਕੂਲਚੌਨ ਹਾਇਰ ਸੈਕੰਡਰੀ ਸਕੂਲ ਦਾ ਉਦਘਾਟਨ ਨੇਪਾਲ ਵਿਚ ਭਾਰਤ ਦੇ ਰਾਜਦੂਤ ਮੰਜੀਵ ਸਿੰਘ ਪੁਰੀ ਅਤੇ ਅਟਾਰਨੀ ਜਨਰਲ ਅਗਨੀ ਪ੍ਰਸਾਦ ਖਾਰੇਲ ਨੇ ਸੰਯੁਕਤ ਰੂਪ ਨਾਲ ਕੀਤਾ। 

PunjabKesari

ਦੂਤਘਰ ਦੇ ਇਕ ਬਿਆਨ ਮੁਤਾਬਕ ਇਸ ਸਕੂਲ ਦੀ ਸਥਾਪਨਾ 1965 ਵਿਚ ਹੋਈ ਸੀ। ਇੱਥੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ। ਇਸ ਸਕੂਲ ਵਿਚ ਕਰੀਬ 1150 ਵਿਦਿਆਰਥੀ ਹਨ ਜਿਨ੍ਹਾਂ ਵਿਚ 60 ਫੀਸਦੀ ਕੁੜੀਆਂ ਹਨ। ਇਹ ਝਾਪਾ ਦਾ ਵੱਕਾਰੀ ਵਿੱਦਿਅਕ ਅਦਾਰਾ ਹੈ ਜੋ ਪ੍ਰਧਾਨ ਮੰਤਰੀ ਓਲੀ ਦਾ ਗ੍ਰਹਿ ਜ਼ਿਲਾ ਹੈ।

PunjabKesari

ਭਾਰਤ ਨੇ ਹਾਲ ਹੀ ਵਿਚ ਨੇਪਾਲ ਸਰਕਾਰ ਨੂੰ ਵਿਭਿੰਨ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ 233 ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਵਿਚ ਸੜਕ ਨਿਰਮਾਣ ਅਤੇ 2015 ਦੇ ਭੂਚਾਲ ਵਿਚ ਨਸ਼ਟ ਹੋਏ ਮਕਾਨਾਂ ਦੀ ਮੁੜ ਉਸਾਰੀ ਆਦਿ ਸ਼ਾਮਲ ਹੈ। ਇਸ ਭੂਚਾਲ ਕਾਰਨ 9,000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਬੁਨਿਆਦੀ ਢਾਂਚਾ ਪ੍ਰਾਜੈਕਟ ਮਦਦ 'ਤੇ ਨੇਪਾਲ-ਭਾਰਤ ਸੰਯੁਕਤ ਕਮਿਸ਼ਨ ਦੀ ਪੰਜਵੀਂ ਬੈਠਕ ਵਿਚ ਫੈਸਲਾ ਲਿਆ ਗਿਆ ਸੀ। ਇਸ ਬੈਠਕ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਹਿੱਸਾ ਲਿਆ ਸੀ।


author

Vandana

Content Editor

Related News