ਵੱਡੀ ਖਬਰ; ਨੇਪਾਲ ਦੇ PM ਕੇ.ਪੀ. ਸ਼ਰਮਾ ਓਲੀ ਨੇ ਦਿੱਤਾ ਅਸਤੀਫ਼ਾ
Tuesday, Sep 09, 2025 - 02:34 PM (IST)

ਕਾਠਮੰਡੂ (ਏਜੰਸੀ) – ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਮੰਗਲਵਾਰ ਨੂੰ ਵੱਡੇ ਪੱਧਰ ‘ਤੇ ਹੋ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਦਬਾਅ ਹੇਠ ਅਸਤੀਫ਼ਾ ਦੇ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਓਲੀ ਨੇ ਉਸ ਵੇਲੇ ਅਸਤੀਫ਼ਾ ਦਿੱਤਾ ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਸਰਕਾਰੀ ਦਫ਼ਤਰ ਵਿੱਚ ਦਾਖਲ ਹੋ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ।
ਅਸਤੀਫ਼ੇ ਤੋਂ ਕੁਝ ਘੰਟੇ ਪਹਿਲਾਂ ਹੀ ਪ੍ਰਦਰਸ਼ਨਕਾਰੀਆਂ ਨੇ ਬਾਲਕੋਟ ਸਥਿਤ ਪ੍ਰਧਾਨ ਮੰਤਰੀ ਓਲੀ ਦੇ ਨਿੱਜੀ ਨਿਵਾਸ ਨੂੰ ਅੱਗ ਲਗਾ ਦਿੱਤੀ ਸੀ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਸੋਮਵਾਰ ਨੂੰ ਹੋਈਆਂ ਮੌਤਾਂ ਲਈ ਸਰਕਾਰ ਜ਼ਿੰਮੇਵਾਰੀ ਲਵੇ।
ਇਹ ਵੀ ਪੜ੍ਹੋ: '4 ਬੱਚੇ ਪੈਦਾ ਕਰੋ, ਨਹੀਂ ਦੇਣਾ ਪਵੇਗਾ ਟੈਕਸ' ! ਸਰਕਾਰ ਦੀ ਨਵੀਂ ਯੋਜਨਾ ਨੇ ਸਭ ਨੂੰ ਕੀਤਾ ਹੈਰਾਨ
ਸਰਕਾਰ ਵਿਰੋਧੀ ਇਹ ਹਿੰਸਕ ਪ੍ਰਦਰਸ਼ਨ ਸੋਸ਼ਲ ਮੀਡੀਆ ਸਾਈਟਾਂ ‘ਤੇ ਪਾਬੰਦੀ ਦੇ ਖ਼ਿਲਾਫ਼ ਸ਼ੁਰੂ ਹੋਏ ਸਨ। ਸੋਮਵਾਰ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਸਰਕਾਰ ਨੇ ਪਿਛਲੀ ਰਾਤ ਹੀ ਸੋਸ਼ਲ ਮੀਡੀਆ ‘ਤੇ ਲਗਾਈ ਗਈ ਪਾਬੰਦੀ ਵਾਪਸ ਲੈ ਲਈ।
ਇਹ ਵੀ ਪੜ੍ਹੋ: ਸੜਕ 'ਤੇ ਜ਼ਖ਼ਮੀ ਹਾਲਤ 'ਚ ਪਈ ਕੁੜੀ ਲਈ ਰੱਬ ਬਣ ਬਹੁੜਿਆ ਮਨਕੀਰਤ ਔਲਖ, ਗੱਡੀ 'ਚ ਬਿਠਾ ਭੇਜਿਆ ਹਸਪਤਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8