ਨੇਪਾਲ ਦੀ ਵੀ ਮਨਮਾਨੀ: 12 ਸਾਲ ਤੋਂ ਬੰਦ ਸੜਕ ਦਾ ਕੰਮ ਮੁੜ ਕੀਤਾ ਸ਼ੁਰੂ

05/25/2020 2:41:04 AM

ਨਵੀਂ ਦਿੱਲੀ/ਪਿਥੌਰਾਗੜ੍ਹ (ਏ.ਐਨ.ਆਈ.) : ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਦੇ ਸਪੱਸ਼ਟੀਕਰਨ ਦੇ ਬਾਵਜੂਦ ਨੇਪਾਲ ਮਨਮਾਨੀ 'ਤੇ ਉਤਰ ਆਇਆ ਹੈ ਤੇ ਸ਼ਾਇਦ ਉਸ ਨੇ ਭਾਰਤ ਨਾਲ ਤਣਾਅ ਵਧਾਉਣ ਦਾ ਇਰਾਦਾ ਬਣਾ ਲਿਆ ਹੈ। ਪਹਿਲਾਂ ਉਸ ਨੇ ਭਾਰਤ ਦੇ ਇਲਾਕਿਆਂ ਨੂੰ ਆਪਣੇ ਆਧਿਕਾਰਕ ਮੈਪ 'ਚ ਦਿਖਾਇਆ, ਹੁਣ ਉਸ ਨੇ ਭਾਰਤੀ ਸਰਹੱਦ ਨਾਲ ਲੱਗਦੀ ਇਕ ਸੜਕ 'ਤੇ 12 ਸਾਲ ਬਾਅਦ ਕੰਮ ਸ਼ੁਰੂ ਕਰਵਾ ਦਿੱਤਾ ਹੈ। ਕਰੀਬ 130 ਕਿਲੋਮੀਟਰ ਲੰਬੀ ਦਾਰਚੁਲਾ-ਟਿਨਕਰ ਸੜਕ, ਜਿਸ ਨੂੰ ਮਹਾਕਾਲੀ ਕਾਰੀਡੋਰ ਵੀ ਕਿਹਾ ਜਾਂਦਾ ਹੈ, ਦਾ 50 ਕਿਲੋਮੀਟਰ ਹਿੱਸਾ ਉਤਰਾਖੰਡ ਦੇ ਸਮਾਨਾਂਤਰ ਚੱਲਦਾ ਹੈ ਅਤੇ ਨੇਪਾਲ ਦੇ ਟਿਨਕਰ ਤੱਕ ਜਾਂਦਾ ਹੈ ਜਿੱਥੋਂ ਚੀਨ ਨਾਲ ਵਪਾਰ ਦਾ ਰਸਤਾ ਖੁੱਲ੍ਹਦਾ ਹੈ। ਨੇਪਾਲ ਫੌਜ ਨੇ ਇਸ ਸੜਕ ਦੇ ਬਾਕੀ ਬਚੇ 87 ਕਿਲੋਮੀਟਰ ਹਿੱਸੇ ਨੂੰ ਪੂਰਾ ਕਰਣ ਲਈ ਘਟਿਆਬਘਾਰ 'ਚ ਬੇਸ ਕੈਂਪ ਬਣਾਇਆ ਹੈ।
ਨੇਪਾਲ ਨੂੰ ਹੁਣ ਇਸ ਸੜਕ ਦੀ ਯਾਦ ਸ਼ਾਇਦ ਇਸ ਲਈ ਆਈ ਹੈ ਕਿਉਂਕਿ ਭਾਰਤ ਨੇ ਧਾਰਚੂਲਾ ਤੋਂ ਲਿਪੁਲੇਖ ਨੂੰ ਜੋੜਣ ਵਾਲੀ 80 ਕਿਲੋਮੀਟਰ ਲੰਬੀ ਸੜਕ ਦਾ 8 ਮਈ ਨੂੰ ਉਦਘਾਟਨ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਸ ਦਿਨ ਤਵਾਘਾਟ-ਲਿਪੁਲੇਖ ਰਸਤੇ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਨਾਲ ਕੈਲਾਸ਼ ਮਾਨਸਰੋਵਰ ਜਾਣ ਲਈ ਪਹਿਲਾਂ ਤੋਂ ਘੱਟ ਸਮਾਂ ਲੱਗੇਗਾ।


Gurdeep Singh

Content Editor

Related News