ਡਾਕਟਰ ਦੀ ਲਾਪਰਵਾਹੀ, ਖੱਬੇ ਹੱਥ ਦੀ ਟੁੱਟੀ ਹੱਡੀ ਤੇ ਸੱਜੇ ਹੱਥ ''ਤੇ ਕਰ ਦਿੱਤਾ ਪਲੱਸਤਰ

06/26/2019 9:29:31 PM

ਦਰਭੰਗਾ: ਬਿਹਾਰ 'ਚ ਚਮਕੀ ਬੁਖਾਰ ਨਾਲ ਲਗਾਤਾਰ ਹੋ ਰਹੀ ਬੱਚਿਆਂ ਦੀ ਮੌਤ ਨਾਲ ਸਿਹਤ ਵਿਵਸਥਾ ਪਹਿਲਾਂ ਹੀ ਕੱਟਘੜੇ 'ਚ ਹੈ। ਉਥੇ ਹੀ ਹੁਣ ਦਰਭੰਗਾ 'ਚ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਸੂਬੇ ਦੀ ਮੈਡੀਕਲ ਵਿਵਸਥਾ ਦੀ ਬਦਹਾਲੀ ਦੀ ਤਸਵੀਰ ਪੇਸ਼ ਕਰਦੀ ਹੈ। ਦਰਭੰਗਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ 'ਚ ਇਕ ਡਾਕਟਰ ਨੇ ਲਾਪਰਵਾਹੀ ਦਿਖਾਉਂਦੇ ਹੋਏ ਬੱਚੇ ਦੇ ਟੁੱਟੇ ਹੋਏ ਖੱਬੇ ਹੱਥ 'ਤੇ ਪਲੱਸਤਰ ਕਰਨ ਦੀ ਬਜਾਏ ਸੱਜੇ ਹੱਥ 'ਚ ਪਲੱਸਤਰ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਹਸਪਤਾਲ ਦੇ ਸੁਪਰਡੈਂਟ ਨੇ ਗਲਤੀ ਨੂੰ ਮੰਨ ਲਿਆ।

ਦਰਅਸਲ ਹਨੂੰਮਾਨ ਨਗਰ ਦੇ ਰਹਿਣ ਵਾਲੇ ਫੈਜਾਨ ਨਾਮ ਦਾ ਇਕ ਬੱਚਾ ਅੰਬ ਦੇ ਦਰੱਖਤ ਤੋਂ ਹੇਠਾਂ ਡਿੱਗਿਆ। ਇਸ ਨਾਲ ਉਸ ਦੇ ਸੱਜੇ ਹੱਥ ਦੀ ਹੱਡੀ ਟੁੱਟ ਗਈ। ਇਲਾਜ ਲਈ ਘਰਵਾਲੇ ਬੱਚੇ ਨੂੰ ਡੀ. ਐਮ. ਸੀ. ਐਚ. ਲੈ ਗਏ। ਐਕਸ ਰੇ 'ਚ ਦੇਖਿਆ ਗਿਆ ਕਿ ਬੱਚੇ ਦੇ ਖੱਬੇ ਹੱਥ 'ਚ ਫ੍ਰੈਕਚਰ ਹੈ ਪਰ ਡਾਕਟਰ ਨੇ ਖੱਬੇ ਹੱਥ ਦੀ ਜਗ੍ਹਾ ਸੱਜੇ ਹੱਥ 'ਤੇ ਪਲੱਸਤਰ ਕਰ ਦਿੱਤਾ। ਹੈਰਾਨੀਜਨਕ ਗੱਲ ਇਹ ਹੈ ਕਿ ਬੱਚੇ ਨੇ ਪਲੱਸਤਰ ਹੋਣ ਦੌਰਾਨ ਵੀ ਇਹ ਦੱਸਿਆ ਕਿ ਪਰ ਉਸ ਦੀਆਂ ਗੱਲਾਂ ਨੂੰ ਡਾਕਟਰ ਨੇ ਅਣਸੁਣਿਆ ਕਰ ਦਿੱਤਾ, ਜਦਕਿ ਪ੍ਰਿਸਕ੍ਰਿਪਸ਼ਨ 'ਚ ਵੀ ਖੱਬੇ ਹੱਥ 'ਚ ਫ੍ਰੈਕਚਰ ਲਿਖਿਆ ਹੋਇਆ ਸੀ। ਬੱਚੇ ਦੇ ਘਰਵਾਲਿਆਂ ਨੇ ਜਦ ਇਹ ਦੇਖਿਆ ਤਾਂ ਇਸ ਦੀ ਸ਼ਿਕਾਇਤ ਡੀ. ਐਮ.ਸੀ. ਐਸ. ਦੇ ਸੁਪਰਡੈਂਟ ਡਾ. ਰੰਜਨ ਪ੍ਰਸਾਦ ਨਾਲ ਕੀਤੀ। ਉਨ੍ਹਾਂ ਨੇ ਬੱਚੇ ਦੀ ਪੂਰੀ ਰਿਪੋਰਟ ਦੇਖੀ ਤੇ ਇਹ ਮੰਨਿਆ ਕਿ ਗਲਤੀ ਹੋਈ ਹੈ। ਉਨ੍ਹਾਂ ਇਸ ਗਲਤੀ ਦੀ ਜ਼ਿੰਮੇਵਾਰੀ ਖੁਦ ਦੇ 'ਤੇ ਲੈਂਦੇ ਹੋਏ ਸਪਸ਼ਟੀਕਰਨ ਮੰਗਿਆ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਹੈ ਕਿ ਜਿਸ ਪੱਧਰ 'ਤੇ ਲਾਪਰਵਾਹੀ ਹੋਈ ਹੋਵੇਗੀ ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ। ਰੰਜਨ ਪ੍ਰਸਾਦ ਨੇ ਇਹ ਵੀ ਕਿਹਾ ਕਿ ਸਿਹਤ ਮੰਤਰੀ ਮੰਗਲ ਪਾਂਡੇ ਨੇ ਵੀ ਇਸ ਨੂੰ ਲੈ ਕੇ ਜਵਾਬ ਮੰਗਿਆ ਹੈ।
 


Related News