NEET-UG ਦੀ ਪ੍ਰੀਖਿਆ ਦੇ ਨਤੀਜੇ ਐਲਾਨੇ, ਰਾਜਸਥਾਨ ਦੀ ਤਨਿਸ਼ਕਾ ਰਹੀ ਟਾਪਰ

Thursday, Sep 08, 2022 - 09:58 AM (IST)

NEET-UG ਦੀ ਪ੍ਰੀਖਿਆ ਦੇ ਨਤੀਜੇ ਐਲਾਨੇ, ਰਾਜਸਥਾਨ ਦੀ ਤਨਿਸ਼ਕਾ ਰਹੀ ਟਾਪਰ

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਨੇ ਬੁੱਧਵਾਰ ਨੂੰ ਮੈਡੀਕਲ ਕੋਰਸਾਂ ਵਿਚ ਦਾਖ਼ਲੇ ਲਈ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET-UG) ਦਾ ਨਤੀਜਾ ਘੋਸ਼ਿਤ ਕੀਤਾ, ਜਿਸ ਵਿਚ ਪਾਸ ਹੋਏ 9.93 ਲੱਖ ਯੋਗ ਉਮੀਦਵਾਰਾਂ 'ਚ ਰਾਜਸਥਾਨ ਦੀ ਤਨਿਸ਼ਕਾ ਨੇ ਚੋਟੀ ਦਾ ਸਥਾਨ ਹਾਸਲ ਕੀਤਾ। ਦਿੱਲੀ ਦੇ ਆਸ਼ੀਸ਼ ਬੱਤਰਾ ਅਤੇ ਕਰਨਾਟਕ ਦੇ ਰਿਸ਼ੀਕੇਸ਼ ਨਾਗਭੂਸ਼ਣ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਮੈਡੀਕਲ ਦਾਖ਼ਲਾ ਪ੍ਰੀਖਿਆ ਵਿਚ 17.64 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ। ਉੱਤਰ ਪ੍ਰਦੇਸ਼ ਤੋਂ ਸਭ ਤੋਂ ਵੱਧ 1.17 ਲੱਖ, ਮਹਾਰਾਸ਼ਟਰ ਤੋਂ 1.13 ਲੱਖ ਅਤੇ ਰਾਜਸਥਾਨ ਤੋਂ 82,548 ਉਮੀਦਵਾਰ ਪਾਸ ਹੋਏ ਹਨ।

ਇਹ ਵੀ ਪੜ੍ਹੋ : ਦਿੱਲੀ 'ਚ ਇਸ ਵਾਰ ਵੀ ਦੀਵਾਲੀ 'ਤੇ ਬੈਨ ਰਹਿਣਗੇ ਪਟਾਕੇ, 'ਆਪ' ਸਰਕਾਰ ਨੇ ਪਾਬੰਦੀ ਦੀ ਮਿਆਦ ਵਧਾਈ

ਭਾਰਤ ਦੇ 497 ਸ਼ਹਿਰਾਂ ਅਤੇ ਦੇਸ਼ ਤੋਂ ਬਾਹਰ 14 ਸ਼ਹਿਰਾਂ 'ਚ 3,570 ਕੇਂਦਰਾਂ 'ਤੇ 17 ਜੁਲਾਈ ਨੂੰ ਆਯੋਜਿਤ ਦਾਖ਼ਲਾ ਪ੍ਰੀਖਿਆ 'ਚ ਕਰੀਬ 95 ਫੀਸਦੀ ਹਾਜ਼ਰੀ ਰਹੀ ਸੀ। ਪ੍ਰੀਖਿਆ 13 ਭਾਸ਼ਾਵਾਂ... ਆਸਾਮੀ, ਬੰਗਾਲੀ, ਅੰਗਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲੁਗੂ ਅਤੇ ਉਰਦੂ 'ਚ ਲਈ ਗਈ ਸੀ। ਨੀਟ-ਯੂ.ਜੀ. ਪ੍ਰੀਖਿਆ ਦਾ ਆਯੋਜਨ ਪਹਿਲੀ ਵਾਰ ਅਬੂ ਧਾਬੀ, ਬੈਂਕਾਕ, ਕੋਲੰਬੋ, ਦੋਹਾ, ਕਾਠਮਾਂਡੂ, ਕੁਆਲਾਲਪੁਰ, ਲਾਗੋ, ਮਨਾਮਾ, ਮਸਕਟ, ਰਿਆਦ, ਸਾਰਜਾਹ, ਸਿੰਗਾਪੁਰ, ਦੁਬਈ ਅਤੇ ਕੁਵੈਤ ਸ਼ਹਿਰ 'ਚ ਕੀਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News