ਸੰਸਦੀ ਕਮੇਟੀ ਨੇ NTA ’ਚ ਸੁਧਾਰਾਂ ਦੀ ਕੀਤੀ ਸਿਫ਼ਾਰਸ਼, ਪ੍ਰੀਖਿਆ ਵਾਲੇ ਦਿਨ ਨਾ ਦੇਣ ਰੈਲੀਆਂ ਤੇ ਜਲੂਸਾਂ ਦੀ ਆਗਿਆ
Monday, Oct 12, 2026 - 03:26 PM (IST)
ਨਵੀਂ ਦਿੱਲੀ (ਏਜੰਸੀ) - ਇਕ ਸੰਸਦੀ ਕਮੇਟੀ ਨੇ ਸਿਫ਼ਾਰਸ਼ ਕੀਤੀ ਕਿ ਅਹਿਮ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਾਲੇ ਦਿਨਾਂ ’ਚ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਰੈਲੀਆਂ ਤੇ ਜਲੂਸਾਂ ਦੀ ਆਗਿਆ ਨਹੀਂ ਦੇਣੀ ਚਾਹੀਦੀ। ਇਹ ਯਕੀਨੀ ਬਣਾਇਆ ਜਾ ਸਕੇ ਕਿ ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰਹੇ, ਕਾਨੂੰਨ ਵਿਵਸਥਾ ਦੇ ਢੁੱਕਵੇਂ ਪ੍ਰਬੰਧ ਬਣੇ ਰਹਿਣ ਤੇ ਕਿਸੇ ਵੀ ਉਮੀਦਵਾਰ ਨੂੰ ਬਾਹਰੀ ਰੁਕਾਵਟਾਂ ਦਾ ਸਾਹਮਣਾ ਨਾ ਕਰਨਾ ਪਵੇ। ਰਾਜ ਸਭਾ ਦੇ ਮੈਂਬਰ ਮੁਕੁਲ ਵਾਸਨਿਕ ਦੀ ਅਗਵਾਈ ਵਾਲੀ ਸਿੱਖਿਆ, ਮਹਿਲਾ, ਬੱਚਿਆਂ, ਨੌਜਵਾਨਾਂ ਅਤੇ ਖੇਡਾਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ’ਚ ਸੁਧਾਰ ਤੇ ਮਜ਼ਬੂਤੀ ਬਾਰੇ ਰਾਜ ਸਭਾ ਦੇ ਚੇਅਰਮੈਨ ਨੂੰ ਆਪਣੀ ਰਿਪੋਰਟ ’ਚ ਉਕਤ ਸਿਫ਼ਾਰਸ਼ ਕੀਤੀ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ
ਇਹ ਰਿਪੋਰਟ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ (ਨੀਟ) ਦੇ ਪ੍ਰਸ਼ਨ ਪੱਤਰਾਂ ਦੇ ਲੀਕ ਹੋਣ ਤੇ ਐੱਨ. ਟੀ. ਏ. ਅੰਦਰ ਕਥਿਤ ਪ੍ਰਸ਼ਾਸਕੀ ਖਾਮੀਆਂ ਦੇ ਆਲੇ-ਦੁਆਲੇ ਦੇ ਵਿਵਾਦ ਤੋਂ ਬਾਅਦ ਆਈ ਹੈ। ਇਸ ਵਿਵਾਦ ਕਾਰਨ ਵਿਦਿਆਰਥੀਆਂ ਵੱਲੋਂ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਹੋਏ ਤੇ ਅੰਤ ’ਚ ਉਸ ਵੇਲੇ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ੇ ਦੇਣਾ ਪਿਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰੀਖਿਆ ਵਾਲੇ ਦਿਨ ਰੈਲੀਆਂ, ਜਲੂਸ ਜਾਂ ਵੱਡੇ ਇਕੱਠ ਉਮੀਦਵਾਰਾਂ ਦੇ ਆਉਣ ’ਚ ਦੇਰੀ ਦਾ ਕਾਰਨ ਬਣ ਸਕਦੇ ਹਨ। ਨਾਲ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਪਹੁੰਚਣ ਦੇ ਸਹੀ ਸਮੇਂ ਤੋਂ ਖੁੰਝਾਉਣ ਦਾ ਕਾਰਨ ਵੀ ਬਣ ਸਕਦੇ ਹਨ। ਹੁਣ ਤੱਕ ਐੱਨ. ਟੀ. ਏ. ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ’ਤੇ ਜਲਦੀ ਪਹੁੰਚਣ ਤੇ ਪ੍ਰੀਖਿਆ ਵਾਲੇ ਦਿਨ ਅਜਿਹੀਆਂ ਘਟਨਾਵਾਂ ਦੀ ਸੂਰਤ ’ਚ ਆਪਣੇ ਪ੍ਰਬੰਧ ਖੁਦ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਦੇ ਬਾਵਜੂਦ ਨਰਾਤਿਆਂ ਦੇ ਪਹਿਲੇ ਦਿਨ ਮਾਤਾ ਵੈਸ਼ਨੋ ਦੇਵੀ ਪੁੱਜੇ 47,326 ਸ਼ਰਧਾਲੂ
ਪ੍ਰਕਿਰਿਆਤਮਕ ਮੁੱਦਿਆਂ ਦਾ ਹਵਾਲਾ ਦਿੰਦੇ ਸੰਸਦੀ ਕਮੇਟੀ ਨੇ ਕਿਹਾ ਹੈ ਕਿ ਪ੍ਰੀਖਿਆ ਕੇਂਦਰਾਂ ’ਤੇ ਕੁਝ ਮਿੰਟ ਦੇਰ ਨਾਲ ਪਹੁੰਚਣ ਵਾਲੇ ਉਮੀਦਵਾਰਾਂ ਨੂੰ ਅਕਸਰ ਦਾਖਲੇ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਪੂਰੇ ਸਾਲ ਦੀ ਮਿਹਨਤ ਵਿਅਰਥ ਹੋ ਜਾਂਦੀ ਹੈ।ਰਿਪੋਰਟ ’ਚ ਕਿਹਾ ਗਿਆ ਕਿ ਕਮੇਟੀ ਦਾ ਮੰਨਣਾ ਹੈ ਕਿ ਉਮੀਦਵਾਰ ਕੁਝ ਅਸਲ ਕਾਰਨਾਂ ਕਰ ਕੇ ਪ੍ਰੀਖਿਆ ਕੇਂਦਰ ’ਤੇ ਦੇਰ ਨਾਲ ਪਹੁੰਚ ਸਕਦੇ ਹਨ। ਇਕ ਅਜਿਹਾ ਸਿਸਟਮ ਸਥਾਪਤ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਵਿਦਿਆਰਥੀਆਂ ਨੂੰ ਦੇਰ ਨਾਲ ਪਹੁੰਚਣ ਦਾ ਕਾਰਨ ਦੱਸਣ ਵਾਲੇ ਲਿਖਤੀ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਪ੍ਰੀਖਿਆ ਹਾਲ ’ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਨੂੰ ਸਿਰਫ਼ ਬਾਕੀ ਰਹਿੰਦੇ ਸਮੇਂ ’ਚ ਹੀ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤੇ ਕਿਸੇ ਵੀ ਹਾਲਤ ’ਚ ਕੋਈ ਵਾਧੂ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਦਿੱਲੀ 'ਚ ਪਿਆ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਕਾਰਨ IGI ਏਅਰਪੋਰਟ 'ਤੇ 15 ਉਡਾਣਾਂ ਲੇਟ, ਐਡਵਾਇਜ਼ਰੀ ਜਾਰੀ
15 ਮਿੰਟ ਰਸਮੀ ਕੰਮਾਂ ਲਈ ਨਿਰਧਾਰਤ ਕੀਤੇ ਜਾਣ
ਕਮੇਟੀ ਨੇ ਇਹ ਵੀ ਕਿਹਾ ਹੈ ਕਿ ਪ੍ਰੀਖਿਆ ਦੌਰਾਨ ਨਿਗਰਾਨਾਂ ਵੱਲੋਂ ਦਸਤਖਤ ਲੈਣ ਤੇ ਤਸਦੀਕ ਕਰਨ ਦੀਆਂ ਰਸਮੀ ਗੱਲਾਂ ਉਨ੍ਹਾਂ ਵਿਦਿਆਰਥੀਆਂ ਦਾ ਧਿਆਨ ਭਟਕਾਉਂਦੀਆਂ ਹਨ, ਜੋ ਪਹਿਲਾਂ ਹੀ ਸਮੇਂ ਦੇ ਦਬਾਅ ਹੇਠ ਹੁੰਦੇ ਹਨ। ਕਮੇਟੀ ਦਾ ਵਿਚਾਰ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ’ਚ ਅਜਿਹੇ ਰਸਮੀ ਕੰਮਾਂ ਲਈ ਵੱਖਰਾ 15 ਮਿੰਟ ਦਾ ਸਮਾਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਕੰਮ ਪ੍ਰੀਖਿਆ ਦੇ ਸਮੇ ਦੌਰਾਨ ਪੂਰਾ ਨਹੀਂ ਕੀਤਾ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
