NEET ਦੀ ਪ੍ਰੀਖਿਆ 'ਚ 100 ਫ਼ੀਸਦੀ ਅੰਕ ਹਾਸਲ ਕਰ ਇਸ ਨੌਜਵਾਨ ਨੇ ਰਚਿਆ ਇਤਿਹਾਸ

Friday, Oct 16, 2020 - 08:36 PM (IST)

NEET ਦੀ ਪ੍ਰੀਖਿਆ 'ਚ 100 ਫ਼ੀਸਦੀ ਅੰਕ ਹਾਸਲ ਕਰ ਇਸ ਨੌਜਵਾਨ ਨੇ ਰਚਿਆ ਇਤਿਹਾਸ

ਭੁਵਨੇਸ਼ਵਰ - ਮੈਡੀਕਲ ਦੀ ਪੜ੍ਹਾਈ ਲਈ ਹੋਣ ਵਾਲੀ ਨੀਟ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤਾ ਗਿਆ। ਇਸ ਵਾਰ ਨੀਟ ਪ੍ਰੀਖਿਆ 'ਚ ਬਾਜੀ ਮਾਰੀ ਹੈ ਓਡਿਸ਼ਾ ਦੇ ਰਹਿਣ ਵਾਲੇ ਸ਼ੋਇਬ ਆਫਤਾਬ ਨੇ। 18 ਸਾਲਾ ਸ਼ੋਇਬ ਆਫਤਾਬ ਨੇ 720 'ਚੋਂ ਪੂਰੇ 720 ਅੰਕ ਹਾਸਲ ਕਰ ਇਤਿਹਾਸ ਰਚ ਦਿੱਤਾ ਹੈ। ਉਹ ਓਡਿਸ਼ਾ  ਦੇ ਪਹਿਲੇ ਅਜਿਹੇ ਵਿਦਿਆਰਥੀ ਬਣ ਗਏ ਹਨ ਜਿਸ ਨੇ ਇਸ ਪ੍ਰੀਖਿਆ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ।

100 ਫੀਸਦੀ ਅੰਕ ਹਾਸਲ ਕਰਨ ਵਾਲੇ ਸ਼ੋਇਬ ਆਫਤਾਬ ਨੇ ਰਾਜਸਥਾਨ ਦੇ ਕੋਟਾ 'ਚ ਸਥਿਤ ਇੱਕ ਸੰਸਥਾਨ ਤੋਂ ਕੋਚਿੰਗ ਲਈ ਸੀ। ਦੱਸ ਦਈਏ ਕਿ ਇਸ ਸਾਲ ਇਸ ਪ੍ਰੀਖਿਆ ਦਾ ਪ੍ਰਬੰਧ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਵਿਚਾਲੇ ਹੋਇਆ ਸੀ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਇਸ ਪ੍ਰੀਖਿਆ ਦਾ ਪ੍ਰਬੰਧ 13 ਸਤੰਬਰ ਨੂੰ ਕਰਵਾਇਆ ਸੀ। ਇਸ 'ਚ ਕਰੀਬ 14 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।


author

Inder Prajapati

Content Editor

Related News