ਤੈਅ ਸਮੇਂ ''ਤੋ ਹੋਵੇਗੀ ''ਨੀਟ'' ਪ੍ਰੀਖਿਆ, ਸੁਪਰੀਮ ਕੋਰਟ ਨੇ ਪਟੀਸ਼ਨ ਕੀਤੀ ਖਾਰਜ

09/09/2020 1:31:37 PM

ਨਵੀਂ ਦਿੱਲੀ— ਦੇਸ਼ ਭਰ 'ਚ ਕੋਰੋਨਾ ਆਫ਼ਤ ਦਰਮਿਆਨ ਮੈਡੀਕਲ ਪ੍ਰਵੇਸ਼ ਪ੍ਰੀਖਿਆ (ਨੀਟ) 13 ਸਤੰਬਰ ਨੂੰ ਆਯੋਜਿਤ ਹੋਵੇਗੀ। ਨੀਟ ਪ੍ਰੀਖਿਆ 2020 ਨੂੰ ਕੋਰੋਨਾ ਮਹਾਮਾਰੀ ਦਰਮਿਆਨ ਨਾ ਕਰਾਉਣ ਨੂੰ ਲੈ ਕੇ ਦਾਇਰ ਕੀਤੀ ਗਈ ਨਵੀਂ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਖਾਰਜ ਕਰ ਦਿੱਤਾ ਹੈ। ਇਸ ਤਰ੍ਹਾਂ ਨੀਟ ਪ੍ਰੀਖਿਆ ਤੈਅ ਸਮੇਂ 'ਤੇ ਹੀ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪ੍ਰੀਖਿਆ ਲਈ ਮੁੜ ਵਿਚਾਰ ਪਟੀਸ਼ਨਾਂ ਖਾਰਜ ਹੋ ਚੁੱਕੀਆਂ ਹਨ। ਸੁਪਰੀਮ ਕੋਰਟ ਨੇ  ਕਿਹਾ ਕਿ ਹੁਣ ਤੈਅ ਸ਼ੈਡਿਊਲ ਮੁਤਾਬਕ ਹੀ 13 ਸਤੰਬਰ ਨੂੰ ਪ੍ਰੀਖਿਆ ਹੋਵੇਗੀ।

ਦੱਸ ਦੇਈਏ ਕਿ ਦੇਸ਼ ਭਰ ਵਿਚ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ. ਮੇਨ) ਤਮਾਮ ਵਿਰੋਧ ਦਰਮਿਆਨ 1 ਤੋਂ 6 ਸਤੰਬਰ ਤੱਕ ਆਯੋਜਿਤ ਕੀਤੀ ਗਈ। ਇਸ ਪ੍ਰੀਖਿਆ ਵਿਚ ਕਰੀਬ 8 ਲੱਖ ਤੋਂ ਵਧੇਰੇ ਉਮੀਦਵਾਰ ਸ਼ਾਮਲ ਹੋਏ। ਉੱਥੇ ਹੀ ਹੁਣ 13 ਸਤੰਬਰ ਨੂੰ ਨੀਟ ਦੀ ਪ੍ਰੀਖਿਆ ਹੋਣੀ ਹੈ। ਹੁਣ ਵੀ ਇਸ ਪ੍ਰੀਖਿਆ ਨੂੰ ਰੱਦ ਕਰਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਮਾਮਲੇ ਨੂੰ ਲੈ ਕੇ ਪਟੀਸ਼ਨਕਰਤਾਵਾਂ ਵਲੋਂ ਸੀਨੀਅਰ ਵਕੀਲ ਅਲਖ ਆਲੋਕ ਸ਼੍ਰੀਵਾਸਤਵ ਨੇ ਦਲੀਲਾਂ ਰੱਖੀਆਂ ਗਈਆਂ ਸਨ। ਇਹ ਪਟੀਸ਼ਨ ਨਾ ਸਿਰਫ ਪ੍ਰੀਖਿਆ ਨੂੰ ਰੱਦ ਕਰਨ ਸਗੋਂ ਕਿ ਪ੍ਰੀਖਿਆ ਲਈ ਹੋਰ ਜ਼ਿਆਦਾ ਸੈਂਟਰ ਉਪਲੱਬਧ ਕਰਾਉਣ ਲਈ ਵੀ ਦਾਇਰ ਕੀਤੀ ਗਈ ਸੀ। 

ਸੁਪਰੀਮ ਕੋਰਟ ਨੇ ਨਵੀਆਂ ਪਟੀਸ਼ਨਾਂ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਹੁਣ ਸਭ ਕੁਝ ਹੋ ਚੁੱਕਾ ਹੈ। ਇੱਥੋਂ ਤੱਕ ਕਿ ਸਮੀਖਿਆ ਪਟੀਸ਼ਨ ਵੀ ਖਾਰਜ ਕੀਤੀ ਜਾ ਚੁੱਕੀ ਹੈ। ਨੀਟ ਪ੍ਰੀਖਿਆ 2020 ਦਾ ਆਯੋਜਨ 13 ਸਤੰਬਰ ਨੂੰ ਕੀਤਾ ਜਾਣਾ ਹੈ। ਇਸ ਪ੍ਰੀਖਿਆ ਲਈ 15 ਲੱਖ ਉਮੀਦਵਾਰਾਂ ਨੇ ਬੇਨਤੀ ਕੀਤੀ ਹੈ।


Tanu

Content Editor

Related News