ਕੋਰੋਨਾ ਵੈਕਸੀਨ ਨੂੰ ਲੈ ਕੇ SC ਨੇ ਕੇਂਦਰ ਨੂੰ ਕੀਤੇ ਸਵਾਲ, ਕਿਹਾ- ਪੂਰੇ ਦੇਸ਼ ''ਚ ਦਵਾਈ ਦੀ ਹੋਵੇ ਇਕ ਕੀਮਤ

Monday, May 31, 2021 - 06:48 PM (IST)

ਕੋਰੋਨਾ ਵੈਕਸੀਨ ਨੂੰ ਲੈ ਕੇ SC ਨੇ ਕੇਂਦਰ ਨੂੰ ਕੀਤੇ ਸਵਾਲ, ਕਿਹਾ- ਪੂਰੇ ਦੇਸ਼ ''ਚ ਦਵਾਈ ਦੀ ਹੋਵੇ ਇਕ ਕੀਮਤ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੋਰੋਨਾ ਵੈਕਸੀਨ ਦੀ ਕੀਮਤ 'ਚ ਸਮਾਨਤਾ ਨਾ ਹੋਣ ਨੂੰ ਲੈ ਕੇ ਨਾਰਾਜ਼ਗੀ ਜਤਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਪੂਰੇ ਦੇਸ਼ 'ਚ ਕੋਰੋਨਾ ਵੈਕਸੀਨ ਦੀ ਕੀਮਤ ਇਕ ਸਮਾਨ ਰੱਖੀ ਜਾਣੀ ਚਾਹੀਦੀ ਹੈ। ਜੱਜ ਡੀ. ਵਾਈ. ਚੰਦਰਚੂੜ, ਜੱਜ ਐੱਲ ਨਾਗੇਸ਼ਵਰ ਅਤੇ ਜੱਜ ਐੱਸ ਰਵਿੰਦਰ ਭੱਟ ਦੀ ਬੈਂਚ ਨੇ ਕੋਰੋਨਾ ਦੇ ਟੀਕਿਆਂ ਦੀ ਵੱਖ-ਵੱਖ ਕੀਮਤਾਂ ਕਾਰਨ ਕੇਂਦਰ ਸਰਕਾਰ ਤੋਂ ਨਾਰਾਜ਼ਗੀ ਜਤਾਈ। ਉਸ ਨੇ ਕੇਂਦਰ ਸਰਕਾਰ ਨੂੰ ਕੋਰੋਨਾ ਵੈਕਸੀਨ ਦੇ ਦੋਹਰੇ ਮੁੱਲ ਅਤੇ ਖਰੀਦ ਨੀਤੀ ਨੂੰ ਲੈ ਕੇ ਕਈ ਸਵਾਲ ਕੀਤੇ। ਜੱਜ ਭੱਟ ਨੇ ਕਿਹਾ,''ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵੈਕਸੀਨ ਦੀ ਕੀਮਤ ਨੂੰ ਲੈ ਕੇ ਕੀ ਪਾਲਿਸੀ ਹੈ।''

ਬੈਂਚ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਜ਼ਰੂਰੀ ਸੇਵਾਵਾਂ ਦੇ ਵੇਰਵੇ ਅਤੇ ਸਪਲਾਈ ਦੇ ਸੰਬੰਧ 'ਚ ਖ਼ੁਦ ਨੋਟਿਸ ਲੈਂਦੇ ਹੋਏ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਕੇਂਦਰ ਸਰਕਾਰ ਵਲੋਂ ਪੇਸ਼ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਆਕਸੀਜਨ ਟਾਸਕ ਫੋਰਸ ਨੇ ਮਸੌਦਾ ਰਿਪੋਰਟ ਤਿਆਰ ਕਰ ਲਈ ਹੈ ਪਰ ਇਸ ਨੂੰ ਹਾਲੇ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ। ਸ਼੍ਰੀ ਮੇਹਤਾ ਨੇ ਕਿਹਾ ਕਿ ਯੋਗ ਆਬਾਦੀ ਨੂੰ ਇਸ ਸਾਲ ਦੇ ਅੰਤ ਤੱਕ ਟੀਕਾ ਲਗਾ ਦਿੱਤਾ ਜਾਵੇਗਾ, ਕੇਂਦਰ ਸਰਕਾਰ ਹੋਰ ਟੀਕਾ ਨਿਰਮਾਤਾਵਾਂ ਜਿਵੇਂ ਫਾਈਜਰ ਨਾਲ ਚਰਚਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਸੂਬਿਆਂ ਦੇ ਟੀਕੇ ਲਈ ਗਲੋਬਲ ਟੈਂਡਰ ਜਾਰੀ ਕੀਤੇ ਹਨ ਪਰ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਫਾਈਜ਼ਰ ਜਾਂ ਹੋਰ ਦੀ ਆਪਣੀ ਨੀਤੀ ਹੈ, ਉਹ ਸਿੱਧੇ ਦੇਸ਼ ਨਾਲ ਗੱਲ ਕਰਦੀ ਹੈ, ਸੂਬੇ ਨਾਲ ਗੱਲ ਨਹੀਂ ਕਰਦੀ ਹੈ। ਇਸ ਮਾਮਲੇ 'ਚ ਸੀਨੀਅਰ ਵਕੀਲ ਜੈਦੀਪ ਗੁਪਤਾ ਅਤੇ ਮੀਨਾਕਸ਼ੀ ਅਰੋਰਾ ਨੇ ਵੀ ਆਪਣਾ ਪੱਖ ਰੱਖਿਆ। ਸ਼੍ਰੀ ਮੇਹਤਾ ਦੇ ਇਹ ਕਹਿਣ ਤੋਂ ਬਾਅਦ ਕਿ ਸਰਕਾਰ ਪੂਰਾ ਹਲਫ਼ਨਾਮਾ ਪੇਸ਼ ਕਰੇਗੀ, ਅਦਾਲਤ ਨੇ ਮਾਮਲੇ ਦੀ ਸੁਣਵਾਈ 2 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ।


author

DIsha

Content Editor

Related News