ਰਤਨਾਗਿਰੀ ਬੰਨ੍ਹ ਹਾਦਸੇ- NDRF ਨੇ ਫਿਰ ਸ਼ੁਰੂ ਕੀਤਾ ਸਰਚ ਆਪਰੇਸ਼ਨ

Saturday, Jul 06, 2019 - 11:26 AM (IST)

ਰਤਨਾਗਿਰੀ ਬੰਨ੍ਹ ਹਾਦਸੇ- NDRF ਨੇ ਫਿਰ ਸ਼ੁਰੂ ਕੀਤਾ ਸਰਚ ਆਪਰੇਸ਼ਨ

ਮੁੰਬਈ- ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ 'ਚ ਤਿਵਾਰੇ ਬੰਨ੍ਹ ਟੁੱਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਸੀ।ਇਸ ਹਾਦਸੇ 'ਚ 19 ਲੋਕਾਂ ਦੀਆਂ ਮ੍ਰਿਤਕ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸੀ। ਐੱਨ. ਡੀ. ਆਰ. ਐੱਫ. ਦੀ ਟੀਮ ਨੇ ਸਰਚ ਆਪਰੇਸ਼ਨ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਇਸ ਹਾਦਸੇ 'ਚ 9 ਹੋਰ ਲੋਕਾਂ ਦੀਆਂ ਲਾਸ਼ਾਂ ਲਾਪਤਾ ਦੱਸੀਆਂ ਜਾ ਰਹੀਆਂ ਹਨ। ਕੱਲ ਸ਼ਾਮ 7 ਵਜੇ ਤੋਂ ਆਪਰੇਸ਼ਨ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅੱਜ ਭਾਵ ਸ਼ਨੀਵਾਰ ਸਵੇਰਸਾਰ 7 ਵਜੇ ਤੋਂ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਦੋਬਾਰਾ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਦੱਸ ਦੇਈਏ ਕਿ ਭਾਰੀ ਬਾਰਿਸ਼ ਕਾਰਨ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ 'ਚ ਤਿਵਾਰੇ ਬੰਨ੍ਹ ਟੁੱਟ ਗਿਆ ਸੀ। ਇਸ ਹਾਦਸੇ 'ਚ 7 ਪਿੰਡ ਪ੍ਰਭਾਵਿਤ ਹੋਏ ਸਨ। ਮਹਾਰਾਸ਼ਟਰ ਸਰਕਾਰ ਨੇ ਬੰਨ੍ਹ ਟੁੱਟਣ ਦੇ ਹਾਦਸੇ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਹੈ।

PunjabKesari

ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇ ਚੁੱਕੇ ਹਨ। ਇਸ ਦੇ ਨਾਲ ਸੂਬੇ ਦਾ ਜਲ ਮੰਤਰੀ ਗਿਰੀਸ਼ ਮਹਾਜਨ ਨੇ ਹਾਦਸੇ ਵਾਲੇ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਨੇ ਬੰਨ੍ਹ ਦੀ ਮੁਰੰਮਤ ਅਤੇ ਹਾਦਸੇ 'ਚ ਘਰ ਗੁਵਾਉਣ ਵਾਲਿਆਂ ਲੋਕਾਂ ਨੂੰ ਘਰ ਦੇਣ 'ਚ ਤੇਜ਼ੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ ਹੈ।


author

Iqbalkaur

Content Editor

Related News